ਡਿਜੀਟਲ ਗੁਰਬਾਣੀ ਪੜਨ ਤੇ ਸੁਣਨ ਦੇ ਤਰੀਕੇ ‘ਚ ਵੱਡੀ ਤਬਦੀਲੀ ਹੋ ਰਹੀ ਹੈ

ss1

ਡਿਜੀਟਲ ਗੁਰਬਾਣੀ ਪੜਨ ਤੇ ਸੁਣਨ ਦੇ ਤਰੀਕੇ ‘ਚ ਵੱਡੀ ਤਬਦੀਲੀ ਹੋ ਰਹੀ ਹੈ

ਅੱਜ ਦੇ ਆਧਿਨਕ ਯੁੱਗ ‘ਚ ਜਿਵੇਂ ਜਿਵੇਂ ਲੋਕਾਂ ਦਾ ਰਹਿਣ ਸਹਿਣ ਬਦਲ ਰਿਹਾ ਹੈ ਤੇ ਹਰ ਇੱਕ ਕੰਮ ਡਿਜੀਟਲ ਢੰਗ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਠੀਕ ਉਸ ਤਰਾਂ ਹੀ ਇਸ ਡਿਜੀਟਲ ਯੁੱਗ ਦਾ ਅਸਰ ਹੁਣ ਗੁਰਬਾਣੀ ਦੇ ਪਸਾਰ ਤੇ ਪਰਚਾਰ ਉੱਪਰ ਵੀ ਪੈਂਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਅੱਜ ਬਦਲਦੇ ਸਮੇਂ ਦੇ ਨਾਲ ਨਾਲ ਗੁਰਬਾਣੀ ਪੜਨ ਸੁਣਨ ਦੇ ਤਰੀਕੇ ‘ਚ ਵੀ ਵੱਡੀ ਤਬਦੀਲੀ ਹੋ ਰਹੀ ਹੈ ।ਜਿੱਥੋ ਤੱਕ ਗੱਲ ਗੁਰਬਾਣੀ ਦੇ ਪਰਚਾਰ ਦੀ ਹੈ ਤਾਂ ਉਸ ਲਈ ਤਾਂ ਅੱਜ ਦਾ ਡਿਜੀਟਲ ਸਮਾਂ ਬਹੁਤ ਲਾਹੇਵੰਦ ਸਿਬਤ ਹੋ ਰਿਹਾ ਹੈ ਪਰ ਜਿੱਥੇ ਗੱਲ ਆਉਂਦੀ ਹੈ ਗੁਰਬਾਣੀ ਦੀ ਸੰਪੂਰਨ ਮਰਿਯਾਦਾ ਕਾਇਮ ਰੱਖਣ ਦੀ ਤਾਂ ਉਸਦਾ ਅੱਜ ਦੇ ਇਸ ਤੇਜ ਯੁੱਗ ‘ਚ ਕਿਸੇ ਵਲੋਂ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ। ਸਾਡੇ ਗੁਰੂਆਂ ਨੇ ਗੁਰਬਾਣੀ ਪੜਨ ਸੁਣਨ ਲਈ ਇੱਕ ਮਰਿਯਾਦਾ ਵੀ ਬਣਾਈ ਸੀ ਜੋ ਕਿ ਹੁਣ ਸਿਰਫ਼ ਗੁਰੂਦੁਆਰਾਂ ਤੱਕ ਹੀ ਸੀਮਤ ਰਹਿ ਗਈ ਹੈ ਅਤੇ ਜੇਕਰ ਇਹ ਕਿਹਾ ਜਾਵੇ ਕਿ ਹੁਣ ਕਈ ਗੁਰੂਦੁਆਰਾਂ ‘ਚ ਵੀ ਨਤਮਸਤਕ ਹੋਣ ਵਾਲੀਆਂ ਸੰਗਤਾਂ ਵਲੋਂ ਗੁਰਬਾਣੀ ਪੜਨ ਵੇਲੇ ਗੁਰਬਾਣੀ ਦੀ ਮਰਿਯਾਦਾ ਨੂੰ ਧਿਆਨ ‘ਚ ਰੱਖਣ ਦੀ ਬਜਾਏ ਅੱਜ ਦੇ ਆਧਿਨਕ ਤੀਰਕਿਆਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ ।ਇੱਕ ਸਮਾਂ ਸੀ ਜਦ ਦੁਨੀਆਂ ਭਰ ਚ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਗੁਰਬਾਣੀ ਕੀਰਤਨ ਨੂੰ ਰਿਡਉ ਦੇ ਜਰੀਏ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾਦਾਂ ਸੀ ਅਤੇ ਉਸਦਾ ਸਮਾਂ ਵੀ ਤੈਅ ਹੁੰਦਾ ਸੀ । ਸਵੇਰੇ ਅਤੇ ਸ਼ਾਮ ਵੇਲੇ ਗੁਰਬਾਣੀ ਕੀਰਤਨ ਸੁਣਨ ਲਈ ਸੰਗਤਾਂ ‘ਚ ਉਸ ਵੇਲੇ ਹੱਦੋ ਵੱਧ ਉਤਸੁਕਤਾ ਵੀ ਹੁੰਦੀ ਸੀ ਪਰ ਅੱਜ ਨਵੇਂ ਜਮਾਨੇ ਦੀ ਨਵੀਂ ਤਕਨੀਕ ਨੇ ਗੁਰਬਾਣੀ ਦੇ ਪਰਚਾਰ ਦੀ ਕੋਈ ਸਮਾਂ ਤੇ ਸੀਮਾ ਨਹੀਂ ਰਹਿਣ ਦਿੱਤੀ ਹੈ ਅਤੇ ਹੁਣ ਹਰ ਕੋਈ ਸੱਚਖੰਡ ਹਰਿਮੰਦਰ ਸਾਹਿਬ ਦੀ ਗੁਰਬਾਣੀ ਨੂੰ ੨੪ ਘੰਟੇ ਲਾਇਵ ਸੁਣ ਤੇ ਵੇਖ ਵੀ ਸਕਦਾ ਹੈ । ਇਸ ਤੋਂ ਇਲਾਵਾ ਅੱਜ ਦੇ ਸਮੇਂ ‘ਚ ਹਰ ਵੇਲੇ ਗੁਰਬਾਣੀ ਨੂੰ ਸੁਣਨ ਲਈ ਬਹੁਤ ਆਧਿਨਕ ਸਾਧਨ ਵੀ ਉਪਲਭਧ ਹਨ ਜਿਸ ਕਰਕੇ ਜਿੱਥੋ ਤੱਕ ਗੱਲ ਅੱਜ ਗੁਰਬਾਣੀ ਦੇ ਸੁਣਨ ਤੇ ਪਰਚਾਰ ਦੀ ਹੈ ਤਾਂ ਉਸ ਲਈ ਤਾਂ ਅੱਜ ਦਾ ਡਿਜੀਟਲ ਤਰੀਕਾ ਕਾਫੀ ਲਾਹੇਵੰਦ ਸਬਤ ਹੋ ਰਿਹਾ ਹੈ । ਬਦਲਦੇ ਸਮੇਂ ਨੂੰ ਧਿਆਨ ‘ਚ ਰੱਖ ਕੇ ਹੁਣ ਤਾਂ ਸਿੱਖਾਂ ਦੀ ਸਿਰਮੋਰ ਸੰਸਥਾਂ ਸ਼ਰੋਮਣੀ ਕਮੇਟੀ ਵਲੋਂ ਵੀ ਗੁਰਬਾਣੀ ਦੇ ਪਰਚਾਰ ਲਈ ਇੱਕ ਵਿਸ਼ੇਸ਼ ਮੋਬਾਇਲ ਐਪ ਵੀ ਬਣਾਈਆ ਗਈ ਹੈ ਜਿੱਥੇ ੨੪ ਘੰਟੇ ਸ੍ਰੀ ਹਰਿਮੰਦਰ ਸਾਹਿਬ ਤੋਂ ਤਾਂ ਗੁਰਬਾਣੀ ਕੀਰਤਨ ਸੁਣ ਸਕਦਾ ਹੈ ਉਸਦੇ ਨਾਲ ਨਾਲ ਹੋਰ ਗੁਰਧਾਮਾਂ ਤੇ ਹੁੰਦੇ ਕੀਰਤਨ ਨੂੰ ਵੀ ਹਰ ਵੇਲੇ ਸਰਵਨ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਅੱਜ ਗੁਰਬਾਣੀ ਦਾ ਵੱਧ ਤੋਂ ਵੱਧ ਸੰਗਤਾਂ ਚ ਵੰਡਣ ਦਾ ਤਰੀਕਾ ਵੀ ਬਦਿਲਆ ਹੈ ਜਿੱਥੇ ਪਹਿਲਾਂ ਸਿਰਫ ਕੁਝ ਜਥੇਬੰਦੀਆਂ ਵਲੋਂ ਹੀ ਗੁਰਬਾਣੀ ਦਾ ਪਰਚਾਰ ਕਰਨ ਤੇ ਘਰ ਘਰ ਪਹੁੰਚਾਉਣ ਲਈ ਗੁਟਕਾ ਸਾਹਬ ਜਾਂ ਸਿੱਖ ਇਤਹਾਸ ਨਾਲ ਸਬੰਧਿਤ ਸਮੱਗਰੀ ਨੂੰ ਵੰਡਿਆਂ ਜਾਂਦਾ ਸੀ ਉੱਥੇ ਹੁੱਣ ਅੱਜ ਦੇ ਯੁੱਗ ‘ਚ ਗੁਰਬਾਣੀ ਨੂੰਂ ਇੱਕ ਵਿਅਕਤੀ ਤੋਂ ਲੱਖਾ ਕਰੋੜਾ ਲੋਕਾ ਤੱਕ ਪਹੁੰਚਾਉਣ ਜਾਂ ਵੰਡਣ ਲਈ ਸਿਰਫ ਇੱਕ ਬਟਨ ਹੀ ਦੱਬਣਾ ਪੈਂਦਾ ਹੈ ਤੇ ਇੰਟਰਨੈਂਟ ਦੇ ਮਿਧਆਮ ਨਾਲ ਗੁਰਬਾਣੀ ਤੇ ਇਤਹਾਸਕ ਸਮੱਗਰੀ ਹਰ ਘਰ, ਕੰਪਿਊਟਰ ਤੇ ਮੋਬਾਇਲ ‘ਚ ਪਹੁੰਚ ਜਾਂਦੀ ਹੈ ਜੋ ਕਿ ਬਹੁਤ ਵੱਡੀ ਤਬਦੀਲੀ ਹੈ । ਇਸ ਤਬਦੀਲੀ ਦਾ ਵੈਸੇ ਇੱਕ ਪੱਖ ਹੋਰ ਵੀ ਹੈ ਜੋ ਕਿ ਲੋਕਾਂ ਨੂੰ ਗੁਰਬਾਣੀ ਦੀ ਮਰਿਯਾਦਾ ਤੋਂ ਦੂਰ ਕਰ ਰਿਹਾ ਹੈ ਜਿਵੇਂ ਕਿ ਪਹਿਲਾਂ ਗੱਲ ਕੀਤੀ ਗਈ ਹੈ ਕਿ ਸਾਡੇ ਗੁਰੂਆਂ ਨੇ ਗੁਰਬਾਣੀ ਪੜਨ ਲਈ ਇੱਕ ਮਰਿਯਾਦਾ ਬਣਾਈ ਸੀ ਜਿਸ ਤਹਿਤ ਲੋਕ ਪਹਿਲਾਂ ਜਪੁਜੀ ਸਿਹਬ, ਰਹਿਰਾਸ ਸਾਹਿਬ ਜਾਂ ਕੋਈ ਵੀ ਪਾਠ ਕਰਨ ਸਮੇਂ ਗੁੱਟਕਾ ਸਾਹਿਬ ਲੈ ਕੇ ਮਰਿਯਾਦਾ ਨਾਲ ਬੈਠ ਕੇ ਹੀ ਪਾਠ ਕਰਦੇ ਸਨ ਪਰ ਅੱਜ ਆਮ ਲੋਕਾਂ ਵਲੋਂ ਗੁਟਕਾ ਸਾਹਿਬ ਦੀ ਜਗਾ ਮੋਬਾਇਲਾਂ ਦੀ ਵਰਤੋਂ ਕੀਤੀ ਜਾ ਜਾਣ ਲੱਗੀ ਹੈ ਕਿਉਂਕਿ ਹੁਣ ਹਰ ਤਰਾਂ ਦੀ ਗੁਰਬਾਂਣੀ ਮੋਬਾਇਲ ਵਿੱਚ ਵੀ ਡਾਉਨਲੋਡ ਕੀਤੀ ਜਾ ਸਕਦੀ ਹੈ ।ਅਜਿਹਾ ਨਹੀਂ ਹੈ ਕਿ ਗੁਟਕਾ ਸਾਹਿਬ ਦੀ ਵਰਤੋਂ ਬੰਦ ਹੋ ਗਈ ਹੈ ਪਰ ਕਾਫੀ ਹੱਦ ਤੱਕ ਆਮ ਤੇ ਵਧੇਰੇ ਰੁਝੇਵੇ ‘ਚ ਰਹਿਣ ਵਾਲੇ ਲੋਕਾਂ ਚ ਘੱਟ ਜਰੂਰ ਗਈ ਹੈ । ਬਦਲ ਦੇ ਨੇ ਗੁਰਬਾਣੀ ਪੜਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਅਤੇ ਹੁਣ ਪਹਿਲਾਂ ਵਾਂਗ ਪਾਠ ਕਰਨ ਲਈ ਘਰ ਦੇ ਕਮਰੇ ‘ਚ ਜਾ ਗੁਰਦੁਆਰੇ ਜਾਣਾ ਜਰੂਰੀ ਨਹੀਂ ਹੈ ਸਗੋਂ ਡਿਜੀਟਲ ਤਕਨੀਕ ਨਾਲ ਮੋਬਾਇਲ ਜਰੀਏ ਕਿਸੇ ਵੀ ਜਗਾ ਤੇ ਗੁਰਬਾਣੀ ਪੜੀ ਜਾ ਸਕਦੀ ਹੈ । ਗੁਰਬਾਣੀ ਨੂੰ ਕਿਸੇ ਵੀ ਜਗਾ ਸੁਣਨ ਤੇ ਖਾਸ ਤੋਰ ਤੇ ਪੜਨ ਲ਼ਈ ਇਹ ਤਕਨੀਕ ਚੰਗੀ ਤਾਂ ਹੈ ਪਰ ਇਸ ਦੋਰਾਨ ਕੋਈ ਵੀ ਮਰਿਯਾਦਾ ਦਾ ਪੂਰਾ ਖਿਆਲ ਰੱਖਣ ਵੱਲ ਧਿਆਨ ਨਹੀਂ ਦਿੰਦਾ ।ਮਿਸਾਲ ਦੇ ਤੋਰ ਸ੍ਰੀ ਗੁਟਕਾ ਸਾਹਿਬ ਤੋਂ ਗੁਰਬਾਣੀ ਪੜਨ ਸਮੇਂ ਸਿਰਫ ਮਰਿਯਾਦਾ ਨਾਲ ਬੈਠਣਾਂ ਹੀ ਜਰੂਰੀ ਨਹੀਂ ਹੁੰਦਾ ਸਗੋਂ ਆਪਣੇ ਆਪ ਨੂੰ ਸ਼ੁੱਧ ਕਰਨਾ ਵੀ ਜਰੂਰੀ ਹੁੰਦਾ ਹੈ ਪਰ ਮੋਬਾਇਲ ਤੋਂ ਗੁਰਬਾਣੀ ਪੜਨ ਜਾਂ ਪਾਠ ਕਰਨ ਸਮੇਂ ਸ਼ਾਇਦ ਹੀ ਕੋਈ ਇਨਾ ਗੱਲਾ ਧਿਆਨ ਵਿਚ ਰੱਖਦਾ ਹੈ । ਇਸ ਤੋਂ ਇਲਾਵਾ ਗੁਟਕਾ ਸਾਹਿਬ ‘ਚ ਸਿਰਫ ਗੁਰਬਾਣੀ ਹੀ ਹੁੰਦੀ ਹੈ ਜਿਸ ਕਰਕੇ ਜਦ ਅਸੀ ਪਾਠ ਕਰਦੇ ਹਾਂ ਤਾਂ ਸਾਡਾ ਧਿਆਨ ਸਿਰਫ ਗੁਰਬਾਣੀ ‘ਚ ਹੀ ਲੱਗਦਾ ਹੈ ਪਰ ਨਵੀ ਤਕਨੀਕ ਦਾ ਸਹਾਰਾ ਲੈਣ ਵਾਲੇ ਲੋਕ ਇੱਕ ਮਨ ਨਾਲ ਅੰਤਰ ਧਿਆਨ ਹੋ ਕੇ ਪਾਠ ਨਹੀਂ ਕਰ ਪਾਉਂਦੇ ਕਿਉਂਕਿ ਮੋਬਾਇਲ ‘ਚ ਗੁਰਬਾਣੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੁੰਦਾ ਹੈ । ਇਸ ਲਈ ਅਗਰ ਕਿਹਾ ਜਾਵੇ ਕਿ ਬਦਲਦੇ ਸਮੇਂ ਦੇ ਨਾਲ ਨਾਲ ਜਿੱਥੇ ਗੁਰਬਾਣੀ ਦੇ ਪਰਚਾਰ ਤੇ ਪਸਾਰ ‘ਚ ਵੱਡਾ ਵਾਧਾ ਹੋ ਰਿਹਾ ਹੈ ਉੱਂਥੇ ਹੀ ਗੁਰਬਾਣੀ ਪੜਨ ਸੁਣਨ ਦਾ ਤਰੀਕਾ ਵੀ ਮਰਿਯਾਦਾ ਰਹਿਤ ਹੁੰਦਾ ਜਾ ਰਿਹੈ ਤਾਂ ਕੋਈ ਗਲਤ ਨਹੀਂ ਹੋਵੇਗਾ । ਲੋੜ ਹੈ ਬਦਲਦੇ ਯੁੱਗ ਚ ਗੁਰਬਾਣੀ ਨੂੰ ਸੰਪੂਰਨ ਮਰਿਯਾਦਾ ਨਾਲ ਪੜਨ ਸੁਣਨ ਤੇ ਵੰਡਣ ਦੀ ਤਾਂ ਆਉਣ ਵਾਲੀਆਂ ਪੀੜੀਆ ਵੀ ਗੁਰਬਾਣੀ ਦਾ ਪਰਚਾਰ ਤੇ ਪਸਾਰ ਸਾਡੇ ਗੁਰੂਆਂ ਵਲੋਂ ਬਣਾਈ ਗਈ ਮਰਿਯਾਦਾ ਅਨੁਸਾਰ ਹੀ ਕਰ ਸਕਣ ।

ਪੂਨਮ ਕੁਮਾਰੀ ਡੀ ਏ ਵੀ ਕਾਲਜ
ਅੰਮ੍ਰਿਤਸਰ

Share Button

Leave a Reply

Your email address will not be published. Required fields are marked *