Tue. Apr 23rd, 2019

ਡਾ.ਬੀ.ਆਰ. ਅੰਬੇਦਕਰ ਸਘੰਰਸ਼ ਕਮੇਟੀ ਵੱਲੋਂ ਸ਼ੁਰੂ ਅੰਦੋਲਨ ਪੰਜਵੇਂ ਦਿਨ ਵੀ ਰਿਹਾ ਜਾਰੀ

ਡਾ.ਬੀ.ਆਰ. ਅੰਬੇਦਕਰ ਸਘੰਰਸ਼ ਕਮੇਟੀ ਵੱਲੋਂ ਸ਼ੁਰੂ ਅੰਦੋਲਨ ਪੰਜਵੇਂ ਦਿਨ ਵੀ ਰਿਹਾ ਜਾਰੀ
ਮਹਿਲਾ ਸ਼ਕਤੀ ਨੇ ਕੈਂਡਲ ਮਾਰਚ ਕੱਢ ਕੀਤਾ ਅੰਦੋਲਨ ਦਾ ਸਮਰਥਨ

candal-marchਲੁਧਿਆਣਾ (ਪ੍ਰੀਤੀ ਸ਼ਰਮਾ) ਡਾ. ਬੀ. ਆਰ. ਅੰਬੇਦਕਰ ਯਾਦਗਾਰ ਸੰਘਰਸ਼ ਕਮੇਟੀ ਵੱਲੋਂ ਦਲਿਤ ਅਤੇ ਆਰਥਿਕ ਤੌਰ ਤੇ ਪਿਛੜੇ ਵਰਗ ਦੇ ਹਿਤਾਂ ਦੀ ਰੱਖਿਆ ਅਤੇ ਸਮਾਜਿਕ ਸਮਾਨਤਾ ਲਈ ਜਲੰਧਰ ਬਾਈਪਾਸ ਚੌਂਕ ਵਿੱਖੇ ਸ਼ੁਰੂ ਕੀਤੇ ਗਏ ਅੰਦੋਲਨ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਮਹਿਲਾ ਸ਼ਕਤੀ ਨੇ ਅੰਦੋਲਨ ਵਿੱਚ ਕੁੱਦਦੇ ਹੋਏ ਕੈਂਡਲ ਮਾਰਚ ਦਾ ਆਯੋਜਨ ਕਰਕੇ ਜਨਹਿਤ ਦੇ ਮੁੱਦਿਆਂ ਦੇ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਝੰਝੋੜਨ ਦੀ ਕੋਸ਼ਿਸ਼ ਕੀਤੀ ਮਿਸ਼ਨਰੀ ਨੇਤਾ ਰਮਨਜੀਤ ਲਾਲੀ ਨੇ ਅੰਦੋਲਨ ਦੇ ਸਮਕਥਨ ਵਿੱਚ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਈ ਨਾਰੀ ਸ਼ਕਤੀ ਨੂੰ ਸੰਬੋਧਿਤ ਕਰਦੇ ਹੋਏ ਸੰਘਰਸ਼ ਕਮੇਟੀ ਵਲੋਂ ਲੰਬੇ ਅਰਸੇ ਤੋਂ ਰੋਟੀ,ਕੱਪੜਾ,ਮਕਾਨ, ਇੱਕ ਸਮਾਨ ਸਿੱਖਿਆ, ਸਵ ਰੋਜਗਾਰ ਅਤੇ ਸਸਤੇ ਇਲਾਜ ਦੀ ਵਿਵਸਥਾ ਨੂੰ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕਰਵਾਉਣ ਅਤੇ ਸਮਾਜ ਵਿੱਚੋਂ ਗੈਰ ਬਰਾਬਰੀ ਵਾਲੀ ਵਿਵਸਥਾ ਦੇ ਖਾਤਮੇ ਲਈ ਸੰਘਰਸ਼ ਕਰ ਰਹੀ ਹੈ ਮਗਰ ਸਤਾ ਤੇ ਕਾਬਿਜ ਲੋਕ ਅਤੇ ਸੰਵਿਧਾਨ ਨੂੰ ਲਾਗੂ ਕਰਣ ਵਾਲੀ ਮਸ਼ੀਨਰੀ ਦੀ ਹੇਠਲੇ ਪੱਧਰ ਦੀ ਸੋਚ ਦੇ ਚਲਦੇ ਦਬਿਆ ਕੁਚਲਿਆ ਵਰਗ ਅਜਾਦੀ ਦੇ 70 ਸਾਲ ਬਾਅਦ ਵੀ ਮਾਨਸਿਕ ਗੁਲਾਮੀ, ਡਰ, ਜਾਤੀਵਾਦ ਅਤੇ ਜਬਰ ਜੁਲਮ ਸਹਿਨ ਕਰਦੇ ਹੋਏ ਆਜ਼ਾਦ ਦੇਸ਼ ਵਿੱਚ ਗੁਲਾਮਾਂ ਵਰਗਾ ਜੀਵਨ ਬਤੀਤ ਕਰਣ ਨੂੰ ਮਜਬੂਰ ਹੈ ਉਨਾਂ ਨੇ ਸਮਾਜ ਦੇ ਦਲਿਤ ਅਤੇ ਆਰਥਿਕ ਤੌਰ ਤੇ ਪਿਛੜੇ ਵਰਗ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਾਮਾਜਿਕ ਸਮਾਨਤਾ ਦੇ ਸੁਪਣੀਆਂ ਨੂੰ ਸਾਕਾਰ ਕਰਣ ਲਈ ਅੰਦੋਲਨ ਦਾ ਸਮਰਥਨ ਕਰਕੇ ਸਮਾਜ ਦੇ ਪ੍ਰਤੀ ਆਪਣਾ ਫਰਜ ਨਿਭਾਉਣ ਇਸ ਮੌਕੇ ਤੇ ਸੁਖਵਿੰਦਰ ਕੌਰ,ਸ਼ਿਵਾ ਦੇਵੀ, ਕਾਂਤਾ ਰਾਣੀ, ਸੁਰਜੀਤ ਕੌਰ, ਤਜਿੰਦਰ ਕੌਰ, ਸਵਰਨ ਕੌਰ, ਹਰਜਿੰਦਰ ਕੌਰ, ਸਲਵਿੰਦਰ ਕੌਰ, ਮਨਜੀਤ ਕੌਰ,ਜਸਵੰਤ ਕੌਰ, ਆਸ਼ਾ ਰਾਣੀ, ਸੀਮਾ ਰਾਣੀ, ਉਧਮ ਕੌਰ, ਕੌਂਸਲਰ ਹੰਸ ਰਾਜ, ਮਹਿੰਦਰ ਸਿੰਘ ਢੰਢਾਰੀ, ਹਰਦਿਆਲ ਦਾਸ, ਗਿਆਨ ਚੰਦ ਚੋਪੜਾ, ਮੋਹਣ ਸਿੰਘ, ਕੈਪਟਨ ਪ੍ਰੀਤਮ ਸਿੰਘ, ਐਸ ਪੀ ਸਾਗਰ, ਕੈਪਟਨ ਮਲਕੀਤ ਸਿੰਘ ਵਾਲਿਆ, ਹਰਭਜਨ ਸਿੰਘ ਖਾਲਸਾ,ਡਾ. ਮਲਕੀਤ ਸਿੰਘ, ਸਿੰਕਦਰ ਸਿੰਘ ਸ਼ੇਰਪੁਰ, ਹਰਜੰਗ ਸਿੰਘ ਲੋਟੋ, ਨਸੀਬ ਚੰਦ ਸੀਬਾ, ਮੇਜਰ ਸਿੰਘ ਸ਼ੀਂਹਮਾਰ, ਨਰੇਸ਼ ਬਸਰਾ, ਬੰਟੀ ਸੂਦ, ਸੋਮ ਰਾਜ ਵਿਰਦੀ, ਹਰਬੰਸ ਸੁਆਮੀ, ਸਰਪੰਚ ਵਿਜੈ ਕੁਮਾਰ, ਸਰਪੰਚ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਬਾਜੜਾ, ਸੁਰਿੰਦਰ ਕਾਸਾਬਾਦ, ਆਟੋ ਯੂਨੀਅਨ ਪ੍ਰਧਾਨ ਸੀਪਾ, ਲੇਖਰਾਜ, ਰਾਜ ਕੁਮਾਰ ਮਿੰਟਾ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: