ਡਿਪਟੀ ਕਮਿਸ਼ਨਰ ਵਲੋਂ ਟੈਸਟ ਡਰਾਇਵਿੰਗ ਟਰੈਕ ਦਾ ਨਿਰੀਖਣ

ss1

    • ਡਿਪਟੀ ਕਮਿਸ਼ਨਰ ਵਲੋਂ ਟੈਸਟ ਡਰਾਇਵਿੰਗ ਟਰੈਕ ਦਾ ਨਿਰੀਖਣ

      ਰੂਪਨਗਰ, 22 ਦਸੰਬਰ (ਪ੍ਰਿੰਸ): ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਅੱਜ ਰੂਪਨਗਰ ਵਿਖੇ ਬਣੇ ਟੈਸਟ ਡਰਾਇਵਿੰਗ ਟਰੈਕ ਦਾ ਨਿਰੀਖਣ ਕੀਤਾ ਅਤੇ ਆਪਣੇ ਲਾਇਸੰਸ ਬਨਾਉਣ ਲਈ ਆਏ ਵਿਅਕਤੀਆਂ ਤੋਂ ਉਨਾਂ ਨੂੰ ਦਰਪੇਸ਼ ਮੁ਼ਸਕਲਾਂ ਬਾਰੇ ਪੁੱਛਪੜਤਾਲ ਕੀਤੀ। ਉਨਾਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਨੂੰ ਟੈਸਟ ਡਰਾਇਵਿੰਗ ਟਰੈਕ ਵਿਚ ਨਿਯੁਕਤ ਡਾਕਟਰ ਦੇ ਨਾਲ ਫਾਰਮਾਸਿਸਟ ਦੀ ਨਿਯੁਕਤੀ ਕਰਨ ਲਈ ਆਖਿਆ। ਉਨਾਂ ਇਹ ਵੀ ਕਿਹਾ ਕਿ ਫੀਸ ਜਮਾਂ ਕਰਾਉਣ ਅਤੇ ਹੋਰ ਕੰਮਾਂ ਲਈ ਮਰਦਾਂ ਅਤੇ ਔਰਤਾਂ ਦੀਆਂ ਵੱਖ ਵੱਖ ਲਾਈਨਾਂ ਲਗਾਈਆਂ ਜਾਣ। ਉਨਾਂ ਇਹ ਵੀ ਕਿਹਾ ਕਿ ਪਹਿਲਾਂ ਆਉਣ ਵਾਲੇ ਵਿਅਕਤੀ ਨੂੰ ਪਹਿਲਾਂ ਸੇਵਾ ਦਿਤੀ ਜਾਵੇ। ਕਿਸੇ ਨਾਲ ਕੋਈ ਪੱਖਪਾਤ ਨਾ ਕੀਤਾ ਜਾਵੇ। 

Share Button

Leave a Reply

Your email address will not be published. Required fields are marked *