ਡਿਪਟੀ ਕਮਿਸ਼ਨਰ ਮੁਲਾਜਮਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਕ ਮਿਸਾਲ ਪੇਸ਼ ਕਰਨ ਪੁਲਿਸ ਕਮਿਸ਼ਨਰ :- ਪ੍ਰਵੀਨ ਡੰਗ

ss1

ਡਿਪਟੀ ਕਮਿਸ਼ਨਰ ਮੁਲਾਜਮਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਕ ਮਿਸਾਲ ਪੇਸ਼ ਕਰਨ ਪੁਲਿਸ ਕਮਿਸ਼ਨਰ :- ਪ੍ਰਵੀਨ ਡੰਗ

ਲੁਧਿਆਣਾ (ਪ੍ਰੀਤੀ ਸ਼ਰਮਾ) ਪਿਛਲੇ ਕੁਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਇਹ ਆਦੇਸ਼ ਜਾਰੀ ਕਿੱਤੇ ਗਏ ਸਨ ਕਿ ਡਿਪਟੀ ਕਮਿਸ਼ਨਰ ਦੇ ਸਾਹਮਣੇ ਕੋਈ ਵੀ ਸੰਗਠਨ ਅਤੇ ਲੋਕ ਰੋਸ਼ ਪ੍ਰਦਰਸ਼ਨ ਨਹੀਂ ਕਰ ਸਕਦੇ ਉਹਨਾਂ ਨੂੰ ਰੋਸ਼ ਪ੍ਰਦਰਸ਼ਨ ਕਰਨ ਲਈ ਚੰਡੀਗੜ ਰੋਡ ਤੇ ਗਲਾਡਾ ਮੈਦਾਨ ਵਿਚ ਜਗਾ ਮੁਹਈਆ ਕਰਾਈ ਗਈ ਹੈ ਲੇਕਿਨ ਬੀਤੇ ਦਿਨੀ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਡਿਪਟੀ ਕਮਿਸ਼ਨਰ ਮੁਲਾਜਮਾਂ ਨੇ ਸਾਰੇ ਹੁਕਮਾਂ ਨੂੰ ਛਿੱਕੇ ਤੇ ਟੰਗਦੇ ਹੋਏ ਡਿਪਟੀ ਕਮਿਸ਼ਨਰ ਦੇ ਬਾਹਰ ਆਪਣੀਆਂ ਮੰਗਾ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕਿੱਤਾ ਜਿਸ ਨੂੰ ਧਿਆਨ ਵਿਚ ਲੈਂਦੇ ਹੋਏ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਡਿਪਟੀ ਕਮਿਸ਼ਨਰ ਦੇ ਕਰਮਚਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕੀ ਸਮਾਜ ਵਿਚ ਰਹਿੰਦੇ ਸਾਰੇ ਲੋਕਾਂ ਤੇ ਕਾਨੂਨ ਅਤੇ ਉਹਨਾਂ ਦੇ ਹੁਕਮ ਇਕ ਸਮਾਨ ਤੇ ਲਾਗੂ ਹੁੰਦੇ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਦੇ ਦਾਅਰੇ ਤੋਂ ਬਾਹਰ ਜਾਣ ਦਾ ਜੱਕ ਨਹੀਂ ਹੈ ਅਤੇ ਨ ਹੀ ਕੋਈ ਵੀ ਕਾਨੂਨ ਅਤੇ ਆਦੇਸ਼ ਕਿਸੇ ਖਾਸ ਵਾਸਤੇ ਅਲਗ ਤੋਂ ਲਾਗੂ ਨੀ ਹੁੰਦਾ ਡਿਪਟੀ ਕਮਿਸ਼ਨਰ ਦੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਕੇ ਆਦੇਸ਼ਾਂ ਅਤੇ ਕਾਨੂਨ ਦੀ ਸ਼ਰੇਆਮ ਦੁਵਰਤੋਂ ਕਿੱਤੀ ਹੈ ਡੰਗ ਨੇ ਕਿਹਾ ਕਿ ਜੇਕਰ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਨੂੰ ਤੋੜਨ ਲਗ ਜਾਂ ਤਾਂ ਫਿਰ ਇਸਦਾ ਸਹੀ ਮਾਇਨਿਆਂ ਵਿਚ ਕਿ ਅਰਥ ਰਹਿ ਜਾਵੇਗਾ ਉਹਨਾਂ ਕਿਹਾ ਕਿ ਕੀ ਡਿਪਟੀ ਕਮਿਸ਼ਨਰ ਅਤੇ ਪੁਲਿਕ ਕਮਿਸ਼ਨਰ ਵਲੋਂ ਜਾਰੀ ਆਦੇਸ਼ ਸਿਰਫ ਲੋਕਾਂ ਦੇ ਹੱਕਾਂ ਲਈ ਲੜਨ ਵਾਲਿਆਂ ਨੂੰ ਰੋਕਣ ਲਈ ਬਣਾਇਆ ਗਿਆ ਹੈ ਯਾ ਇਹ ਆਦੇਸ਼ ਅਤੇ ਕਾਨੂਨ ਸਾਰਿਆਂ ਤੇ ਇਕ ਸਮਾਨ ਤੋਂ ਲਾਗੂ ਹੁੰਦਾ ਹੈ ਜੇਕਰ ਸੱਚ ਵਿਚ ਇਹ ਹੁਕਮਾਂ ਅਤੇ ਕਾਨੂਨ ਸਾਰਿਆਂ ਤੇ ਇਕ ਸਮਾਨ ਲਾਗੂ ਹੋਣ ਲਈ ਬਣਾਇਆ ਗਿਆ ਹੈ ਤਾਂ ਜਾਗ੍ਰਤੀ ਸੈਨਾ ਪੁਲਿਕ ਕਮਿਸ਼ਨਰ ਤੋਂ ਇਹ ਮੰਗ ਕਰਦੀ ਹੈ ਕਿ ਡਿਪਟੀ ਕਮਿਸ਼ਨਰ ਦੇ ਉਹਨਾਂ ਸਾਰਿਆਂ ਕਰਮਚਾਰੀਆਂ ਤੇ ਬਣਦੀ ਕਾਰਵਾਈ ਕਰਕੇ ਇਕ ਮਿਸਾਲ ਪੇਸ਼ ਕਰਨ ਤਾਂਕਿ ਆਉਣ ਵਾਲੇ ਸਮਾਂ ਵਿਚ ਕੋਈ ਵੀ ਕਾਨੂੰਨ ਅਤੇ ਡਿਪਟੀ ਕਮਿਸ਼ਨਰ ਤੇ ਪੁਲਿਕ ਕਮਿਸ਼ਨਰ ਦੇ ਹੁਕਮਾਂ ਦੀ ਦੁਰਵਰਤੋਂ ਕਰਨ ਦੀ ਜੁਰਰਤ ਨ ਕਰ ਸਕਣ।

Share Button

Leave a Reply

Your email address will not be published. Required fields are marked *