Wed. Apr 17th, 2019

ਡਾ.ਦਲਜੀਤ ਸਿੰਘ ਚੀਮਾ ਨੇ ਆਪਣੇ ਸਮਰਥਕਾਂ ਨਾਲ ਰੂਪਨਗਰ ਵਿਖੇ ਕੀਤਾ ਸਕਤੀ ਪ੍ਰਦਰਸ਼ਨ

ਡਾ.ਦਲਜੀਤ ਸਿੰਘ ਚੀਮਾ ਨੇ ਆਪਣੇ ਸਮਰਥਕਾਂ ਨਾਲ ਰੂਪਨਗਰ ਵਿਖੇ ਕੀਤਾ ਸਕਤੀ ਪ੍ਰਦਰਸ਼ਨ

2s-adfasdf-adf

ਕੀਰਤਪੁਰ ਸਾਹਿਬ, 22 ਨਵੰਬਰ, 2016 : ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਰੂਪਨਗਰ ਸ਼ਹਿਰ ਦੀ ਇਕਾਈ ਦੀ ਇੱਕ ਵਿਸ਼ਾਲ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ।ਜਿਸ ਵਿੱਚ ਦੋਨਾਂ ਪਾਰਟੀਆਂ ਦੇ ਵਰਕਰਾਂ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਤੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ,ਸਮਾਜਕ ਅਤੇ ਵਪਾਰਕ  ਸੰਸਥਾਵਾਂ ਦੇ ਨੁਮਾਂਇੰਦਿਆਂ ਨੇ ਸ਼ਿਰਕਤ ਕਰਕੇ 2017 ਚੋਣਾਂ ਵਿੱਚ ਰੂਪਨਗਰ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾਂ ਨੂੰ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੋਕੇ ਨਗਰ ਕੋਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ,ਜਿਲਾ ਭਾਜਪਾ ਪ੍ਰਧਾਨ ਯੋਗੇਸ਼ ਸੂਦ, ਯੂਵਾ ਆਗੂ ਪੰਕਜ ਜੈਨ, ਯੂਥ ਅਕਾਲੀ ਦਲ ਦੇ ਸ਼ਹਿਰੀ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਕਮਾਲਪੁਰ ,ਯੂਥ ਆਗੂ ਆਰ.ਪੀ ਸਿੰਘ ਸ਼ੈਲੀ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਸਤਿਆਲ,ਜਥੇਦਾਰ ਹਰਜੀਤ ਸਿੰਘ ਹਵੇਲੀ,ਭਾਜਪਾ ਆਗੂ ਚਮਨ ਲਾਲ ਵਰਮਾ, ਬੀਬੀ ਪ੍ਰੀਤਮ ਕੋਰ ਭਿਓਰਾ ਇਸਤਰੀ ਅਕਾਲੀ ਦਲ ਆਦਿ ਨੇ ਸੰਬੋਧਨ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾਂ ਵਲੋਂ ਰੂਪਨਗਰ ਸ਼ਹਿਰ ਤੇ ਹਲਕੇ ਵਿੱਚ ਕਰਵਾਏ ਬੇਮਿਸਾਲ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ।ਇਸ ਮੋਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ  ਤੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਹਲਕੇ ਵਿੱਚ ਹੋਏ ਅਤੇ ਹੋ ਰਹੇ ਵਿਕਾਸ ਕਾਰਜਾਂ ਵਿੱਚ ਸ਼ਹਿਰੀਆਂ ਵਲੋਂੇ ਮਿਲ ਰਹੇ ਸਹਿਯੋਗ  ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਪਿਛਲੇ 5 ਸਾਲ ਦੇ ਕਾਰਜਕਾਲ ਵਿੱਚ ਕੋਈ ਵੀ ਹਲਕੇ ਦਾ ਬੰਦਾ ਇਹ ਨਹੀ ਕਹਿ ਸਕਦਾ ਕਿ ਉਹਨਾਂ ਨੇ ਸੱਤਾ ਦੀ ਦੁਰਵਰਤੋਂ ਕਰਕੇ ਕਿਸੇ ਨਾਲ ਧੱਕਾ ਕੀਤਾ ਹੋਵੇ।ਕਿਸੇ ਸਰਪੰਚ,ਕਿਸੇ ਅਫਸਰ ਜਾਂ ਕਿਸੇ ਆਗੂ ਨੂੰ ਕਿਸੇ ਕਿਸਮ ਦੀ ਵਗਾਰ ਪਾਈ ਹੋਵੇ ਜਾਂ ਕਿਸੇ ਕਿਸਮ ਦੀ ਕਰਪਸ਼ਨ  ਕੀਤੀ ਜਾਂ ਕਰਵਾਈ ਹੋਵੇ।
ਉਹਨਾਂ ਮੁੱਖ ਮੰੰਤਰੀ ਸਰਦਾਰ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੇ ਜਦੋਂ ਵੀ ਹਲਕੇ ਵਾਸਤੇ ਕਿਸੇ ਕਿਸਮ ਦਾ ਕੋਈ ਫੰਡ ਮੰਗਿਆ ਤਾਂ ਉਹਨਾਂ ਨੇ ਦਿਲ ਖੋਲ ਕੇ ਦਿਤਾ ਤੇ ਜਦੋਂ ਵੀ ਉਹਨਾਂ ਨੂੰ ਹਲਕੇ ਵਿੱਚ ਆਉਣ ਲਈ ਬੇਨਤੀ ਕੀਤੀ ਤਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੋਨੋਂ ਆਏ ।ਉਹਨਾ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਲੰਮੇ ਸਮੇਂ ਵਿੱਚ ਕਿਸੇ ਮੰਤਰੀ,ਪ੍ਰਧਾਨ,ਮੇਅਰ ਜਾਂ ਵਿਧਾਇਕ ਤੇ ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਨਹੀ ਲੱਗਾ।ਹਜਾਰਾਂ ਦੀ ਗਿਣਤੀ ਵਿੱਚ ਨੋਜੁਆਨਾਂ ਨੂੰ ਸਿੱਖਿਆ ਵਿਭਾਗ ,ਪੁਲਿਸ ਤੇ ਹੋਰ ਵਿਭਾਗਾਂ ਵਿੱਚ ਨੋਕਰੀ ਦਿਤੀ ਗਈ ਹੈ।ਜੋ ਕਿ ਨਿਰੋਲ ਪਾਰਦਰਸ਼ੀ ਢੰਗ ਨਾਲ ਹੋਈ ਹੈ।ਕਿਸੇ ਤਰਾਂ ਦਾ ਕੋਈ ਭ੍ਰਿਸ਼ਟਾਚਾਰ ਨਹੀ ਹੋਇਆ।ਉਹਨਾਂ ਕਿਹਾ ਕਿ ਜਿਸ ਸਾਫ ਸੁਥੱਰੀ ਰਾਜਨੀਤੀਦਾ ਛਲਾਵਾ ਦੇ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਸੀ ਤੇ ਪੰਜਾਬ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਨੇ ਆਪਣੇ ਹਲਕੇ ਵਿੱਚ ਕਰ ਕੇ ਦਿਖਾ ਦਿਤਾ ਹੈ।ਜਦ ਕਿ ਆਮ ਆਦਮੀ ਪਾਰਟੀ ਦੇ ਆਗੂ ਖੁੱਦ ਭ੍ਹਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ  ਕਰ ਰਹੇ ਹਨ।ਉਹਨਾ ਕਿਹਾ ਕਿ 500-1000 ਦੇ ਨੋਟ ਬਦਲਣ ਦੀ ਵਿਰੋਧਤਾ ਕੇਵਲ ਕੇਜਰੀਵਾਲ ਹੀ ਕਰ ਰਿਹਾ ਹੈ ਕਿਉਂਕਿ ਉਹਦੇ ਵੱਟੇ ਪੰਜਾਬ ਦੀਆਂ ਚੋਣਾਂ ਲਈ ਜਮਾਂ ਕੀਤਾ ਦੋ ਨੰਬਰ ਦਾ ਪੈਸਾ ਜੀਰੋ ਹੋ ਰਿਹਾ ਹੈ।
ਇਸ ਮੋਕੇ ਵਾਰਡ ਨੰ. 18 ਤੋਂ ਆਜਾਦ ਚੋਣ ਲੜ ਚੁੱਕੀ ਸ੍ਰੀਮਤੀ ਮੋਨਿਕਾ ਨੇ ਵੀ ਸਾਥਣਾਂ ਸਮੇਤ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।ਡਾ. ਦਲਜੀਤ ਸਿੰਘ ਚੀਮਾਂ ਵਲੋਂ ਉਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਸ਼ਹਿਰ ਵਿਚੋਂ ਸਮੂਹ  ਅਕਾਲੀ ਭਾਜਪਾ ਕੋਂਸਲਰ,ਇੰਪਰੂਵਮੈਟ ਟਰੱਸਟ ਚੇਅਰਮੈਨ ਬਾਵਾ ਸਿੰਘ,ਅਕਾਲੀ ਭਾਜਪਾ ਆਗੂਆਂ ਤੋਇਲਾਵਾ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ,ਇਸਤਰੀ ਸਤਿਸੰਗ ਸਭਾਵਾਂ,ਸ਼ਹਿਰ ਦੀਆਂ ਵੱਖ ਵੱਖ ਰਿਹਾਇਸ਼ੀ ਕਲੋਨੀਆਂ ਦੀਆਂ ਐਸੋਸੀਏਸ਼ਨਾਂ ਦੇ ਨੁੰਮਾਇੰਦੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ।

Share Button

Leave a Reply

Your email address will not be published. Required fields are marked *

%d bloggers like this: