ਡਾ. ਭੀਮ ਰਾਓ ਅੰਬੇਦਕਰ ਦਾ 125 ਵਾਂ ਜਨਮ ਸਤਾਬਦੀ ਸਮਾਰੋਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਲਾਗੇ ਹੀ ਆਪਣਾ ਸਮਾਰੋਹ ਰੱਖਣ ਕਾਰਨ ਅਸਫਲ ਰਿਹਾ

ਡਾ. ਭੀਮ ਰਾਓ ਅੰਬੇਦਕਰ ਦਾ 125 ਵਾਂ ਜਨਮ ਸਤਾਬਦੀ ਸਮਾਰੋਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਲਾਗੇ ਹੀ ਆਪਣਾ ਸਮਾਰੋਹ ਰੱਖਣ ਕਾਰਨ ਅਸਫਲ ਰਿਹਾ

ਪ੍ਰਬੰਧਕਾਂ ਵਿਚ ਨਿਰਾਸ਼ਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾ ਲਾਇਆ ਦੋਸ਼
ਸਾਡਾ ਮਕਸਦ ਸਮਾਰੋਹ ਦਾ ਵਿਰੋਧ ਨਹੀਂ ਲੀਡਰਾਂ ਨੂੰ ਮਿਲਣਾ ਸੀ: ਕਿਸਾਨ ਯੂਨੀਅਨ

12-25 (3) 12-25 (4)
ਬਰੇਟਾ 11 ਜੂਨ (ਰੀਤਵਾਲ):- ਲਾਗੇ ਦੇ ਪਿੰਡ ਗੋਬਿੰਦਪੂਰਾ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ 125 ਵੇਂ ਜਨਮ ਸਤਾਬਦੀ ਸੰਬੰਧੀ ਰੱਖਿਆ ਗਿਆ ਵਿਸ਼ਾਲ ਧਾਰਮਿਕ ਸਮਾਗਮ ਉਸ ਸਮੇਂ ਫਿਕਾ ਹੋ ਕੇ ਰਹਿ ਗਿਆ ਜਦੋਂ ਇਸ ਵਿਸ਼ਾਲ ਸਟੇਜ ਦੇ ਲਾਗੇ ਹੀ ਥੋੜੀ ਦੂਰੀ ਤੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੱਖਰਾ ਧਰਨਾ ਪ੍ਰੋਗਰਾਮ ਰੱਖ ਲਿਆ ਗਿਆ ਕਿ ਇਥੇ ਕੇਂਦਰੀ ਮੰਤਰੀ ਬੀਬੀ ਹਰਸਿੰਮਰਤ ਕੌਰ ਬਾਦਲ, ਡਾ. ਚਰਨਜੀਤ ਸਿੰਘ ਅਟਵਾਲ, ਸਪੀਕਰ ਵਿਧਾਨ ਸਭਾ, ਪੋ੍ਰ. ਪੇ੍ਰਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ, ਚਰਨਜੀਤ ਸਿੰਘ ਬਰਾੜ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਵਿਧਾਇਕ ਚਤਿੰਨ ਸਿੰਘ ਸਮਾਓ ਆਦਿ ਤੇ ਪੁਜਣ ਤੇ ਉਨ੍ਹਾਂ ਨੂੰ ਗੋਬਿੰਦਪੂਰਾ ਥਰਮਲ ਪਲਾਂਟ ਸੰਬੰਧੀ ਲਗਭੱਗ 5 ਸਾਲਾਂ ਪਹਿਲਾਂ ਹੋਏ ਸਮਝੋਤੇ ਨੂੰ ਅੱਜ ਤੱਕ ਕਿਊ ਨਹੀ ਲਾਗੂ ਕੀਤਾ ਗਿਆ । ਧਾਰਮਿਕ ਸਮਾਰੋਹ ਵਾਲੀ ਥਾਂ ਤੇਂ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਉਥੇ ਪੁੱਜੇ ਆਂਗੂਆਂ ਧਰਮ ਗੁਰੁ ਰਿਸ਼ੀਪਾਲ ਆਦਿਵਾਸੀ, ਪ੍ਰਵੀਨ ਟਾਂਕ ਮੋਹਾਲੀ ਯੂਵਕ ਨੇਤਾ, ਦੀਪ ਸਿੰਘ ਚੌਹਾਨ ਜ਼ਿਲ੍ਹਾਂ ਪ੍ਰਧਾਨ, ਰਿੰਕੂ ਦਾਨਵ, ਬਲਜੀਤ ਸਿੰਘ ਆਦਿਵਾਸੀ ਨੇ ਧਾਰਮਿਕ ਤੇ ਡਾ. ਅੰਬੇਦਕਰ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਰਾਕੇਸ਼ ਰਾਹੀ ਤੇ ਪਵਨ ਦ੍ਰਾਵਿੜ ਨੇ ਆਪਣੇ ਭਜਨ ਰੱਖੇ ਪਰ ਪ੍ਰਬੰਧਕਾਂ ਵਿਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਸੀ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਯੂਨੀਅਨ ਵੱਲੋਂ ਲਾਗੇ ਹੀ ਵਿਰੋਧ ਪ੍ਰੋਗਰਾਮ ਰੱਖੇ ਜਾਣ ਦੀ ਸੂਚਨਾ ਉਪਰੋਕਤ ਕੋਈ ਵੀ ਲੀਡਰ ਨਹੀ ਪੁਜਿਆਂ ਤੇ ਉਨ੍ਹਾਂ ਦਾ ਪ੍ਰੋਗਰਾਮ ਅਸਫਲ ਲੱਗਿਆ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਸ ਧਾਰਮਿਕ ਪ੍ਰੋਗਰਾਮ ਨੂੰ ਠੇਸ ਪਹੁਚਾਣਾ ਨਹੀ ਸੀ ਉਹ ਧਾਰਮਿਕ ਪ੍ਰੋਗਰਾਮ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦਾ ਮਕਸਦ ਉਪਰੋਕਤ ਆਗੂਆਂ ਤੇ ਪੁਜਣ ਤੇ ਉਨ੍ਹਾਂ ਤੋ ਇਹ ਪੁਛਣਾ ਸੀ ਕਿ 5 ਸਾਲ ਪਹਿਲਾ ਹੋਏ ਸਮਝੋਤੇ ਨੂੰ ਲਾਗੂ ਕਿਉ ਨਹੀ ਕੀਤਾ ਗਿਆ।ਵਿਚਾਰ ਪ੍ਰਗਟ ਕਰਨ ਵਾਲਿਆ ਚ ਇੰਦਰਜੀਤ ਸ਼ਿੰਘ ਜ਼ਿਲ੍ਹਾਂ ਸਕੱਤਰ, ਜੋਗਿੰਦਰ ਸਿੰਘ ਬਲਾਕ ਪ੍ਰਧਾਨ, ਜਗਜੀਤ ਸਿੰਘ ਟਾਹਲੀਆਂ, ਗੁਰਜੀਤ ਸਿੰਘ ਦੋਦੜਾ, ਸੋਹਨ ਲਾਲ ਸ਼ਰਮਾਂ, ਜਗਸੀਰ ਸ਼ਿੰਘ ਸੀਰਾ, ਗੁਰਜੀਤ ਠਾਕਰ ਕਿਸ਼ਨਗੜ੍ਹ, ਕਾਲਾ ਮੰਡੇਰ, ਜੁਗਰਾਜ ਸਿੰਘ ਕੁਲਾਣਾ ਆਦਿ ਨੇ ਵਿਚਾਰ ਪ੍ਰਗਟ ਕੀਤੇ।ਇਸ ਤਰ੍ਹਾਂ ਸ਼ਾਂਮ ਤੱਕ ਦੋਵੇ ਸਮਾਰੋਹ ਨਿਰਾਸ਼ਾ ਭਰੇ ਮਾਹੋਲ ਵਿਚ ਸਮਾਪਤ ਹੋ ਗਏ ਕਿਉਕਿ ਨਾਂ ਤਾਂ ਧਾਰਮਿਕ ਸਮਾਰੋਹ ਵਾਲਿਆਂ ਨੂੰ ਲੀਡਰਾ ਦਾ ਸਹਿਯੋਗ ਮਿਲਿਆਂ ਅਤੇ ਨਾ ਹੀ ਕਿਸਾਨ ਯੂਨੀਅਨ ਵਾਲੇ ਉਨ੍ਹਾਂ ਨੂੰ ਮੁਖਾਤਬ ਹੋ ਸਕੇ।

Share Button

Leave a Reply

Your email address will not be published. Required fields are marked *

%d bloggers like this: