ਡਾ ਬੀ ਆਰ ਅੰਬੇਦਕਰ ਸ਼ੋਸ਼ਲ ਵੈਲਫ਼ੇਅਰ ਵਿਕਾਸ ਮੰਚ ਨੇ ਸਨੇਟਾ ਨੇ ਵਿਖੇ ਖੋਲਿਆ ਦਫ਼ਤਰ

ss1

ਡਾ ਬੀ ਆਰ ਅੰਬੇਦਕਰ ਸ਼ੋਸ਼ਲ ਵੈਲਫ਼ੇਅਰ ਵਿਕਾਸ ਮੰਚ ਨੇ ਸਨੇਟਾ ਨੇ ਵਿਖੇ ਖੋਲਿਆ ਦਫ਼ਤਰ
ਸਾਂਸਦ ਮੈਂਬਰ ਪ੍ਰੋ ਚੰਦੂਮਾਜਰਾ ਨੇ ਕੀਤਾ ਉਦਘਾਟਨ
ਦਲਿਤਾਂ ਤੇ ਗਰੀਬ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਦਾ ਕੀਤਾ ਐਲਾਨ
23-14

ਡਾ ਬੀ ਆਰ ਅੰਬੇਦਕਰ ਸ਼ੋਸ਼ਲ ਵੈਲਫ਼ੇਅਰ ਵਿਕਾਸ ਮੰਚ ਨੇ ਸਨੇਟਾ ਨੇ ਵਿਖੇ ਖੋਲਿਆ ਦਫ਼ਤਰ

ਬਨੂੰੜ 22 ਮਈ (ਰਣਜੀਤ ਸਿੰਘ ਰਾਣਾ): ਇੱਥੋਂ ਲਾਂਡਰਾਂ ਨੂੰ ਜਾਂਦੇ ਮਾਰਗ ਤੇ ਸਥਿਤ ਪਿੰਡ ਸਨੇਟਾ ਵਿਖੇ ਅੱਜ ਡਾ ਭਮਿ ਰਾਓ ਅੰਬੇਦਕਰ ਵੈਲਫ਼ੇਅਰ ਵਿਕਾਸ ਮੰਚ ਨੇ ਆਪਣਾ ਤਹਿਸੀਲ ਪੱਧਰੀ ਦਫ਼ਤਰ ਖੋਲਿਆ ਹੈ। ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਦੇ ਦਾਅਵੇ ਨਾਲ ਖੋਲੇ ਗਏ ਦਫ਼ਤਰ ਦਾ ਉਦਘਾਟਨ ਸਾਂਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਮਹਿਲਾ ਕਮਿਸ਼ਨ ਪੰਜਾਬ ਦੀ ਉੱਪ ਚੇਅਰਮੈਨ ਸਤਵੀਰ ਕੌਰ ਮਨਹੇੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ ਤੇ ਹਰਦੇਵ ਸਿੰਘ ਹਰਪਾਲਪੁਰ ਵੀ ਮੌਜੂਦ ਸਨ।
ਦਫ਼ਤਰ ਦੇ ਉਧਘਾਟਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਅਰਦਾਸ ਉਪਰੰਤ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਡਾ ਅੰਬੇਦਕਰ ਦੀ ਬਹੁਪੱਖੀ ਸਖ਼ਸ਼ੀਅਤ ਅਤੇ ਉਨਾਂ ਦੀ ਦੇਣ ਨੂੰ ਹਰ ਵਰਗ ਲਈ ਲਾਹੇਵੰਦ ਦੱਸਿਆ। ਉਨਾਂ ਮੰਚ ਦੇ ਕਾਰਕੁਨਾਂ ਵੱਲੋਂ ਦਫ਼ਤਰ ਖੋਲਣ ਦੇ ਫ਼ੈਸਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਲਿਤਾਂ ਅਤੇ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੀ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਮੰਚ ਵੱਲੋਂ ਜਿਹੜੀਆਂ ਵੀ ਮੰਗਾਂ ਅਤੇ ਮੁਸ਼ਕਿਲਾਂ ਉਨਾਂ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ ਉਨਾਂ ਦਾ ਹੱਲ ਯਕੀਨੀ ਬਣਾਇਆ ਜਾਵੇਗਾ। ਉਨਾਂ ਮੰਚ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਗਰੀਬ ਵਰਗ ਲਈ ਚਲਾਈਆਂ ਜਾ ਰਹੀਆਂ ਸਮੁੱਚੀਆਂ ਭਲਾਈ ਸਕੀਮਾਂ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਇਨਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਜਾ ਸਕੇ।
ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਤਵੀਰ ਕੌਰ ਮਨਹੇੜਾ ਨੇ ਵੀ ਸੰਬੋਧਨ ਕੀਤਾ। ਮੰਚ ਦੇ ਪ੍ਰਧਾਨ ਕੇਸਰ ਸਿੰਘ ਸਨੇਟਾ, ਮੀਤ ਪ੍ਰਧਾਨ ਨੈਬ ਸਿੰਘ ਗੁਡਾਣਾ, ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਹਿਰਾ ਸਨੇਟਾ, ਖਜਾਨਚੀ ਅਮਰਜੀਤ ਸਿੰਘ ਬਠਲਾਣਾ ਤੇ ਰਾਜਿੰਦਰ ਸਿੰਘ ਧਰਮਗੜ ਦੀ ਅਗਵਾਈ ਹੇਠ ਪ੍ਰੋ ਚੰਦੂਮਾਜਰਾ ਤੇ ਹੋਰਨਾਂ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਜੀਵ ਸਿੰਘ ਸਰਪੰਚ ਸਨੇਟਾ ਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਮੌਜੂਦ ਸਨ।
ਕੈਪਸ਼ਨ-ਸਨੇਟਾ ਵਿਖੇ ਡਾ ਅੰਬੇਦਕਰ ਸੋਸ਼ਲ ਵੈਲਫ਼ੇਅਰ ਮੰਚ ਦੇ ਆਗੂ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਪ੍ਰੋ ਚੰਦੂਮਾਜਰਾ ਤੇ ਹੋਰਾਂ ਨੂੰ ਸਨਮਾਨਿਤ ਕਰਦੇ ਹੋਏ।

Share Button