Sun. Jul 21st, 2019

ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ਦੇ ਟ੍ਰੇਲਰ ‘ਤੇ ਨਹੀਂ ਲੱਗੇਗਾ ਬੈਨ

ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ਦੇ ਟ੍ਰੇਲਰ ‘ਤੇ ਨਹੀਂ ਲੱਗੇਗਾ ਬੈਨ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ‘ਦ ਐਸਕੀਡੈਂਟਲ ਪ੍ਰਾਈਮ ਮਿਨੀਸਟਰ’ ਦੇ ਟ੍ਰੇਲਰ ‘ਤੇ ਬੈਨ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਟ੍ਰੇਲਰ ‘ਤੇ ਬੈਨ ਲਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜੱਜ ਵਿਭੂ ਬਾਖਰੂ ਨੇ ਕਿਹਾ ਕਿ ਦਿੱਲੀ ਦੀ ਫੈਸ਼ਨ ਡਿਜ਼ਾਇਨਰ ਪੂਜਾ ਮਹਾਜਨ ਦਾ ਇਸ ਮਾਮਲੇ ਨਾਲ ਨਿੱਜੀ ਤੌਰ ‘ਤੇ ਕੋਈ ਸਬੰਧ ਨਹੀਂ। ਵਕੀਲ ਅਰੁਣ ਮੈਤ੍ਰੀ ਰਾਹੀਂ ਮਹਾਜਨ ਨੇ ਟ੍ਰੇਲਰ ਨੂੰ ਬੈਨ ਕਰਨ ਦੀ ਅਰਜ਼ੀ ਦਿੱਤੀ ਸੀ।

ਉਸ ਨੇ ਕਿਹਾ ਸੀ ਕਿ ਟ੍ਰੇਲਰ ‘ਚ ਆਈਪੀਸੀ ਦੀ ਧਾਰਾ 416 ਦਾ ਉਲੰਘਣ ਕੀਤਾ ਗਿਆ ਹੈ ਕਿਉਂਕਿ ਕਾਨੂੰਨ ‘ਚ ਜੀਵਤ ਜਾਂ ਜੀਵਤ ਵਿਅਕਤੀ ਦਾ ਪ੍ਰਤੀਰੂਪਣ ਕਰਨਾ ਸਵੀਕਾਰ ਨਹੀਂ ਹੈ। ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਿੰਦਗੀ ‘ਤੇ ਲਿਖੀ ਕਿਤਾਬ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ‘ਤੇ ਆਧਾਰਤ ਹੈ। ਇਸ ‘ਚ ਡਾ. ਮਨਮੋਹਨ ਸਿੰਘ ਦਾ ਕਿਰਦਾਰ ਅਨੁਪਮ ਖੇਰ ਨੇ ਨਿਭਾਇਆ ਹੈ ਤੇ ਸੰਜੈ ਬਾਰੂ ਦਾ ਕਿਰਦਾਰ ਅਕਸ਼ੈ ਖੰਨਾ ਨਿਭਾਅ ਰਹੇ ਹਨ।

ਫ਼ਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਪਟੀਸ਼ਨ ‘ਚ ਮਹਾਜਨ ਨੇ ਅਦਾਲਤ ਨੂੰ ਕੇਂਦਰ, ਗੂਗਲ, ਯੂਟਿਊਬ ਤੇ ਸੀਬੀਐਫਸੀ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਟ੍ਰੇਲਰ ਨੂੰ ਰੋਕਣ ਦਾ ਕਦਮ ਚੁੱਕਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: