Mon. May 20th, 2019

ਡਾ. ਦਲਜੀਤ ਸਿੰਘ ਚੀਮਾ ਵੱਲੋਂ 84 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਤਕਸੀਮ

ਡਾ. ਦਲਜੀਤ ਸਿੰਘ ਚੀਮਾ ਵੱਲੋਂ 84 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਤਕਸੀਮ

ਰੂਪਨਗਰ, 19 ਦਸੰਬਰ (ਪ੍ਰਿੰਸ): : ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਨਗਰ ਕੌਂਸਲ ਦਫਤਰ ਰੂਪਨਗਰ ਵਖ-ਵਖ ਸੰਸਥਾਵਾਂ ਨੂੰ ਵਿਕਾਸ ਕੰਮਾ ਲਈ 84 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਤਕਸੀਮ ਕੀਤੇ ।
ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸੇਵਾ ਦੇ ਵਖ ਵਖ ਖੇਤਰਾਂ ਵਿਚ ਜੋ ਸੰਸਥਾਵਾਂ ਅਹਿਮ ਯੋਗਦਾਨ ਪਾ ਰਹੀਆਂ ਹਨ, ਨੂੰ ਅਜ ਚੈਕ ਦੇ ਦਿਤੇ ਗਏ ਹਨ ਉਨਾਂ ਇੰਨਾਂ ਸੰਸਥਾਵਾਂ ਦੇ ਮੁਖੀਆਂ ਨੂੰ ਅੱਜ ਹੀ ਚੈਕ ਬੈਂਕ ਵਿਚ ਜਮਾਂ ਕਰਾਉਂਦੇ ਹੋਏ ਵਿਕਾਸ ਕਾਰਜ ਸ਼ੁਰੂ ਕਰਾਉਣ ਲਈ ਪ੍ਰੇਰਣਾ ਕੀਤੀ। ਉਨਾਂ ਇਹ ਵੀ ਕਿਹਾ ਕਿ 2012 ਦੀਆਂ ਚੌਣਾ ਦੌਰਾਨ ਉਹ ਜਦੋਂ ਵੀ ਕਿਸੇ ਪਾਸੋਂ ਵੀ ਵੋਟਾਂ ਮੰਗਣ ਲਈ ਜਾਂਦੇ ਸਨ ਤਾਂ ਉਹ ਲੋਕ ਆਪਣੇ ਹਲਕੇ ਦੀ ਮਾੜੀ ਹਾਲਤ ਬਾਰੇ ਸ਼ਿਕਾਇਤ ਕਰਦੇ ਸਨ ਇਥੋਂ ਤਕ ਕਿ ਇਹ ਵੀ ਕਹਿੰਦੇ ਸਨ ਕਿ ਇਸ ਗਲੀ ਵਿਚੋਂ ਲੰਘ ਕੇ ਦਿਖਾਓ। ਪਰੰਤੂ ਹੁਣ ਉਹੀ ਵੋਟਰ ਇਹ ਕਹਿੰਦੇ ਹਨ ਕਿ ਉਨਾਂ ਦਾ ਕੋਈ ਵੀ ਵਿਕਾਸ ਦਾ ਕੰਮ ਹੋਣ ਵਾਲਾ ਬਾਕੀ ਨਹੀਂ ਰਿਹਾ। ਹੁਣ ਸ਼ਹਿਰ ਦੀ ਕੋਈ ਗਲੀ ਜਾਂ ਮਹਲਾ ਅਜਿਹਾ ਨਹੀਂ ਹੈ ਜੋ ਕਿ ਕੱਚੀ ਰਹਿ ਗਈ ਹੋਵੇ ਜਾਂ ਸੀਵਰੇਜ ਨਾ ਪਿਆ ਹੋਵੇ ਤੇ ਜਾਂ ਫਿਰ ਸਟਰੀਟ ਲਾਈਟ ਨਾ ਲਗੀ
ਇਸ ਸਮਾਗਮ ਦੌਰਾਨ ਸ਼੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਰੂਪਨਗਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ 2012 ਦੀਆਂ ਚੋਣਾਂ ਦੌਰਾਨ ਸੁਚੱਜਾ ਫੈਸਲਾ ਲੈਂਦੇ ਹੋਏ ਡਾ: ਦਲਜੀਤ ਸਿੰਘ ਚੀਮਾ ਨੂੰ ਹਲਕੇ ਦੀ ਵਾਗਡੋ ਸੰਭਾਲੀ ਸੀ ਅਤੇ ਉਸ ਦਿਨ ਤੋਂ ਹੀ ਡਾ: ਚੀਮਾ ਹਲਕੇ ਦੀ ਦਿਨਰਾਤ ਸੇਵਾ ਕਰ ਰਹੇ ਹਨ। ਰੋਪੜ ਜਿਸ ਨੂੰ ਪਿਛੜਿਆ ਇਲਾਕਾ ਕਿਹਾ ਜਾਂਦਾ ਸੀ, ਹੁਣ ਇਸ ਦੀ ਕਾਇਆਕਲਸਪ ਹੋ ਗਈ ਹੈ ਅਤੇ ਇਸ ਨੂੰ ਸਹੀ ਅਰਥਾਂ ਵਿਚ ਰੂਪਨਗਰ ਬਣਾਇਆ ਹੈ। ੳਨਾਂ ਇਹ ਵੀ ਕਿਹਾ ਕਿ ਨਗਰ ਕੋਂਸਲ ਨੂੰ ਡਾ: ਚੀਮਾ ਵਲੋਂ 35 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਕਲੀਨਿੰਗ ਮਸ਼ੀਨ ਮੁਹਈਆ ਕਰਵਾਈ ਗਈ ਹੈ ਜਿਸ ਦੀ ਚੈਸੀ ਕੌਂਸਲ ਦਫਤਰ ਵਿਖੇ ਪਹੁੰਚ ਵੀ ਗਈ ਹੈ।
ਅੱਜ ਦੇ ਇਸ ਸਮਾਗਮ ਦੌਰਾਨ 02 ਲੱਖ ਰੁਪਏ ਸਨਾਤਨ ਧਰਮ ਕੰਨਿਆਂ ਵਿਦਿਆਲਾ ਦੀ ਇਮਾਰਤ ਦੀ ਮੁਰੰਮਤ ਲਈ ,01 ਲੱਖ ਰੁਪਏ ਵਿੰਗਜ਼ ਅਕੈਡਮੀ ਆਪ ਪ੍ਰਫਾਰਮਿੰਗ ਆਰਟਸ ਨੂੰ ਸਮਾਜ ਵਿਚ ਇਖਲਾਕੀ ਕਦਰਾਂ ਕੀਮਤਾਂ ਨੂੰ ਬੜਾਵਾ ਦੇਣ ਲਈ ,01 ਲੱਖ ਰੁਪਏ ਨੈਣਾ ਜਯੋਤੀ ਜੀਵਨ ਕੱਲਬ ਨੂੰ ਸਮਾਜ ਭਲਈ ਦੇ ਕੰਮਾਂ ਲਈ , 01 ਲੱਖ ਰਪਏ ਧੰਨ ਧੰਨ ਬਾਬਾ ਸ਼ਾਦੀ ਸਿੰਘ ਜੀ ਗੁਰਮੁੱਖ ਅਕੈਡਮੀ ਹਵੇਲੀ ਕਲਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ,02.50 ਲੱਖ ਰੁਪਏ ਸੋਸ਼ਲ ਵਰਕ ਐਂਡ ਰੂਰਲ ਡਿਵੈਲਪਮੈਂਟ ਸ਼੍ਰੀ ਆਨੰਦਪੁਰ ਸਾਹਿਬ ਨੂੰ ਲਾਇਬ੍ਰੇਰੀ ਦਾ ਕਮਰਾ ਬਨਾੳਣ ਲਈ ,04 ਲੱਖ ਰੁਪਏ ਪ੍ਰਧਾਨ ਸੇਵਾ ਸੰਮਿਤੀ ਚੈਰਿਟੇਬਲ ਸੋਸਾਇਟੀ ਨੂੰ ਸਭਿਆਚਾਰਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ, ,01 ਲੱਖ ਰੁਪਏ ਸ਼੍ਰੀ ਭਗਵਤੀ ਜਾਗਰਣ ਮੰਡਲ ਨੂਂਹੌਂ ਕਲੋਨੀ ਨੂੰ ਇਮਾਰਤ ਦੀ ਮੁਰੰਮਤ ਲਈ ,2.50 ਲੱਖ ਰੁਪਏ ਸਰਪੰਚ ਗਰਾਮ ਪੰਚਾਇਤ ਮੀਆਂਪੁਰ ਨੂੰ ਧਰਮਸ਼ਾਲਾ ਦੀ ਉਸਾਰੀ ਲਈ,10 ਲੱਖ ਰੁਪਏ ਗੋਪਾਲ ਗਉਸ਼ਾਲਾ ਗੋ ਸੰਮਿਤੀ ਨੂੰ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਲੋਕ ਭਲਾਈ ਕਾਰਜਾਂ ਲਈ ,05 ਲੱਖ ਰੁਪਏ ਰੂਪਨਗਰ ਪ੍ਰੈਸ ਕਲੱਬ ਨੂੰ ਲਾਇਬ੍ਰੇਰੀ ਦੀ ਉਸਾਰੀ ਲਈ, ੁ,2ਲੱਖ ਰੁਪਏ ਮੁਸਲਿਮ ਵੈਲਫੇਅਰ ਇੰਤਜਾਮੀਆ ਕਮੇਟੀ ਨੂੰ ਧਰਮ ਸ਼ਾਲਾ ਦੀ ਇਮਾਰਤ ਦੀ ਮੁਰੰਮਤ ਲਈ ,2.50 ਲੱਖ ਰੁਪਏ ਸਕਤਰ ਹਾਕਸ ਕਲੱਬ ਨੂੰ ਖੇਡ ਸਟੇਡੀਅਮ ਦੀ ਉਸਾਰੀ ਲਈ,01 ਲੱਖ ਰੁਪਏ ਗੁਰੁ ਤੇਗ ਬਹਾਦਰ ਯੂਥ ਕਲਬ ਚੱਕ ਢੇਰਾਂ ਨੂੰ ਸ਼ੈਡ ਅਤੇ ਪੌੜੀਆਂ ਦੀ ੳਸਾਰੀ ਲਈ , 01 ਲੱਖ ਰੁਪਏ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਪਿੰਡ ਮਵਾ ਨੂੰ ਖੇਡਾਂ ਦਾ ਸਮਾਨ ਖਰੀਦਣ ਅਤੇ ਖੇਡ ਗਤੀਵਿਧੀਆਂ ਨੂੰ ਪ੍ਰਫੁਲਤ ਕਰਨ ਲਈ , 01 ਲੱਖ ਰੁਪਏ ਬਾਬਾ ਜਵਾਹਰ ਸਿੰਘ ਵੈਲਫੇਅਰ ਅਤੇ ਸਭਿਆਚਾਰਕ ਕਲਬ ਖੇੜੀ ਨੂੰ ਖੇਡ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਲਈ ,2.50 ਲੱਖ ਰੁਪਏ ਗੜਵਾਲ ਸਭਾ ਰੂਪਨਗਰ ਨੂ ਧਰਮਸ਼ਾਲਾ ਦੀ ਉਸਾਰੀ ਲਈ ,02 ਲੱਖ ਰੁਪਏ ਗਿਲਕੋ ਵੈਲੀ ਵੈਲਫੇਅਰ ਸੋਸਾਇਟੀ ਰੋਪੜ ਨੂੰ ਵਿਕਾਸ ਕਾਰਜਾਂ ਲਈ ,01 ਲੱਖ ਰੁਪਏ ਮਹਾਵੀਰ ਜੈਨ ਸਭਾ ਯੁਵਕ ਮੰਡਲ ਰੂਪਨਗਰ ਨੂੰ ਸਮਾਜ ਭਲਾਈ ਕਾਰਜਾਂ ਲਈ ,01 ਲੱਖ ਰੁਪਏ ਸ਼ਹੀਦ ਉਧਮ ਸਿੰਘ ਯੂਥ ਕਲਬ ਸਮਰਾਲਾ ਨੂੰ ਜਿੰਮ ਦੇ ਸਮਾਨ ਲਈ ,01 ਲੱਖ ਰੁਪਏ ਮਹਿਲਾ ਮੰਡਲ ਕਰੂਰਾ ਖੁਰਦ ਨੂੰ ਕਮਰੇ ਦੀ ਮੁਰੰਮਤ ਲਈ ,02 ਲੱਖ ਰੁਪਏ ਸਵਾਮੀ ਸ਼੍ਰੀ ਸ਼ਿਵ ਸਵਰੂਪ ਆਤਮਾ ਸਤਸੰਗ ਭਵਨ ਸੇਵਾ ਕਮੇਟੀ ਰੋਪੜ ਨੂੰ ਧਰਮਸ਼ਾਲਾ ਦੀ ਮੁਰੰਮਤ ਲਈ ,02 ਲੱਖ ਰੁਪਏ ਸਨਸਿਟੀ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਨੂੰ ਕਲੋਨੀ ਦੇ ਵਿਕਾਸ ਕਾਰਜਾਂ ਲਈ ,01 ਲੱਖ ਰੁਪਏ ਸ਼ਹੀਦ ਭਗਤ ਸਿੰਘ ਐਜੂਕੇਸ਼ਨਲ ਸੁਸਾਇਟੀ ਘਨੋਲੀ ਨੂੰ ਇਮਾਰਤ ਦੀ ਮੁਰੰਮਤ ਲਈ ,01 ਲੱਖ ਰੁਪਏ ਮਹਾਰਾਜਾ ਰਣਜੀਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਨੂੰ ਖੇਡ ਗਤੀਵਿਧੀਆਂ ਨੂੰ ਪ੍ਰਫੁਲਤ ਕਰਨ ਲਈ ਅਤੇ ਖੇਡਾਂ ਦਾ ਸਮਾਨ ਖਰੀਦਣ ਲਈ, 01 ਲੱਖ ਰੁਪਏ ਭਾਈ ਘਨਈਆ ਰਾਹਤ ਫਾਂੳਂਡੇਸ਼ਨ ਗੋਪਲਾਪੁਰ ਨੂੰ ਸਮਾਜ ਭਲਾਈ ਕਾਰਜਾਂ ਲਈ ,01 ਲੱਖ ਰੁਪਏ ਗਰਾਮ ਪੰਚਾਇਤ ਗੋਪਾਲਪੁਰ ਨੂੰ ਪੰਚਾਇਤੀ ਜਮੀਨ ਵਿਚ ਬੋਰ ਕਰਾਉਣ ਲਈ,01 ਲੱਖ ਰੁਪਏ ਗੜਵਾਲ ਭਰਾਤਰੀ ਸਭਾ ਨੂਹੋਂ ਕਲੋਨੀ ਨੂੰ ਸਮਾਜ ਭਲਾਈ ਕੰਮਾਂ ਲਈ,05 ਲੱਖ ਰੁਪਏ ਗਰਾਮ ਪੰਚਾਇਤ ਨੂਰਪੁਰਕਲਾਂ ਨੂੰ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ,01 ਲੱਖ ਰੁਪਏ ਦਸ਼ਮੇਸ਼ ਸਪੋਰਟਸ ਕੱਲਬ ਸੁਖਰਾਮਪੁਰ ਟਪਰੀਆਂ ਨੂੰ ਖੇਡ ਗਰਾਉਂਡ ਬਨਾਉਣ ਲਈ, 5 ਲੱਖ ਰੁਪਏ ਗਰਾਮ ਪੰਚਾਇਤ ਪਿੰਡ ਬੜੀ ਨੂੰ ਜਿੰਮ ਦੇ ਕਮਰੇ ਅਤੇ ਮਹਿਲਾ ਮੰਡਲ ਦੇ ਕਮਰੇ ਲਈ ,05 ਲੱਖ ਰੁਪਏ ਗਰਾਮ ਪੰਚਾਇਤ ਪਿੰਡ ਬਾਗਵਾਲੀ ਨੂੰ ਗੰਦੇ ਪਾਣੀ ਦੇ ਨਿਕਾਸ ਅਤੇ ਗਲੀਆਂ ਨਾਲੀਆਂ ਲਈ ,01 ਲੱਖ ਰੁਪਏ ਸ਼ਿਵਾਲਿਕ ਸ਼ੂਟਿੰਗ ਵਾਲੀਬਾਲ ਕੱਲਬ ਰੂਪਨਗਰ ਨੂੰ ਖੇਡ ਗਤੀਵਿਧੀਆਂ ਨੂੰ ਉ੿ਤਸਾਹਤ ਕਰਨ ਲਈ,05 ਲੱਖ ਰੁਪਏ ਨਗਰ ਕੌਂਸਲ ਰੂਪਨਗਰ ਨੂੰ ਵਾਰਡ ਨੰਬਰ 16 ਦੀ ਧਰਮਸ਼ਾਲਾ ਦੀ ਉਸਾਰੀ ਲਈ ,01 ਲੱਖ ਰੁਪਏ ਜੀ.ਜੀ.ਐਸ.ਟੀ.ਪੀ.ਮਾਡਲ ਸਕੂਲ ਰੂਪਨਗਰ ਨੂੰ ਖੇਡਾਂ ਦਾ ਸਮਾਨ ਖਰੀਦਣ ਲਈ ,02 ਲੱਖ ਰੁਪਏ ਬੀਬੀ ਮੁਮਤਾਜ ਕੱਲਬ ਝਾਂਡੀਂਆਂ ਨੂੰ ਸਪੋਰਟਸ ਰੂਮ ਲਈ ਅਤੇ 03 ਲੱਖ ਰੁਪਏ ਦੇ ਚੈਕ ਗਰਾਮ ਪੰਚਾਇਤ ਚੱਕ ਕਰਮਾਂ ਨੂੰ ਸਪੋਰਟਸ ਦੇ ਕਮਰੇ ਦੀ ਉਸਾਰੀ ਲਈ ਤਕਸੀਮ ਕੀਤੇ ।
ਇਸ ਸਮਾਗਮ ਦੌਰਾਨ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਮੀਤ ਪ੍ਰਧਾਨ ਜਥੇਦਾਰ ਸੁਚਾ ਸਿੰਘ ਤੇ ਸਰਦਾਰ ਨਛੱਤਰ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸਾਮਿਲ ਹੋਏ ਅਤੇ ਡਾ: ਚੀਮਾ ਨੇ ਇਨਾ ਨੂੰ ਸਿਰੋਪਾਓ ਭੇਂਟ ਕੀਤਾ।
ਇਸ ਸਮਾਗਮ ਦੌਰਾਨ ਗੋਪਾਲ ਗਊਸ਼ਾਲਾ ਦੇ ਸ਼੍ਰੀ ਭਾਰਤ ਭੂਸ਼ਣ ਸ਼ਰਮਾ, ਸ਼੍ਰੀ ਮੂਲਰਾਜ ਤੇ ਹੋਰ ਮੈਂਬਰਾਂ ਵਲੋਂ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ ਵਲੋਂ ਪਾਰਟੀ ਦੇ ਨਵੇਂ ਬਣਾਏ ਜਥੇਬੰਦਕ ਸਕੱਤਰ ਸ੍ਰੀ ਯਸ਼ਵੀਰ ਟਿਕਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਤੇ ਸ਼੍ਰੀ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ, ਸ਼੍ਰੀ ਗੁਰਮੁੱਖ ਸਿੰਘ ਸੈਣੀ ਨਗਰ ਕੌਂਸਲਰ ਤੇ ਚੇਅਰਮੈਨ ਰੂਪਨਗਰ ਸਰਕਲ ਲੈਵਲ ਡਿਸਪਿਊਟ ਸੈਟਲਮੈਂਟ ਕਮੇਟੀ,ਜਥੇਦਾਰ ਗੁਰਦੇਵ ਸਿੰਘ ਕੋਹਲੀ, ਸ਼੍ਰੀਮਤੀ ਰਚਨਾ ਲਾਂਬਾ,ਸ਼੍ਰੀ ਅਮਰਜੀਤ ਸਿੰਘ ਜੌਲੀ, ਸ਼੍ਰੀਮਤੀ ਪਰਵੀਨ ਛਤਵਾਲ,ਸ਼੍ਰੀ ਰਮਨ ੰਿਜੰਦਲ ਸ਼੍ਰੀ ਹਰਵਿੰਦਰ ਸਿੰਘ ਹਵੇਲੀ, ਸ਼੍ਰੀ ਮਨਜਿੰਦਰ ਸਿੰਘ ਧਨੋਆ (ਸਾਰੇ ਨਗਰ ਕੌਂਸਲਰ) ,ਸ਼੍ਰੀ ਰਣਜੀਤ ਸਿੰਘ ਗੁਡਵਿਲ ਪ੍ਰਧਾਨ ਯੂਥ ਅਕਾਲੀ ਦਲ, ,ਸ਼੍ਰੀ ਮਹਿੰਦਰ ਕੁਮਾਰ ਢੱਲ,ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀ ਇੰਦਰਸੇਨ ਛਤਵਾਲ, ਸ਼੍ਰੀ ਵੇਦ ਪ੍ਰਕਾਸ਼ ਸਾਬਕਾ ਨਗਰ ਕੌਂਸਲਰ , ਸ਼੍ਰੀ ਭਾਰਤ ਭੂਸ਼ਣ ਸ਼ਰਮਾ ਪ੍ਰਧਾਨ ਗੋਪਾਲ ਗਊਸ਼ਾਲਾ, ਸ਼੍ਰੀ ਮੂਲਰਾਜ , ਸ਼੍ਰੀ ਵਿਸ਼ਾਲ ਵਾਸੁਦੇਵਾ, ਯੂਥ ਅਕਾਲੀ ਆਗੂ ਸ਼੍ਰੀ ਗੋਰਵ ਰਾਣਾ, ਸ਼੍ਰੀ ਯਸ਼ਵੀਰ ਟਿਕਾ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਸੁਚਾ ਸਿੰਘ, ਸਰਦਾਰ ਨਛੱਤਰ ਸਿੰਘ ਅਤੇ ਸ਼੍ਰੀ ਆਰ.ਪੀ. ਸਿੰਘ ਸ਼ੈਲੀ ਵੀ ਉਨਾ ਦੇ ਨਾਲ ਸਨ ।

Leave a Reply

Your email address will not be published. Required fields are marked *

%d bloggers like this: