ਡਾ. ਸਰੂਪ ਸਿੰਘ ਅਲੱਗ ਜੀ ਦੀ ਬਿਮਾਰੀ ਕਾਰਨ ਮਿਜਾਜਪੁਰਸ਼ੀ ਲਈ ਗਈ

ss1

ਡਾ. ਸਰੂਪ ਸਿੰਘ ਅਲੱਗ ਜੀ ਦੀ ਬਿਮਾਰੀ ਕਾਰਨ ਮਿਜਾਜਪੁਰਸ਼ੀ ਲਈ ਗਈ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਟੀਮ

ਲੁਧਿਆਣਾ, (ਪ੍ਰੀਤੀ ਸ਼ਰਮਾ)ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਉੱਘੇ ਵਿਦਵਾਨ ਡਾ. ਸਰੂਪ ਸਿੰਘ ਅਲੱਗ ਜੀ ਦੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਅਤੇ ਸੀ.ਐਮ.ਸੀ. ਹਸਪਤਾਲ ਦਾਖਲ ਰਹੇ ਹਨ। ਡਾ. ਸਰੂਪ ਸਿੰਘ ਅਲੱਗ ਜੀ ਦਾ ਨਾਮ ਪੰਜਾਬੀ ਭਾਸ਼ਾ ਵਿਚ ਧਾਰਮਿਕ ਪੁਸਤਕਾਂ ਲਿਖਣ, ਛਪਵਾਉਣ ਅਤੇ ਮੁਫ਼ਤ ਵਿਤਰਣ ਕਰਨ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਗਿਨੀਜ਼ ਬੁਕ ਆਫ਼ ਵਰਡ ਰਿਕਾਰਡਜ਼ ਵਿਚ ਦਰਜ ਹੈ। ਥੋੜੇ ਦਿਨ ਪਹਿਲਾਂ ਹੀ ਉਹਨਾਂ ਦਾ ਨਾਮ ਏਸ਼ੀਆ ਪੈਸੇਫਿਕ ਨਾਮ ਦੀ ਸੰਸਥਾ ਵਿਚ ਪੁਸਤਕ ਮੁਕਾਬਲੇ ਵਿਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ‘ਅਲੱਗ ਸ਼ਬਦ ਯੱਗ ਟਰੱਸਟ’ ਦਾ ਧਾਰਮਿਕ ਪੁਸਤਕਾਂ ਛਾਪਣ ਅਤੇ ਮੁਫ਼ਤ ਵਿਤਰਣ ਕਰਨ ਵਿਚ ਨਿਆਰਾ ਸਥਾਨ ਹੈ। ਹਰਿਮੰਦਰ ਦਰਸ਼ਨ 268 ਪੰਨਿਆਂ ਦੀ ਡੀਲੈਕਸ ਰੂਪ ਵਿਚ ਛਪੀ ਪੁਸਤਕ ਵਿਚ 32 ਫੋਟੋਆਂ ਆਰਟ ਪੇਪਰ ਦੀਆਂ ਵੀ ਲੱਗੀਆਂ ਹੋਈਆਂ ਹਨ। ਹੁਣ ਤਕ ਇਸ ਦੇ 190 ਸਚਿਤਰ ਡੀਲਕਸ ਐਡੀਸ਼ਨ ਛਪ ਚੁੱਕੇ ਹਨ ਅਤੇ ਵਿਸਾਖੀ 2017 ਤਕ ਇਨਾਂ ਦੀ ਗਿਣਤੀ 205 ਐਡੀਸ਼ਨ ਹੋ ਗਈ ਹੈ। ਇਸ ਦਾ ਇੰਦਰਾਜ ਲਿਮਕਾ ਬੁੱਕ ਇੰਡੀਆ ਰਿਕਾਰਡਜ਼ ਅਤੇ ਵਰਡ ਰਿਕਾਰਡ ਇੰਡੀਆ ਵਿਚ ਦਰਜ ਹੈ। ਪੰਜਾਬੀ ਵਿਚ ਇਹ ਪਹਿਲੀ ਕਿਤਾਬ ਹੈ ਜਿਸ ਦੇ ਇੰਨੇ ਡੀਲਕਸ ਐਡੀਸ਼ਨ ਛਪੇ ਹਨ। ਇਸ ਤੋਂ ਇਲਾਵਾ ਇਸ ਦੇ ਅੰਗਰੇਜ਼ੀ ਵਿਚ 49 ਅਤੇ ਹਿੰਦੀ ਵਿਚ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨ। ਸਾਰੀਆਂ ਕਿਤਾਬਾਂ ਬਿਲਕੁਲ ਫਰੀ ਵੰਡੀਆਂ ਜਾ ਚੁੱਕੀਆਂ ਹਨ।

ਪਿਛਲੇ ਕਾਫ਼ੀ ਸਮੇਂ ਤੋਂ ਉਹ ਬੀਮਾਰ ਹਨ। ਪਹਿਲਾਂ ਡੇਂਗੂ ਹੋ ਜਾਣ ਕਾਰਨ ਪਲੇਟਨੈਟ ਸੈੱਲ ਕਾਫ਼ੀ ਘੱਟ ਗਏ ਸਨ ਤੇ ਨਾਲ ਹੀ ਜਦੋਂ ਹਸਪਤਾਲ ਤੋਂ ਘਰ ਆਏ ਉਹਨਾਂ ਦੇ ਦਿਮਾਗ ਵਿਚ ਕਲੌਟ ਆ ਗਿਆ ਤੇ ਗੰਭੀਰ ਹਾਲਤ ਵਿਚ ਫਿਰ ਸੀ.ਐਮ.ਸੀ. ਹਸਪਤਾਲ ਦਾਖਲ ਰਹੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਲਗਾਤਾਰ ਫੋਨ ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਰਹੇ ਹਨ ਤੇ ਉਹਨਾ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਰਹੇ ਹਨ। ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਅਕਾਡਮੀ ਦੀ ਟੀਮ ਉਹਨਾਂ ਦੀ ਮਿਜਾਜਪੁਰਸ਼ੀ ਲਈ ਜਾਵੇ ਪਰ ਪਹਿਲਾਂ ਡਾਕਟਰਾਂ ਨੇ ਉਹਨਾਂ ਨੂੰ ਮਿਲਣਾ ਬੰਦ ਕੀਤਾ ਹੋਇਆ ਸੀ। ਹੁਣ ਜਦੋਂ ਕਿ ਉਹ ਕੁਝ ਠੀਕ ਹੋਣ ਤੋਂ ਬਾਅਦ ਘਰ ਆ ਗਏ ਹਨ ਤਾਂ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਟੀਮ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਵਿਚ ਉਹਨਾਂ ਦੇ ਘਰ ਮਿਜਾਜਪੋਸ਼ੀ ਲਈ ਗਈ। ਟੀਮ ਵਿਚ ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਸਕੱਤਰ ਸ੍ਰੀ ਮਨਜਿੰਦਰ ਧਨੋਆ, ਦਫ਼ਤਰ ਇੰਚਾਰਜ ਸੁਰਿੰਦਰ ਦੀਪ ਸ਼ਾਮਲ ਸਨ। ਸਮੁੱਚੀ ਟੀਮ ਨੂੰ ਮਿਲ ਕੇ ਡਾ. ਅਲੱਗ ਜੀ ਬਹੁਤ ਖੁਸ਼ ਹੋਏ ਅਤੇ ਸਾਹਿਤ ਸੱਭਿਆਚਾਰ ਸੰਬੰਧੀ ਗੱਲਾਂ ਕਰਦੇ ਰਹੇ। ਡਾ. ਸਰੂਪ ਸਿੰਘ ਅਲੱਗ ਅਤੇ ਪਰਿਵਾਰ ਵੱਲੋਂ ਉਨਾਂ ਦੇ ਘਰ ਪਹੁੰਚੇ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ। ਟੀਮ ਨੇ ਉਨਾਂ ਦੇ ਜਲਦੀ ਠੀਕ ਹੋ ਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਕਾਮਨਾ ਕੀਤੀ।

Share Button

Leave a Reply

Your email address will not be published. Required fields are marked *