Fri. Apr 19th, 2019

ਡਾ. ਚੀਮਾ ਨੇ ਮੁਹਾਲੀ ਦੇ 36 ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਕਰਕੇ 10+2 ਦੇ ਨਤੀਜਿਆਂ ਦਾ ਕੀਤਾ ਮੁਲਾਂਕਣ

ਡਾ. ਚੀਮਾ ਨੇ ਮੁਹਾਲੀ ਦੇ 36 ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਕਰਕੇ 10+2 ਦੇ ਨਤੀਜਿਆਂ ਦਾ ਕੀਤਾ ਮੁਲਾਂਕਣ

ਮੋਹਾਲੀ, 17 ਮਈ (ਪ੍ਰਿੰਸ): ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੰਗੇ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸ਼ਾਬਾਸ਼ ਦੇਣ ਤੋਂ ਬਾਅਦ ਅੱਜ ਜ਼ਿਲ੍ਹਾਵਾਰ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰਕੇ ਇਕੱਲੇ-ਇਕੱਲੇ ਸਕੂਲ ਦਾ ਮੁਲਾਂਕਣ ਕਰਨਾ ਸ਼ੁਰੂ ਕੀਤਾ।
ਡਾ. ਚੀਮਾ ਨੇ ਅੱਜ ਮੁਹਾਲੀ ਦੇ 3ਬੀ1 ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ ਮੀਟਿੰਗ ਦੌਰਾਨ ਮੁਹਾਲੀ ਜ਼ਿਲ੍ਹੇ ਦੇ 36 ਪ੍ਰਿੰਸੀਪਲਾਂ ਨਾਲ ਮੀਟਿੰਗ ਕਰਨ ਮਗਰੋਂ ਕਿਹਾ ਕਿ ਭਾਵੇਂ ਇਸ ਸਾਲ ਮੁਹਾਲੀ ਜ਼ਿਲ੍ਹੇ ਦਾ 10+2 ਦਾ ਰਿਜ਼ਲਟ ਪਿਛਲੇ ਸਾਲ ਨਾਲੋਂ ਕਾਫੀ ਬਿਹਤਰ (80.7 ਫੀਸਦੀ) ਹੈ, ਪਰ ਫਿਰ ਵੀ 6 ਸਕੂਲਾਂ ਜਿਨ੍ਹਾਂ ਵਿੱਚ ਪੰਡਵਾਲਾ, ਖਿਜ਼ਰਾਬਾਦ, ਮੁੰਧੋ ਸੰਗਤੀਆਂ, ਜੜੌਤ, ਹੰਡੇਸਰਾ ਅਤੇ ਨਾਡਾ ਦਾ ਰਿਜ਼ਲਟ ਬਹੁਤ ਮਾੜਾ ਰਿਹਾ ਹੈ। ਉਨ੍ਹਾਂ ਨਾਡਾ ਸਕੂਲ ਦੇ ਸਾਇੰਸ ਵਿਸ਼ੇ ਦੇ 15 ਵਿੱਚੋਂ 12 ਵਿਦਿਆਰਥੀਆਂ ਦੇ ਫੇਲ੍ਹ ਹੋਣ ਨੂੰ ਬੇਹੱਦ ਗੰਭੀਰ ਮਾਮਲਾ ਕਰਾਰ ਦਿੱਤਾ।
ਸਿੱਖਿਆ ਮੰਤਰੀ ਨੇ ਕੁੱਝ ਸਕੂਲਾਂ ਵਿੱਚ ਵਿਸ਼ਾ ਵਾਰ ਅਧਿਆਪਕਾਂ ਦਾ ਘੱਟ ਰਿਜ਼ਲਟ ਹੋਣ ਦਾ ਵੀ ਗੰਭੀਰ ਨੋਟਿਸ ਲਿਆ। ਉਨ੍ਹਾਂ ਨੇ ਘੱਟ ਰਿਜ਼ਲਟ ਵਾਲੇ ਪੰਜ ਪ੍ਰਿੰਸੀਪਲਾਂ ਅਤੇ 11 ਵਿਸ਼ਾ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਆਰੰਭਣ ਦੇ ਆਦੇਸ਼ ਦਿੱਤੇ। ਇਸ ਮੌਕੇ ਪੰਜਾਬ ਦੇ ਡੀ. ਪੀ. ਆਈ (ਸੈ.ਸਿ) ਬਲਬੀਰ ਸਿੰਘ ਢੋਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮੇਵਾ ਸਿੰਘ ਸਿੱਧੂ ਵੀ ਹਾਜ਼ਰ ਸਨ।
ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਡਾ. ਚੀਮਾ ਨੇ 12ਵੀਂ ਦਾ ਨਤੀਜਾ ਐਲਾਨਣ ਉਪਰੰਤ ਜਲੰਧਰ, ਲੁਧਿਆਣਾ, ਪਟਿਆਲਾ ਤੇ ਮੁਹਾਲੀ ਵਿਖੇ ਸਕੂਲਾਂ ਵਿੱਚ ਨਿਜੀ ਤੌਰ ‘ਤੇ ਜਾ ਕੇ ਟੌਪਰ ਰਹੇ ਵਿਦਿਆਰਥੀਆਂ ਸਮੇਤ 150 ਤੋਂ ਵੱਧ ਮੈਰਿਟ ਵਿੱਚ ਆਏ ਵਿਦਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਚੰਗੇ ੜੀਤਜੇ ਵਾਲੇ ਅਧਿਆਪਮਕਾਂ ਨੂੰ ਵੀ ਸਨਮਾਨਿਤ ਕੀਤਾ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਜਿੱਥੇ ਚੰਗੇ ਪ੍ਰਦਰਸ਼ਲ ਵਾਲਿਆਂ ਨੂੰ ਸ਼ਾਬਾਸ ਦੇਣੀ ਬਣਦੀ ਹੈ ਉਥੇ ਮਾੜੇ ਨਤੀਜੇ ਵਾਲਿਆਂ ਦੀ ਜਵਾਬਦੇਹੀ ਵੀ ਬਣਦੀ ਹੈ। ਡਾ ਚੀਮਾ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਉਹ ਹੋਰਨਾਂ ਜ਼ਿਲਿਆਂ ਦੌਰਾ ਵੀ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: