ਡਿਪਟੀ ਕਮਿਸ਼ਨਰ ਨੇ ਲਿਆ ਕੈਟਲ ਪੋਂਡ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਲਿਆ ਕੈਟਲ ਪੋਂਡ ਦਾ ਜਾਇਜ਼ਾ
ਆੜ੍ਹਤੀ ਐਸੋਸੀਏਸ਼ਨ ਭੀਖੀ ਨੇ ਕੈਟਲ ਪੋਂਡ ਨੂੰ ਦਾਨ ਵਜੋਂ ਦਿੱਤੇ 21000/- ਰੁਪਏ

5-2 (1) 5-2 (2)
ਮਾਨਸਾ, 05 ਅਗਸਤ (ਜੋਨੀ ਜਿੰਦਲ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਪਿੰਡ ਖੋਖਰ ਕਲਾਂ ਵਿਖੇ ਬੇਸਹਾਰਾ ਗਊਵੰਸ਼ ਅਤੇ ਹੋਰ ਆਵਾਰਾ ਪਸ਼ੂਆਂ ਲਈ ਬਣੇ ਕੈਟਲ ਪੋਂਡ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਟਲ ਪੋਂਡ ਵਿਖੇ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਵੱਲੋਂ ਵੀ ਦਾਨੀ ਸੱਜਣਾ ਦਾ ਸਹਿਯੋਗ ਮਿੱਲ ਰਿਹਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਭੀਖੀ ਦੇ ਪ੍ਰਧਾਨ ਸ਼੍ਰੀ ਸੱਤਪਾਲ ਮੱਤੀ ਦੀ ਅਗਵਾਈ ਵਿਚ ਸ਼੍ਰੀ ਤੇਜਿੰਦਰ ਜਿੰਦਲ, ਸ਼੍ਰੀ ਰਿੰਕੂ ਰਾਜਾ ਖੀਵਾ ਕਲਾਂ, ਸ਼੍ਰੀ ਸੁਰੇਸ਼ ਕੁਮਾਰ ਸਮਾਓ, ਸ਼੍ਰੀ ਮੱਖਣ ਲਾਲ ਬਾਂਸਲ ਅਤੇ ਸਰਪੰਚ ਮੱਤੀ ਸ਼੍ਰੀ ਪ੍ਰਸ਼ੋਤਮ ਕੁਮਾਰ ਵੱਲੋਂ ਇਸ ਕੈਟਲ ਪੋਂਡ ਲਈ 21000 ਰੁਪਏ ਦਾਨ ਵਜੋਂ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਟਲ ਪੋਂਡ ਵਿਚ ਬੇਸਹਾਰਾ ਗਊਵੰਸ਼ ਅਤੇ ਹੋਰ ਪਸ਼ੂਆਂ ਨੂੰ ਮਿਲਾ ਕੇ ਇਨ੍ਹਾਂ ਦੀ ਸੰਖਿਆ 500 ਦੇ ਕਰੀਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੈਟਲ ਪੋਂਡ ਅੰਦਰ ਇਕ ਆਧੁਨਿਕ ਪਾਰਕ, ਪਾਣੀ ਸਟੋਰ ਕਰਨ ਲਈ ਤਲਾਬ, ਤੂੜੀ ਵਾਲੇ ਕਮਰੇ ਦਾ ਇਕ ਹੋਰ ਸ਼ੈਡ ਅਤੇ ਲੇਬਰ ਦੇ ਰਹਿਣ ਲਈ ਇਕ ਕਮਰਾ ਵੀ ਜਲਦ ਹੀ ਤਿਆਰ ਹੋ ਜਾਵੇਗਾ। ਇਸ ਮੌਕੇ ਸ਼੍ਰੀ ਸ਼ਰਮਾ ਨੇ ਗਊਆਂ ਨੂੰ ਗੁੜ ਵੀ ਖਵਾਇਆ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲੀ ਲੇਬਰ ਨੂੰ ਕਿਹਾ ਕਿ ਇਨ੍ਹਾਂ ਦੇ ਖਾਣ-ਪੀਣ ਦਾ ਸਮੇਂ-ਸਮੇਂ ‘ਤੇ ਧਿਆਨ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਣ ‘ਤੇ ਸਬੰਧਿਤ ਅਧਿਕਾਰੀ ਨੂੰ ਸੰਪਰਕ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਕੈਟਲ ਪੋਂਡ ਨੂੰ ਹਰਿਆ-ਭਰਿਆ ਰੱਖਣ ਲਈ ਉਥੇ ਪੌਦੇ ਵੀ ਲਗਾਏ।
ਇਸ ਮੌਕੇ ਸੁਪਰਡੈਂਟ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਪਵਨ ਕੁਮਾਰ, ਜ਼ਿਲ੍ਹਾ ਕੋਆਰਡੀਨੇਟ ਮਗਨਰੇਗਾ ਸ਼੍ਰੀ ਮਨਦੀਪ ਸਿੰਘ, ਐਸ.ਓ. ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਦਵਿੰਦਰ ਟੈਕਸਲਾ, ਸ਼੍ਰੀ ਤਜਿੰਦਰਪਾਲ ਮਿੱਤਲ, ਸ਼੍ਰੀ ਮੱਘਰ ਮੱਲ, ਸ਼੍ਰੀ ਸੰਜੀਵ ਸਿੰਗਲਾ (ਪਿੰਕਾ), ਸ਼੍ਰੀ ਬਿੰਦਰ ਪਾਲ, ਡਾ. ਵਿਨੋਦ ਕੁਮਾਰ, ਸ਼੍ਰੀ ਧੰਨਦੇਵ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਰਾਜੂ ਵਿਲਿਅਮ ਅਤੇ ਸ਼੍ਰੀ ਸੁਭਾਸ਼ ਬਾਂਸਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: