Mon. Sep 23rd, 2019

ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਨੇ ਗੱਜਪੁਰ, ਬੁਰਜ, ਹਰੀਵਾਲ ਆਦਿ ਪਿੰਡਾ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਨੇ ਗੱਜਪੁਰ, ਬੁਰਜ, ਹਰੀਵਾਲ ਆਦਿ ਪਿੰਡਾ ਦਾ ਲਿਆ ਜਾਇਜਾ
ਸਤਲੁਜ ਵਿੱਚ ਵਧੇਰੇ ਪਾਣੀ ਆਉਣ ਤੇ ਪ੍ਰਸਾਸ਼ਨ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਢੁਕਵੇਂ ਪ੍ਰਬੰਧ
ਨੰਗਲ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਅਤੇ ਕੀਰਤਪੁਰ ਸਾਹਿਬ ਵਿੱਚ 24/7 ਕੰਟਰੋਲ ਰੂਮ ਕਾਰਜਸ਼ੀਲ

ਸ੍ਰੀ ਅਨੰਦਪੁਰ ਸਾਹਿਬ 17 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਕੁਮਾਰ ਜਾਰੰਗਲ, ਐਸ ਡੀ ਐਮ ਕਨੂ ਗਰਗ ਨੇ ਅੱਜ ਗੱਜਪੁਰ, ਬੁਰਜ, ਹਰੀਵਾਲ  ਆਦਿ ਦੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੋਰਾ ਕੀਤਾ ਅਤੇ ਲੋਕਾਂ ਨੂੰ ਪ੍ਰਸਾਸ਼ਨ ਵਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 24/7 ਪ੍ਰਸਾਸਨ ਪੂਰੀ ਤਰਾਂ ਅਲਰਟ ਹੈ ਅਤੇ ਕੰਟਰੋਲ ਰੂਮ ਕਾਰਜਸੀਲ ਹਨ। ਲੋਕ ਅਫਵਾਹਾ ਤੇ ਯਕੀਨ ਨਾ ਕਰਨ ਸਗੋਂ ਹਰ ਤਰਾਂ ਦੀ ਜਾਣਕਾਰੀ ਕੰਟਰੋਲ ਰੂਮ ਤੋਂ ਹਾਸਲ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਾਰੇ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤ ਹੋਏ ਹਨ। ਲੋੜ ਪੈਣ ਤੇ ਲੋਕਾਂ ਸੁਰ੍ਰਯਖਿਅਤ ਥਾਵਾਂ ਤੇ ਲੈ ਕੇ ਜਾਣ, ਖਾਣਾ, ਪਸੂ ਚਾਰਾ, ਰੋਜਾਨਾਂ ਦੀ ਹੋਰ ਜਰੂਰੀ ਵਸਤਾਂ ਦੇ ਸਭ ਪ੍ਰਬੰਧ ਮੁਕੰਮਲ ਹਨ. ਉਹਨਾਂ ਕਿਹਾ ਕਿ ਪ੍ਰਸਾਸਨ ਦੇ ਸਾਰੇ ਅਧਿਕਾਰੀ ਅਤੇ ਸਮੁਚਾ ਅਮਲਾ 24/7 ਮੋਜੂਦ ਹੈ ਲੋੜ ਪੈਣ ਤੇ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਪ੍ਰਬੰਧ ਕੀਤੇ ਹੋਏ ਹਨ,
ਪ੍ਰਸਾਸਨ ਵਲੋਂ ਮੁੱਖ ਕੰਟਰੋਲ ਰੂਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01887232015 ਹੈ ਇਸੇ ਤਰਾਂਂ ਥਾਣਾ ਨੂਰਪੁਰ ਬੇਦੀ ਕੰਟਰੋਲਰ ਰੂਮ ਦਾ ਨੰ:01887240422 ਮੋਬਾਇਲ ਨੰ: 8146607791 ਹੈ, ਇਸੇ ਤਰਾਂ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦਾ ਕੰਟਰੋਲ ਰੂਮ ਨੰ:01887^-232026 ਮੋਬਾਇਲ ਨੰ: 9876199350 ਹੈ।

Leave a Reply

Your email address will not be published. Required fields are marked *

%d bloggers like this: