ਡਿਮਾਂਡ ਨੋਟਿਸਾਂ ਦੇ ਨਾਮ ਤੇ ਕਿਸਾਨਾਂ ਦੀ ਹੋ ਰਹੀ ਹੈ ਲੁੱਟ

ss1

ਡਿਮਾਂਡ ਨੋਟਿਸਾਂ ਦੇ ਨਾਮ ਤੇ ਕਿਸਾਨਾਂ ਦੀ ਹੋ ਰਹੀ ਹੈ ਲੁੱਟ

ਸ਼ੋਸ਼ਲ ਮੀਡੀਆ ਤੇ ਬਿਜਲੀ ਬੋਰਡ ਦੇ ਖਪਤਕਾਰ ਕਲਰਕ ਦਾ ਕਿਸਾਨ ਤੋਂ ਪੈਸੇ ਲੈਦੇਂ ਦਾ ਵੀਡਿਓ ਹੋਇਆ ਵਾਇਰਲ

 

ਬਠਿੰਡਾ 15 ਜੁਲਾਈ (ਜਸਵੰਤ ਦਰਦ ਪ੍ਰੀਤ): ਪੰਜਾਬ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਭਾਵੇਂ ਕਿਸਾਨਾਂ ਤੇ ਖਪਤਕਾਰਾਂ ਨੂੰ ਭ੍ਰਿਸ਼ਟਾਚਾਰ ਰਹਿਤ ਅਤੇ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਸਚਾਈ ਇਹ ਹੈ ਕਿ ਬਿਜਲੀ ਬੋਰਡ ਦੇ ਕੁੱਝ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦਾ ਨਜਾਇਜ ਫਾਇਦਾ ਉਠਾੳਦਿਆਂ ਕਿਸਾਨਾ ਤੇ ਖਪਤਕਾਰਾਂ ਦੀ ਵੱਡੇੇ ਪੱਧਰ ਦੀ ਲੁੱਟ ਕੀਤੀ ਜਾਂਦੀ ਹੈ।ਤਾਜ਼ਾ ਮਾਮਲਾ ਸਥਾਨਕ ਬਿਜਲੀ ਬੋਰਡ ਦੇ ਦਫਤਰ ਦਾ ਹੈ ਜਿਥੋਂ ਦੇ ਇੱਕ ਖਪਤਕਾਰ ਕਲਰਕ ਜਿਸ ਦਾ ਇੰਨੀ ਦਿਨੀ ਸ਼ੋਸ਼ਲ ਮੀਡੀਆਂ ਤੇ ਕਿਸਾਨ ਤੋਂ ਪੈਸੇ ਲੈਦੇਂ ਦਾ ਵੀਡਿਓ ਵਾਇਰਲ ਹੋਇਆ ਹੈ।ਜਿਸ ਵਿੱਚ ੳਕਤ ਕਲਰਕ ਇੱਕ ਕਿਸਾਨ ਤੋਂ ਮੋਟਰ ਕੂਨੈਕਸ਼ਨ ਲਈ ਡਿਮਾਂਡ ਨੋਟਿਸ ਦੇ ਨਾਮ ਤੇ ਸ਼ਰੇਆਮ ਪੈਸੇ ਲੈ ਰਿਹਾ ਹੈ।ਅਕਸਰ ਹੀ ਚਰਚਾ ਵਿੱਚ ਰਹਿਣ ਵਾਲਾ ਇਹ ਖਪਤਕਾਰ ਕਲਰਕ ਪਹਿਲਾ ਵੀ ਕਿਸਾਨਾ ਦੀ ਲੁੱਟ ਖਸੁੱਟ ਕਰਕੇ ਚਰਚਾ ਵਿੱਚ ਰਿਹਾ ਹੈ ।ਇੱਥੇ ਹੀ ਜਿਕਰ ਬਣਦਾ ਹੈ ਕਿ ਮਦਹਾਲੀ ਦਾ ਸੰਤਾਪ ਹੰਢਾ ਰਹੇ ਕਿਸਾਨਾਂ ਨੂੰ ਭਾਵੇਂ ਅਕਾਲੀ ਭਾਜਪਾ ਸਰਕਾਰ ਸਸਤੇ ਟਿਊਬਲ ਕੂਨੈਕਸ਼ਨ ਦੇਣ ਦੇ ਦਗਮਜੇ ਮਾਰਦੀ ਨਹੀ ਥਕੱਦੀ ਪਰ ਬਿਜਲੀ ਬੋਰਡ ਦੇ ਦਫਤਰਾਂ ਵਿੱਚ ਕਿਸਾਨਾਂ ਨੂੰ ਡਿਮਾਂਡ ਨੋਟਿਸਾਂ ਵਿੱਚ ਲੋਡ ਵਧਾਉਣ ਘਟਾਉਣ ਦੇ ਨਾਮ ਤੇ ਖਜਲ ਖੁਆਰ ਕੀਤਾ ਜਾਂਦਾ ਹੈ।

ਇਸ ਸਬੰਧੀ ਕਿਸਾਨ ਆਗੂ ਜੋਰਾ ਸਿੰਘ ਨਸਰਾਲੀ ਅਤੇ ਪੰਜਾਬ ਮਜਦੂਰ ਆਗੂ ਅਜੈਬ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਦਫਤਰਾਂ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਟਿਊਬਲ ਕੂਨੈਕਸ਼ਨ ਦੇਣ ਵਾਲੀਆਂ ਸਰਕਾਰਾਂ ਇਹ ਨਹੀ ਦੇਖਦੀਆਂ ਕਿ ਲੋਡ ਵਧਾਉਣ ਘਟਾਉਣ ਦੇ ਨਾਮ ਤੇ ਬਿਜਲੀ ਬੋਰਡ ਦੇ ਅਫਸਰ ਕਿਸ ਤਰ੍ਹਾਂ ਮੋਟੀਆਂ ਰਕਮਾਂ ਲੈ ਰਹੇ ਹਨ।ਸ਼ੋਸ਼ਲ ਮੀਡੀਆ ਤੇ ਵਾਇਰਲ ਹੋਏ ਇਸ ਵੀਡਿੳ ਵਿੱਚ ਨਜ਼ਰ ਆ ਰਹੇ ਕਿਸਾਨ ਨੂੰ ਭਾਵੇਂ ੳਪਰੋਕਤ ਅਫਸਰ ਨੇ ਮਨ੍ਹਾ ਲਿਆ ਹੈ ਤੇ ਕਿਸਾਨ ਵੀ ਭਾਵੇਂ ਹੁਣ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਨਕਾਰ ਰਿਹਾ ਹੈ ਪਰ ਸਚਾਈ ਇਹ ਹੈ ਕਿ ਬਿਜਲੀ ਬੋਰਡ ਦੇ ਦਫਤਰਾਂ ਵਿੱਚ ਕਈ ਭ੍ਰਿਸ਼ਟਾਚਾਰ ਅਧਿਕਾਰੀ ਕਿਸਾਨਾਂ ਦਾ ਖੂਨ ਚੂਸਣ ਚ ਕੋਈ ਕਮੀ ਨਹੀ ਛੱਡਦੇ।ਇਸ ਸਬੰਧੀ ਜਦ ਉਪਰੋਕਤ ਖਪਤਕਾਰ ਕਲਰਕ ਧਨਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਪੈਸੇ ਤਾਂ ਕਿਸੇ ਹੋਰ ਮਾਮਲੇ ਚ ਲਏ ਸਨ।ਇਸ ਸਬੰਧੀ ਬਿਜਲੀ ਬੋਰਡ ਦੇ ਐਕਸ਼ੀਅਨ ਰਜਿੰਦਰ ਸਿੰਘ ਭੱਠਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਧਨਵੰਤ ਸਿੰਘ ਦੀਆਂ ਉਹਨਾਂ ਨੂੰ ਕਈ ਸ਼ਕਾਇਤਾ ਮਿਲੀਆ ਸਨ ਇਸ ਕਰਕੇ ਉਹਨਾਂ ਦੀ ਬਦਲੀ ਭੁੱਚੋ ਮੰਡੀ ਦੀ ਕਰ ਦਿੱਤੀ ਗਈ ਹੈਭਾਵੇਂ ਮਹਿਕਮੇ ਨੇ ਉਪਰੋਕਤ ਅਫਸਰ ਦੀ ਬਦਲੀ ਕਰਕੇ ਸ਼ਕਾਇਤਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਇਹਨਾਂ ਅਫਸਰਾਂ ਖਿਲਾਫ ਕੋਈ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Share Button

Leave a Reply

Your email address will not be published. Required fields are marked *