ਡਾ. ਸੁਰਿੰਦਰ ਸਿੰਘ ਗਿੱਲ ਨੂੰ ਦਸਮੇਸ਼ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਨਮਾਨ ਤੇ ਨਿੱਘੀ ਵਿਦਾਇਗੀ

ss1

ਡਾ. ਸੁਰਿੰਦਰ ਸਿੰਘ ਗਿੱਲ ਨੂੰ ਦਸਮੇਸ਼ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਨਮਾਨ ਤੇ ਨਿੱਘੀ ਵਿਦਾਇਗੀ

image2.jpegਨਿੳਯਾਰਕ ,(ਰਾਜ ਗੋਗਨਾ) – ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡ ਸਾਬੋ ਦੇ ਸਾਬਕਾ ਵਿਦਿਆਰਥੀਆਂ ਵਲੋਂ ਇੱਕ ਅਹਿਮ ਇਕੱਠ ਪੂਜਾ ਰੈਸਟੋਰੈਂਟ ਨੱਤ ਰੋਡ ਵਿਖੇ ਕੀਤਾ। ਜਿੱਥੇ ਵੱਖ-ਵੱਖ ਪਿੰਡਾਂ ਅਤੇ ਸਥਾਨਕ ਸਾਬਕਾ ਵਿਦਿਆਰਥੀ ਜੋ ਡਾ. ਸੁਰਿੰਦਰ ਸਿੰਘ ਗਿੱਲ ਸਮੇਂ ਉਨ੍ਹਾਂ ਕੋਲੋਂ ਪੜ੍ਹੇ ਸਨ, ਉਨ੍ਹਾਂ ਵਲੋਂ ਡਾ. ਗਿੱਲ ਦੇ ਅਮਰੀਕਾ ਵਿੱਚ ਰਹਿਕੇ ਹਾਸਲ ਕੀਤੇ ਤਜ਼ਰਬਿਆਂ ਦੀ ਸਾਂਝ ਪਾਈ।

image3.jpeg

ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਹ ਇਕੱਠ ਸਤਿੰਦਰ ਸਿੰਘ ਸਿੱਧੂ ਅਤੇ ਸਾਬਕਾ ਅਧਿਆਪਕ ਜਨਕ ਸਿੰਘ ਦੇ ਉਪਰਾਲੇ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਸੀਨੀਅਰ ਵਿਦਿਆਰਥੀਆਂ ਵਲੋਂ ਡਾ. ਗਿੱਲ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ, ਉਪਰੰਤ ਮਿਉਂਸੀਪਲ ਕਮਿਸ਼ਨਰਾਂ ਵਲੋਂ ਸਿਰੋਪਾਓ ਨਾਲ ਸਨਮਾਨਿਆ ਗਿਆ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਬਰਾੜ, ਮੱਖਣ ਸਿੰਘ ਹਾਕੀ ਖਿਡਾਰੀ, ਰਿੰਪੀ ਮਿਉਂਸੀਪਲ ਕਮਿਸ਼ਨਰ ਅਤੇ ਫਾਊਂਡਰ ਪ੍ਰਧਾਨ ਤਲਵੰਡੀ ਸਾਬੋ ਤੋਂ ਇਲਾਵਾ ਹਰਦੇਵ ਸਿੰਘ ਵਕੀਲ ਆਦਿ ਸ਼ਾਮਲ ਸਨ।
ਡਾ. ਗਿੱਲ ਨੇ ਅਮਰੀਕਾ ਦੇ ਰਹਿਣ-ਸਹਿਣ, ਰੋਜ਼ਾਨਾ ਜ਼ਿੰਦਗੀ ਅਤੇ ਉੱਥੋਂ ਦੀਆਂ ਕਾਰੋਬਾਰੀਆਂ ਤੋਂ ਇਲਾਵਾ ਅਨੁਸਾਸ਼ਨ, ਇਮਾਨਦਾਰੀ ਦਾ ਜ਼ਿਕਰ ਕੀਤਾ। ਸਤਿੰਦਰ ਸਿੰਘ ਸਿੱਧੂ ਨੇ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਜਨਕ ਸਿੰਘ ਨੇ ਆਪਣੇ ਅਧਿਆਪਕ ਵਜੋਂ ਪ੍ਰਾਪਤ ਕੀਤੇ ਤਜ਼ਰਬੇ ਸਾਂਝੇ ਕੀਤੇ। ਰਜਿੰਦਰ ਸ਼ਰਮਾ ਨੇ ਡਾ. ਗਿੱਲ ਨੂੰ ਭਵਿਖ ਵਿੱਚ ਮੁੜ ਆਉਣ ਦਾ ਸੱਦਾ ਦਿੱਤਾ।

Share Button

Leave a Reply

Your email address will not be published. Required fields are marked *