ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾ ਵੱਲੋ ਜਿਲੇ ਦੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨਾਲ ਅਚਨਚੇਤ ਦੌਰਾ

ss1

ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾ ਵੱਲੋ ਜਿਲੇ ਦੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨਾਲ ਅਚਨਚੇਤ ਦੌਰਾ
ਪਿੰਡ ਅਗੰਮਪੁਰ ਲਾਗੇ ਸਤਲੁੱਜ ਦਰਿਆ ਦੇ ਕੰਢੇ ਤੇ ਕਰੈਸ਼ਰਾ ਵਾਲੀ ਥਾਂ ਦਾ ਕੀਤਾ ਅਚਾਨਕ ਦੌਰਾ
ਅਗੰਮਪੁਰ ਲਾਗੇ ਬਣੇ ਵੱਡੇ ਪੁੱਲ ਦੀ ਸਥਿਤੀ ਦਾ ਲਿਆ ਜਾਇਜਾ

28-42
ਸ਼੍ਰੀ ਅਨੰਦਪੁਰ ਸਾਹਿਬ 27 ਜੂਨ (ਪ.ਪ.): ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾ ਵੱਲੋ ਜਿਲੇ ਦੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨਾਲ ਪਿੰਡ ਅਗੰਮਪੁਰ ਲਾਗੇ ਸਤਲੁੱਜ ਦਰਿਆ ਦੇ ਕੰਢੇ ਤੇ ਕਰੈਸ਼ਰਾ ਵਾਲੀ ਥਾ ਦਾ ਅਚਾਨਕ ਦੋਰਾ ਕੀਤਾ ਅਤੇ ਅਗੰਮਪੁਰ ਲਾਗੇ ਬਣੇ ਵੱਡੇ ਪੁੱਲ ਦੀ ਸਥਿਤੀ ਦਾ ਜਾਇਜਾ ਲਿਆ। ਇਸ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਡੀ.ਸੀ. ਕਰਨੇਸ਼ ਸ਼ਰਮਾ ਨੇ ਦੱÎਸਿਆ ਕਿ ਉਹਨਾ ਨੂੰ ਮੀਡੀਆ ਅਤੇ ਹੋਰ ਸਾਧਨਾ ਰਾਹੀ ਜਾਣਕਾਰੀ ਮਿਲ ਰਹੀ ਸੀ ਕਿ ਵੱਡੇ ਪੁੱਲ ਨੂੰ ਨਜਾਇਜ ਮਾਈਨਿੰਗ ਨਾਲ ਖਤਰਾ ਪੈਦਾ ਹੋ ਗਿਆ ਹੈ। ਤੇ ਇਸ ਮਸਲੇ ਦੇ ਹੱਲ ਲਈ ਉਹ ਖਾਸ ਤੋਰ ਤੇ ਜਾਂਚ ਕਰਨ ਪਹੁੰਚੇ ਹੋਏ ਹਨ। ਉਹਨਾ ਕਿਹਾ ਕਿ ਵੱਡੇ ਪੁੱਲ ਨੂੰ ਕੋਈ ਖਤਰਾ ਨਹੀ ਹੈ ਕਿਉਕਿ ਪੁੱਲ ਦੇ ਪਿਲਰਾਂ (ਖੂਹ) ਦੀ ਡੁੰਘਾਈ 28 ਮੀਟਰ ਹੈ ਜਦੋ ਕਿ ਨਜਾਇਜ ਮਾਈਨਿੰਗ ਹੋਣ ਕਾਰਨ 4 ਮੀਟਰ ਪਿਲਰ ਨੰਗਾ ਹੋ ਗਿਆ ਹੈ ਜੋ ਕਿ ਅਗਾਮੀ ਬਰਸਾਤਾ ਦੇ ਮੋਸਮ ਦੋਰਾਨ ਭਰ ਜਾਵੇਗਾ ਤੇ ਕੌਈ ਵੀ ਸਮੱਸਿਆ ਨਹੀ ਰਹੇਗੀ। ਇਸ ਸੰਬਧੀ ਜਿਲਾ ਪ੍ਰਸ਼ਾਸ਼ਨ ਤਕਨੀਕੀ ਮਾਹਿਰਾ ਦੀ ਰਾਏ ਵੀ ਲੈ ਰਿਹਾ ਹੈ ਤਾਂ ਜੋ ਪੁੱਲ ਨੂੰ ਕੋਈ ਖਤਰਾ ਨਾ ਰਹੇ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਸਤਲੁੱਜ ਦਰਿਆ ਦੇ ਪੁੱਲ ਤੋ 500 ਮੀਟਰ ਦੂਰੀ ਤੱਕ ਕੋਈ ਵੀ ਮਾਈਨਿੰਗ ਨਹੀ ਕਰ ਸਕਦਾ ਜਿਸ ਨੂੰ ਰੋਕਣ ਲਈ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਸਤਲੁੱਜ ਦਰਿਆ ਅਤੇ ਸਵਾਂ ਨਦੀ ਦੇ ਵਿਚਕਾਰ ਮਿਣਤੀ ਕਰਕੇ ਕੰਡਿਆਲੀ ਤਾਰ ਲਗਾ ਦੇਵੇ ਤੇ ਇਹ ਤਾਰ ਲਗਾਉਣ ਦਾ ਕੰਮ ਵੀ ਬਰਸਾਤਾ ਤੋ ਬਾਅਦ ਕਰ ਦਿੱਤਾ ਜਾਵੇਗਾ। ਡੀ.ਸੀ. ਸ਼ਰਮਾ ਨੇ ਜਿਲਾ ਪੁਲਿਸ ਨੂੰ ਹਦਾਇਤ ਕੀਤੀ ਕਿ ਨਜਾਇਜ ਮਾਈਨਿੰਗ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ਕਿਉਕਿ 10 ਫੁੱਟ ਤੱਕ ਹੀ ਨਿਲਾਮੀ ਵਾਲੀਆ ਥਾਵਾ ਤੇ ਮਾਈਨਿੰਗ ਸੰਭਵ ਹੈ ਤੇ ਨਜਾਇਜ ਮਾਈਨਿੰਗ ਨੂੰ ਰੋਕਣ ਲਈ ਅਗੰਮਪੁਰ ਕਰੈਸ਼ਰਾ ਵਾਲੀ ਥਾ ਅਤੇ ਸਤਲੁੱਜ ਦਰਿਆ ਦੇ ਕੰਢਿਆ ਤੇ ਪੁਲਿਸ ਗਸਤ ਵਧਾਈ ਜਾਵੇਗੀ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਖਾਸ ਜਾਂਚ ਕੀਤੀ ਜਾਵੇਗੀ। ਜਿਸ ਲਈ ਉਦਯੋਗ ਵਿਭਾਗ ਨਾਲ ਤਾਲਮੇਲ ਕਰਕੇ ਉਹਨਾ ਦੇ ਅਧਿਕਾਰੀਆ ਨੂੰ ਵੀ ਨਾਲ ਲਿਆ ਜਾਵੇ। ਡੀ.ਸੀ.ਸਰਮਾ ਨੇ ਦੱਸਿਆ ਕਿ ਜਿਲਾ ਰੂਪਨਗਰ ਅੰਦਰ ਨੋ ਖੱਡਾ ਦੀ ਨਿਲਾਮੀ ਹੋ ਚੁੱਕੀ ਹੈ ਅਤੇ ਕੁੱਝ ਖੱਡਾ ਦੀ ਨਿਲਾਮੀ ਲਈ ਪ੍ਰਕਿਰਿਆ ਜਾਰੀ ਹੈ। ਜਿਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ।ਇਸ ਮੋਕੇ ਜਿਲਾ ਪਿਲਸ ਮੁੱਖੀ ਵਰਿੰਦਰਪਾਲ ਸਿੰਘ, ਐਸ.ਡੀ.ਐਮ. ਅਮਰਜੀਤ ਬੈਸ, ਐਸ.ਪੀ. ਸਦਰ ਹਰਪਾਲ ਸਿੰਘ, ਜੀ.ਐਮ. ਮਾਈਨਿੰਗ ਚਮਨ ਲਾਲ ਗਰਗ, ਫੰਕਸਨ ਮੈਨੇਜਰ ਉਦਯੋਗ ਵਿਭਾਗ ਰਾਜਦੀਪ, ਐਸ.ਡੀ.ਐਮ. ਦਵਿੰਦਰ ਕੁਮਾਰ, ਦੀਪ ਸਿੰਘ ਗਿੱਲ, ਰਕੇਸ਼ ਕੁਮਾਰ ਕੰਸਲ, ਇੰਦਰਜੀਤ ਸਿੰਘ, ਐਸ.ਐਚ.ਓ. ਸ਼ਤੀਸ਼ ਸ਼ਰਮਾ, ਐਸ.ਐਚ.ਓ. ਹਰਕੀਰਤ ਸਿੰਘ ਸੈਣੀ, ਸੁਖਵੀਰ ਸਿੰਘ ਜੇ.ਈ., ਐਸ.ਡੀ.ਐਮ. ਪਰਮਿਦਰਜੀਤ ਸਿੰਘ, ਹੁਸਨ ਚੰਦ, ਮਾਈਨਿੰਗ ਅਫਸਰ ਪੂਜਾ ਰਾਣੀ, ਆਦਿ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *