ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਮਾਜਿਕ ਤੌਰ ਰਲ ਕੇ ਹੰਭਲਾ ਮਾਰਨ ਦੀ ਲੋੜ-ਸਪੀਕਰ ਰਾਣਾ ਕੰਵਰਪਾਲ ਸਿੰਘ

ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਮਾਜਿਕ ਤੌਰ ਰਲ ਕੇ ਹੰਭਲਾ ਮਾਰਨ ਦੀ ਲੋੜ-ਸਪੀਕਰ ਰਾਣਾ ਕੰਵਰਪਾਲ ਸਿੰਘ

ਰੂਪਨਗਰ , 15 ਅਪ੍ਰੈਲ (ਗੁਰਮੀਤ ਮਹਿਰਾ): ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਮਾਜਿਕ ਤੌਰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਰਿਆ ਨੂੰ ਅਜ਼ਾਦੀ ਦਾ ਅਹਿਸਾਸ ਹੋ ਸਕੇ। ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸ੍ਰੀ ਗੁਰੁ ਰਵਿਦਾਸ ਸੇਵਾ ਸੁਸਾਇਟੀ ਵਲੋਂ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਦੇ ਮੌਕੇ ਰੂਪਨਗਰ ਵਿੱਚ ਬੀਤੀ ਸ਼ਾਮ ਕਰਵਾਏ ਸਮਾਗਮ ਨੁੰ ਸੰਬੋਧਨ ਕਰਦਿਆ ਪ੍ਰਗਟ ਕੀਤੇ।ਉਨ੍ਹਾਂ ਕਿਹਾ ਡਾਕਟਰ ਅੰਬੇਦਕਰ ਜੀ ਜੋ ਕਿ ਇੱਕ ਮਹਾਨ ਅਰਥ ਸ਼ਾਸ਼ਤਰੀ ਸਨ, ਨੇ ਔਰਤਾਂ , ਦਲਿਤਾਂ ਅਤੇ ਪਛੜੇ ਵਰਗ ਦੇ ਲੋਕਾਂ ਨੂੰ ਬਰਾਬਰੀ ਦੀ ਅਧਿਕਾਰ ਦਿਵਾਉਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਨੇ ਸੰਵਿਧਾਨ ਪ੍ਰਾਰੂਪ ਸਮਿਤੀ ਦੇ ਚੇਅਰਮੈਨ ਵਜੋਂ ਨੇ ਪਰਜਾਤੰਤਰ ਦਾ ਅਜਿਹਾ ਮਾਡਲ ਬਣਾਇਆ ਜਿਸ ਤਹਿਤ ਇੱਕ ਵਿਅਕਤੀ,ਇੱਕ ਵੋਟ ਅਤੇ ਇੱਕ ਬਰਾਬਰ ਵਰਗੀ ਪਲਿਸੀ ਹੋਂਦ ਵਿੱਚ ਆਈ ਜਦਕਿ ਇਸ ਤੋਂ ਪਹਿਲਾ ਅਮੀਰ ਤੇ ਗਰੀਬ ਲਈ ਵੋਟ ਦਾ ਮੁੱਲ ਅਲੱਗ ਅਲੱਗ ਸੀ। ਭਾਰਤੀ ਸੰਵਿਧਾਨ ਅਨੁਸਾਰ ਸਭ ਨੂੰ ਮੌਲਿਕ ਅਧਿਕਾਰ ਪ੍ਰਾਪਤ ਹਨ ਉਹ ਭਾਵੇਂ ਸਮਾਨਤਾ ਦਾ ਅਧਿਕਾਰ ਹੋਵੇ ਜਾ ਸਵਤੰਤਰਤਾ ਦਾ ਜਾਂ ਫਿਰ ਸਿਖਿਆ ਪ੍ਰਾਪਤ ਕਰਨ ਦਾ ਹੋਵੇ । ਉਨ੍ਹਾਂ ਕਿਹਾ ਕਿ ਡਾਕਟਰ ਅੰਬੇਦਕਰ ਜੀ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਮੁਦਈ ਸਨ।ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਰਤਨ ਡਾਕਟਰ ਭੀਮ ਰਾੳ ਅੰਬੇਦਕਰ ਜੋ ਆਪਣੇ ਆਪ ਵਿਚ ਇਕ ਸੰਸਥਾ ਤੇ ਵਿਚਾਰਕ ਸਨ ਤੇ ਜੋ ਮਾਰਗਦਰਸ਼ਨ ਕੀਤਾ ਸੀ ਉਹ ਹੋਰ ਕੋਈ ਨਹੀਂ ਕਰ ਸਕਦਾ ।ਉਨਾਂ ਨੇ ਸਮਾਜ ਚੋਂ ਜਾਤੀਵਾਦ ਖਤਮ ਕਰਨ ਲਈ ਬਹੁਤ ਮਹੱਤਵਪੂਰਣ ਕਦਮ ਚੁਕੇ ਅਤੇ ਉਹ ਕਿਸੇ ਖਾਸ ਜਾਤੀ ਦੇ ਖਿਲਾਫ ਨਹੀਂ ਸਨ ਬਲਕਿ ਉਨਾਂ ਦੀ ਲੜਾਈ ਜਾਤੀਵਾਦ ਦੇ ਵਿਰੁੱਧ ਸੀ ਜੋ ਲੋਕਾਂ ਨੂੰ ਵੰਡਦਾ ਅਤੇ ਸਮਾਜਿਕ ਤਾਣੇ ਨੂੰ ਕਮਜ਼ੋਰ ਕਰਦਾ ਸੀ।ਰਾਣਾ ਕੰਵਰਪਾਲ ਸਿੰਘ ਨੇ ਕਿਹਾ ਨੇ ਕਿ ਭਾਵੇਂ ਕਿ ਸੰਵਿਧਾਨ ਅਨੁਸਾਰ ਡਾਕਟਰ ਅੰਬੇਦਕਰ ਜੀ ਸੰਵਿਧਾਨ ਵਿੱਚ ਪਾਲਿਸੀਆਂ ਨੂੰ ਬੇਹਤਰ ਬਣਾਇਆ ਪਰ ਅਜੇ ਵੀ ਜਾਤੀਵਾਦ ਦੇ ਘੁਣ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖਤਮ ਕਰਨ ਅਤੇ ਦਬੇ ਕੁਚਲੇ ਵਰਗਾਂ ਦੀ ਬੇਹਤਰੀ ਲਈ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਇਸ ਤੇ ਅਮਲ ਕਰਨ ਦੀ ਲੋੜ ਹੈ ਤਾਂ ਜੋ ਡਾਕਟਰ ਅੰਬੇਦਕਰ ਜੀ ਦੇ ਸਪਨਿਆ ਦੇ ਭਾਰਤ ਦਾ ਨਿਰਮਾਣ ਹੋ ਸਕੇ।
ਇਸ ਮੌਕੇ ਤੇ ਸਾਬਕਾ ਵਿਧਾਇਕ ਸ੍ਰੀ ਭਾਗ ਸਿੰਘ ,ਕੌਸਲਰ ਸ੍ਰੀ ਪੋਮੀ ਸੋਨੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ੍ਰੀ ਅਮਰਜੀਤ ਸਿੰਘ ਸੈਣੀ,ਡਾ.ਆਰ.ਐਸ.ਪਰਮਾਰ,ਅੇਡਵੋਕੇਟ ਚਰਨਜੀਤ ਸਿੰਘ ਘਈ,ਇੰਜ.ਰਾਮ ਲਾਲ ਮੱਲ ਸਮੇਤ ਸੰਸਥਾ ਦੇ ਅਹੁਦੇਦਾਰ ਸ੍ਰੀ ਛੋਟਾ ਸਿੰਘ, ਸ੍ਰੀ ਕਰਮ ਸਿੰਘ, ਸ੍ਰੀ ਲਾਭ ਸਿੰਘ,ਪ੍ਰੋ. ਸੁਰਜਨ ਸਿੰਘ ਮੋਹਣ ਸਿੰਘ, ਸ੍ਰੀ ਜਸਵੰਤ ਸਿੰਘ, ਸ੍ਰੀ ਬਲਦੇਵ ਸਿੰਘ ਕੋਰੇ,ਮਨਜੀਤ ਕੌਰ ਸਮੇਤ ਸੰਸਥਾ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: