ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਬਾਲ ਮਜਦੂਰੀ ਨਾ ਕਰਵਾਉਣ ਦਾ ਸਟਿਕਰ

ss1

ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਬਾਲ ਮਜਦੂਰੀ ਨਾ ਕਰਵਾਉਣ ਦਾ ਸਟਿਕਰ
ਜਿਲੇ ਵਿੱਚ 12 ਤੋਂ 18 ਜੂਨ ਤੱਕ ਮਨਾਇਆ ਜਾਵੇਗਾ ਬਾਲ ਮਜਦੂਰੀ ਖਾਤਮਾ ਸਪਤਾਹ

11-28 (4)
ਸ੍ਰੀ ਮੁਕਤਸਰ ਸਾਹਿਬ, 1੦ ਜੂਨ (ਆਰਤੀ ਕਮਲ) : ਜਿਲਾ ਵਿੱਚ ਬਾਲ ਮਜਦੂਰੀ ਨੂੰ ਸਖਤੀ ਨਾਲ ਰੋਕਣ ਲਈ ਅੱਜ ਇੱਕ ਅਹਿਮ ਮੀਟਿੰਗ ਡਾ.ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸਾਹਿਬ ਵਿਖੇ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਸ੍ਰੀ ਵਿਸ਼ੇਸ਼ ਸਾਰੰਗਲ ਐਸ.ਡੀ.ਐਮ ਮਲੋਟ, ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਦੀਪ ਸਿੰਘ ਜਿਲਾ ਟਰਾਂਸਪੋਰਟ ਅਫਸਰ, ਮੈਡਮ ਸ਼ਿਵਾਨੀ ਨਾਗਪਾਲ ਜਿਲਾ ਬਾਲ ਸੁਰੱਖਿਆ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵਲੋਂ ਬਾਲ ਮਜਦੂਰੀ ਨੂੰ ਸਖਤੀ ਨਾਲ ਰੋਕਣ ਅਤੇ ਉਹਨਾਂ ਦੀ ਸੁਰੱਖਿਆਂ ਲਈ ਪ੍ਰੋਟੈਕਸ਼ਨ ਆਫ ਚਿਲਡਨ ਫਰਾਮ ਸੈਕਸੂਅਲ ਅਫੇਨਸਿਜ ਪੋਕਸੋ ਐਕਟ 2012 ਬਣਾਇਆ ਗਿਆ ਹੈ ਤਾਂ ਜੋ ਇਹਨਾਂ ਬੱਚਿਆਂ ਦੀ ਸੁਰੱਖਿਆ ਕਰਕੇ ਵੱਧ ਤੋਂ ਵੱਧ ਪੜਾਇਆ ਲਿਖਿਆ ਜਾ ਸਕੇ। ਉਹਨਾਂ ਵਿਭਾਗਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਬੱਚਾ ਮਜਬੂਰੀ ਕਾਰਨ ਬਾਲ ਮਜਦੂਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਉਹ ਜਰੂਰ ਉਸ ਦੇ ਭਵਿੱਖ ਨੂੰ ਸੁਧਾਰਨ ਲਈ ਅੱਗੇ ਆਉਣ।
ਇਸ ਮੌਕੇ ਤੇ ਡਾ.ਸ਼ਿਵਾਨੀ ਨਾਗਪਾਲ ਨੇ ਦੱਸਿਆਂ ਕਿ ਜਿਲੇ ਵਿੱਚ 12 ਜੂਨ ਤੋਂ 18 ਜੂਨ ਤੱਕ ਬਾਲ ਮਜਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ। ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲੀਸ਼ਨ ਆਫ ਚਾਈਲਡ ਲੇਬਰ ਐਕਟ ਦੇ ਅਨੁਸਾਰ 6-14 ਤੱਕ ਦੇ ਬੱਚਿਆਂ ਕੋਲੋ ਕੰਮ ਕਰਾਉਣਾ ਤੇ ਕੰਮ ਕਰਣ ਵਾਲਾ ਦੋਨੋ ਹੀ ਇਸ ਗੁਣਾ ਦੇ ਭਾਗੀਦਾਰ ਬਣ ਜਾਂਦੇ ਹਨ। ਉਹਨਾਂ ਅੱਗੇ ਦੱੋਿਸਆਂ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਘੱਟੋ-ਘੱਟ 3 ਮਹੀਨੇ ਤੋਂ 6 ਮਹੀਨੇ ਦੀ ਸਜਾ ਅਤੇ 10,000 ਤੋਂ 20,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ‘‘ਸੇ ਨੋ ਟੂ ਚਾਈਲਡ ਲੇਬਰ’’ ਦਾ ਸਟੀਕਰ ਵੀ ਲਾਂਚ ਕੀਤਾ, ਇਹ ਸਟੀਕਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਰ ਦੁਕਾਨਾਂ, ਹੋਟਲਾਂ, ਰੇਸਟੋਰੇਂਟਾਂ, ਸਾਪਿੰਗ ਸੈਂਟਰਾਂ, ਵਪਾਰਕ ਅਦਾਰਿਆ, ਮੈਰਿਜ ਪੈਲਸਾਂ, ਕਲੱਬਾਂ ਅਤੇ ਕਾਰਖਾਨਿਆਂ ਦੇ ਬਾਹਰ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਜਾਗਰੂਕ ਹੋ ਸਕੇ ਅਤੇ ਉਹ ਇਹਨਾਂ ਬੱਚਿਆਂ ਤੋਂ ਬਾਲ ਮਜਦੂਰੀ ਨਾ ਕਰਵਾਉਣ। ਬਾਲ ਮਜਦੂਰੀ ਨੂੰ ਰੋਕਣ ਲਈ ਜਿਲੇ ਵਿੱਚ ਹੈਲਪ ਲਾਇਨ ਨੰਬਰ 01633-261098 ਅਤੇ 1098 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share Button