Thu. Jul 18th, 2019

ਡਾ. ਵੇਰਕਾ ਨੇ ਸਰਕਲ ਮਹਿਤਾ ਦੀਆਂ ਪੰਚਾਇਤਾ ਨੂੰ ਗ੍ਰਾਂਟਾ ਦੇ ਖੁੱਲੇ ਗੱਫੇ ਵੰਡੇ

ਡਾ. ਵੇਰਕਾ ਨੇ ਸਰਕਲ ਮਹਿਤਾ ਦੀਆਂ ਪੰਚਾਇਤਾ ਨੂੰ ਗ੍ਰਾਂਟਾ ਦੇ ਖੁੱਲੇ ਗੱਫੇ ਵੰਡੇ
ਸਰਪੰਚਾ ਨੇ ਸਰਕਲ ਪ੍ਰਧਾਨ ਅਤੇ ਚੇਅਰਮੈਨ ਮਾਰਕਿਟ ਕਮੇਟੀ ਮਹਿਤਾ ਦੀ ਅਗਵਾਈ ਨਕਾਰੀ

ਚੌਂਕ ਮਹਿਤਾ, 10 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) – ਸ਼੍ਰੋਮਣੀ ਅਕਾਲੀ ਦਲ ਹਲਕਾ ਜੰਡਿਆਲਾਗੁਰੂ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਸਰਪੰਚ ਗੁਰਧਿਆਨ ਸਿੰਘ ਮਹਿਤਾ ਦੀ ਅਗਵਾਈ ‘ਚ ਉਨਾਂ ਦੇ ਗ੍ਰਹਿ ਵਿਖੇ ਇੱਕਤਰ ਹੋਏ ਸਰਕਲ ਮਹਿਤਾ ਦੇ ਵੱਖ ਵੱਖ ਪਿੰਡਾ ਦੇ ਕਰੀਬ 18 ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਇਸ ਸਮੇਂ ਉਨਾਂ ਪੰਚਾਇਤਾ ਦੀਆਂ ਦੁੱਖ ਤਕਲੀਫਾ ਸੁਣੀਆ ਅਤੇ ਮੌਕੇ ਤੇ ਨਿਪਟਾਰਾ ਕੀਤਾ, ਡਾ. ਵੇਰਕਾ ਨੇ ਪਿੰਡਾਂ ਵਿੱਚ ਬਾਕੀ ਰਹਿੰਦੇ ਵਿਕਾਸ ਕਾਰਜ਼ਾਂ ਲਈ ਪੰਚਾਇੰਤਾ ਨੂੰ ਗ੍ਰਾਟਾ ਦੇ ਖੁਲੇ ਗੱਫੇ ਵੰਡੇ, ਇਸ ਸਮੇਂ ਤਕਰੀਬਨ 18 ਪਿੰਡਾ ਦੇ ਸਰਪੰਚਾ ਨੇ ਰੋਸ ਜਾਹਿਰ ਕਰਦਿਆ ਸਰਕਲ ਪ੍ਰਧਾਨ ਅਤੇ ਚੇਅਰਮੈਨ ਮਾਰਕਿਟ ਕਮੇਟੀ ਮਹਿਤਾ ਦੀ ਅਗਵਾਈ ਨੂੰ ਨਿਕਾਰਿਆ ਅਤੇ ਕਿਹਾ ਕਿ ਅਸੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸਿੱਧੇ ਤੌਰ ਤੇਂ ਡਾ. ਦਲਬੀਰ ਸਿੰਘ ਵੇਰਕਾ ਨਾਲ ਚੱਟਾਨ ਵਾਂਗ ਖੜੇਂ ਹਾਂ, ਸਮੂੰਹ ਸਰਪੰਚਾ ਨੇ ਡਾ. ਵੇਰਕਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਪ੍ਰਧਾਨ ਸੁਖਵਿੰਦਰ ਸਿੰਘ ਮਹਿਤਾ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ, ਜਥੇਦਾਰ ਬਖ਼ਸ਼ੀਸ਼ ਸਿੰਘ ਮਹਿਤਾ, ਸਰਪੰਚ ਜੋਗਿੰਦਰ ਸਿੰਘ ਮਲਕ ਨੰਗਲ, ਸਮੰਤੀ ਮੈਂਬਰ ਮਲਕੀਤ ਸਿੰਘ, ਸਰਪੰਚ ਬਲਕਾਰ ਸਿੰਘ ਮਹਿਸਮਪੁਰ, ਸਰਪੰਚ ਅਵਤਾਰ ਸਿੰਘ ਰਜਧਾਨ, ਸਰਪੰਚ ਜੋਗਾ ਸਿੰਘ ਧਰਦਿਓੁ, ਸਰਪੰਚ ਮਹਿੰਗਾ ਸਿੰਘ ਚੂੰਗ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਸਰਪੰਚ ਕੁਲਦੀਪ ਸਿੰਘ ਗੱਗੜਭਾਣਾ, ਸਾਬਕਾ ਸਰਪੰਚ ਜਗਤਾਰ ਸਿੰਘ ਗੱਗੜਭਾਣਾ, ਸਾਬਕਾ ਸਰਪੰਚ ਗੁਰਦਿਆਲ ਸਿੰਘ ਰਜਧਾਨ, ਸੰਮਤੀ ਮੈਂਬਰ ਜਸਵੰਤ ਸਿੰਘ ਧਰਦਿਓੁ, ਸਰਪੰਚ ਝਿਲਮਿਲ ਸਿੰਘ ਮਾਲਾ, ਜਥੇਦਾਰ ਕੁਲਵੰਤ ਸਿੰਘ ਮਹਿਤਾ, ਸਰਪੰਚ ਬਲਵਿੰਦਰ ਸਿੰਘ ਧਰਦਿਓੁ, ਜਗਤਾਰ ਸਿੰਘ ਮਹਿਸਮਪੁਰ, ਸਰਪੰਚ ਬਲਬੀਰ ਸਿੰਘ ਬੁੱਟਰ, ਦਲਬੀਰ ਸਿੰਘ ਰਜਧਾਨ, ਮਨਜਿੰਦਰ ਸਿੰਘ ਰਜਧਾਨ, ਲਖਬੀਰ ਸਿੰਘ ਸਰਕਲ ਪ੍ਰਧਾਨ ਬੁੱਟਰ, ਜਥੇ: ਪ੍ਰਗਟ ਸਿੰਘ ਖੱਬੇਰਾਜਪੂਤਾ, ਸਰਪੰਚ ਅਜਾਦ ਸਿੰਘ , ਹਰਜਿੰਦਰ ਸਿੰਘ ਮਹਿਤਾ, ਗੁਰਸਾਹਿਬ ਸਿੰਘ ਮਲਕ ਨੰਗਲ ਤੋ ਇਲਾਵਾ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: