ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਭਦੌੜ ਵਿਖੇ ਮੈਡੀਕਲ ਦੁਕਾਨ ਦਾ ਉਦਘਾਟਨ

ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਭਦੌੜ ਵਿਖੇ ਮੈਡੀਕਲ ਦੁਕਾਨ ਦਾ ਉਦਘਾਟਨ
157 ਕਿਸਮ ਦੀਆਂ ਦਵਾਈਆਂ ਅਤੇ 50 ਟੈਸਟ ਬਿਲਕੁਲ ਮੁਫ਼ਤ

vikrant-bansal-2ਭਦੌੜ 10 ਨਵੰਬਰ (ਵਿਕਰਾਂਤ ਬਾਂਸਲ) ਅੱਜ ਕਮਿਊਨਟੀ ਹੈਲਥ ਸੈਂਟਰ ਭਦੌੜ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਬਣਾਈ ਗਈ ‘ਮੈਡੀਕਲ ਦੁਕਾਨ’ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਅਧੀਨ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਬਰਨਾਲਾ ਜ਼ਿਲੇ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆਂ ਕਰਵਾਉਣ ਲਈ ਜਿਲੇ ਦੇ ਵੱਖ-ਵੱਖ ਹਸਪਤਾਲਾਂ ਵਿੱਚ 15 ਮੈਡੀਕਲ ਦੁਕਾਨਾਂ ਬਣਾਈਆਂ ਗਈਆਂ ਹਨ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੁਕਾਨਾਂ ਸਿਵਲ ਹਸਪਤਾਲ ਬਰਨਾਲਾ ਵਿਖੇ, ਆਰ.ਐਚ. ਠੀਕਰੀਵਾਲਾ, ਪੀ.ਐਚ.ਸੀ. ਗਹਿਲ, ਸੀ.ਐਚ.ਸੀ. ਚੰਨਣਵਾਲ, ਆਰ.ਐਚ. ਪਿੰਡ ਛਾਪਾ, ਪੀ.ਐਚ.ਸੀ. ਪਿੰਡ ਹਮੀਦੀ, ਪੀ.ਐਚ.ਸੀ. ਸੇਖਾ, ਪੀ.ਐਚ.ਸੀ. ਭੱਠਲਾ, ਪੀ.ਐਚ.ਸੀ. ਧਨੌਲਾ, ਪੀ.ਐਚ.ਸੀ. ਰੂੜੇਕੇ ਕਲਾਂ, ਐਸ.ਡੀ.ਐਚ. ਤਪਾ, ਪੀ.ਐਚ.ਸੀ. ਢਿੱਲਵਾਂ, ਪੀ.ਐਚ.ਸੀ, ਸਹਿਣਾ, ਸੀ.ਐਚ.ਸੀ. ਭਦੌੜ, ਪੀ.ਐਚ.ਸੀ. ਟੱਲੇਵਾਲ ਵਿਖੇ ਬਣਾਈਆਂ ਗਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਦੁਕਾਨਾਂ ਵਿੱਚ 157 ਕਿਸਮ ਦੀਆਂ ਦਵਾਈਆਂ ਅਤੇ 50 ਕਿਸਮ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ. ਤਪਾ ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਕੌਸ਼ਲ ਸੈਣੀ, ਸੀ.ਐਮ.ਓ. ਭਦੌੜ ਸੁਨੀਤਾ ਗੋਇਲ, ਸੀ.ਐਮ.ਓ. ਤਪਾ ਰਾਜ ਕੁਮਾਰ, ਡਾ. ਨੀਰਾ ਸੇਠ, ਡਾ. ਗੁਰਮਿੰਦਰ ਕੌਰ ਔਜਲਾ, ਡਾ. ਨਵਪ੍ਰੀਤ ਸਿੰਘ, ਜੱਥੇਦਾਰ ਸਾਧੂ ਸਿੰਘ ਰਾਗੀ, ਡਾ. ਵਿਪਨ ਗੁਪਤਾ, ਕੌਂਸਲਰ ਜਤਿੰਦਰ ਜੇਜੀ, ਸਰਪੰਚ ਸੁਰਿੰਦਰਪਾਲ ਗਰਗ, ਅਜੈ ਕੁਮਾਰ ਗਰਗ, ਬਲਵਿੰਦਰ ਕੋਚਾ, ਮਾ: ਸੁਦਾਗਰ ਸਿੰਘ, ਡਾ. ਵਿਨੋਦ ਗਰਗ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: