Sun. Aug 18th, 2019

ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ : ਜੀਵਨ ਦੇ ਰੰਗਾਂ ਗਾਥਾ

ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ : ਜੀਵਨ ਦੇ ਰੰਗਾਂ ਗਾਥਾ

ਉਜਾਗਰ ਸਿੰਘ

ਡਾ.ਕਮਲੇਸ਼ ਉਪਲ ਮੁੱਢਲੇ ਤੌਰ ਤੇ ਰੰਗ ਮੰਚ ਦੇ ਵਿਦਵਾਨ ਪੋਫ਼ੈਸਰ ਹਨ। ਉਨਾਂ ਨੇ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਵਿਚ ਰੰਗ ਮੰਚ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਿਖਿਆ ਦਿੱਤੀ ਹੈ। ਉਨਾਂ ਹੁਣ ਤੱਕ 11 ਪੁਸਤਕਾਂ ਜਿਨਾਂ ਵਿਚ ਰੰਗ ਮੰਚ ਬਾਰੇ 8 ਮੌਲਿਕ (7 ਪੰਜਾਬੀ ਅਤੇ ਇਕ ਅੰਗਰੇਜ਼ੀ) ਪਕਾਸ਼ਤ ਕੀਤੀਆਂ ਹਨ। ਇਸ ਤੋਂ ਇਲਾਵਾ 3 ਪੁਸਤਕਾਂ ਪੰਜਾਬੀ ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚੋਂ ਅਨੁਵਾਦ ਅਤੇ ਇਕ ਪੁਸਤਕ ਸੰਪਾਦਤ ਕੀਤੀ ਹੈ। ਆਪਣੇ ਅਕਾਦਮਿਕ ਵਿਸ਼ੇ ਤੋਂ ਬਾਹਰ ਦੀ ਉਨਾਂ ਦੀ ਵਾਰਤਕ ਦੀ ‘ਵਾਰਤਕ ਦੇ ਰੰਗ’ ਪਹਿਲੀ ਪੁਸਤਕ ਹੈ, ਜਿਸ ਵਿਚ 62 ਲਘੂ ਨਿਬੰਧ ਹਨ। ਪੁਸਤਕ ਦਾ ਮੁੱਖ ਕਵਰ ਆਕਰਸ਼ਕ ਹੈ। ਇਸ ਪੁਸਤਕ ਨੂੰ ਲੇਖਿਕਾ ਨੇ 6 ਭਾਗਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਭਾਗ: ਦੂਰ ਦੇ ਢੋਲ ਸੁਹਾਵਣੇ ਵਿਚ 8, ਦੂਜੇ ਭਾਗ :ਆਓ ਬਾਜ਼ਾਰ ਵਧਾਈਏ ਗ਼ਰੀਬ ਹਟਾਈਏ ਵਿਚ 9, ਤੀਜੇ ਭਾਗ ਵਿਚ :ਨੇਕ ਦਿਲ ਨੇਤਾ ਨਹਿਰੂ 10, ਚੌਥੇ ਭਾਗ ਵਿਚ:ਕੋਠੀ ਦੇ ਦੇ ਕਾਰ ਦੇ ਦੇ 12, ਪੰਜਵੇਂ ਭਾਗ ਵਿਚ:ਖ਼ਰਚੋ ਖਾਓ ਖਪਾਓ 12 ਅਤੇ ਛੇਵੇਂ ਭਾਗ ਵਿਚ:ਮਾਂ ਕਹਿੰਦੀ ਹੁੰਦੀ ਸੀ. .11 ਨਿਬੰਧ ਹਨ। ਇਸ ਪੁਸਤਕ ਵਿਚ ਵੀ ਉਨਾਂ ਦੀ ਅਕਾਦਮਿਕਤਾ ਦੀ ਝਲਕ ਵੇਖਣ ਨੂੰ ਮਿਲਦੀ ਹੈ। ਇਹ 160 ਪੰਨਿਆਂ ਦੀ 250 ਰੁਪਏ ਕੀਮਤ ਵਾਲੀ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪਕਾਸ਼ਤ ਕੀਤੀ ਹੈ। ਲੇਖਿਕਾ ਨੇ ਰੋਜ਼ ਮਰਰਾ ਦੇ ਜੀਵਨ ਵਿਚ ਜੋ ਵਾਪਰ ਰਿਹਾ ਹੈ, ਉਸਨੂੰ ਬੜੀ ਨੀਝ ਨਾਚ ਵੇਖਿਆ, ਵਾਚਿਆ ਅਤੇ ਘੋਖਿਆ ਹੈ, ਫਿਰ ਉਨਾਂ ਘਟਨਾਵਾਂ ਬਾਰੇ ਆਪਣੇ ਮਨ ਦੀ ਗੱਲ ਇਨਾਂ ਨਿਬੰਧਾਂ ਵਿਚ ਲਿਖੀ ਹੈ। ਉਹ ਹਰ ਰੋਜ਼ ਅਖਬਾਰਾਂ ਵਿਚ ਜੋ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਘਟਨਾਵਾਂ ਬਾਰੇ ਖ਼ਬਰਾਂ ਪੜਦੀ ਰਹੀ, ਉਸਨੂੰ ਸ਼ਬਦਾਂ ਦਾ ਰੂਪ ਦੇ ਕੇ ਪਾਠਕਾਂ ਦੇ ਸਾਹਮਣੇ ਪਸਤਤ ਕੀਤਾ ਹੈ। ਲੇਖਿਕਾ ਦੇ ਲੇਖਾਂ ਨੂੰ ਪੜਨ ਤੋਂ ਪਤਾ ਲਗਦਾ ਹੈ ਕਿ ਉਹ ਦੇਸ਼ ਵਿਚ ਰਾਜਨੀਤਕ, ਆਰਥਿਕ, ਨੈਤਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਆ ਰਹੇ ਨਿਘਾਰ ਤੋਂ ਚਿੰਤਤ ਹੈ। ਅਸਲ ਵਿਚ ਇਨਾਂ ਸਾਰੇ ਲੇਖਾਂ ਵਿਚ ਲੇਖਿਕਾ ਦੀ ਚਿੰਤਾ ਸ਼ਪਸ਼ਟ ਵਿਖਾਈ ਦਿੰਦੀ ਹੈ। ਲੇਖਿਕਾ ਮਹਿਸੂਸ ਕਰਦੀ ਹੈ ਕਿ ਅਜ਼ਾਦੀ ਦੀਆਂ ਬਰਕਤਾਂ ਦੇ ਲਾਭ ਚਿਰ ਸਥਾਈ ਨਹੀਂ ਰਹੇ ਕਿਉਂਕਿ ਰਾਜਨੀਤਕ ਖੇਤਰ ਵਿਚ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸ਼ਤਰੀ ਦੇ ਸਿਆਸੀ ਕੱਦ ਬੁੱਤ ਵਾਲੇ ਨੇਤਾ ਨਹੀਂ ਰਹੇ। ਇਨਾਂ 6 ਭਾਗਾਂ ਵਿਚਲੇ ਵਿਚਾਰਾਂ ਦੀ ਸਿਰਲੇਖ ਵਾਰ ਪੜਚੋਲ ਇਸ ਤਰਾਂ ਹੈ:
ਦੂਰ ਦੇ ਢੋਲ ਸੁਹਾਵਣੇ: ਇਸ ਭਾਗ ਵਿਚ ਲੇਖਿਕਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ, ਜਿਹੜੀ ਚੀਜ਼ ਇਨਸਾਨ ਨੂੰ ਪਾਪਤ ਹੋ ਜਾਂਦੀ ਹੈ, ਉਸਤੇ ਸੰਤੁਸ਼ਟੀ ਨਹੀ, ਜਿਹੜੀ ਕੋਲ ਨਹੀਂ ਉਸਦੀ ਪਾਪਤੀ ਲਈ ਮਨ ਭਟਕਦਾ ਰਹਿੰਦਾ ਹੈ, ਨਿਤ ਅਤੇ ਸੰਗੀਤ ਦੋਵੇਂ ਰੂਹ ਦੀ ਖੁਰਾਕ ਹਨ, ਇਹ ਦੋਵੇਂ ਆਤਮਾ ਅਤੇ ਪਰਮਾਤਮਾ ਦਾ ਮੇਲ ਕਰਵਾਉਂਦੇ ਹਨ। ਭਾਰਤ ਵਿਚ ਇਹ ਦੋਵੇਂ ਪੁਰਾਤਨ ਪਰੰਪਰਾ ਦਾ ਹਿੱਸਾ ਹਨ। ਹੁਣ ਸੰਸਾਰ ਵਿਚ ਵੀ ਇਨਾਂ ਦੋਵਾਂ ਦੀ ਅਹਿਮੀਅਤ ਵੱਧ ਗਈ ਹੈ। ਲੇਖਿਕਾ ਅਨੁਸਾਰ ਸਮਾਂ ਬਲਵਾਨ ਹੈ ਪੰਤੂ ਸਥਿਰ ਨਹੀਂ ਹੁੰਦਾ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਆਧੁਨਿਕ ਤਕਨਾਲੋਜੀ ਨੇ ਸੁਖਦ ਮਾਹੌਲ ਪੈਦਾ ਕਰ ਦਿੱਤਾ ਹੈ। ਜਨਮ ਦਿਨ ਮਨਾਉਣੇ ਬਜ਼ੁਰਗਾਂ ਲਈ ਬਹੁਤੀ ਮਹੱਤਤਾ ਨਹੀਂ ਰੱਖਦੇ ਪੰਤੂ ਜੀਵਨ ਸਕਾਰਥ ਕਰਨਾ ਚਾਹੀਦਾ ਹੈ। ਲੇਖਿਕਾ ਵਰਤਮਾਨ ਸਮਾਜ ਵਿਚ ਨੈਤਿਕਤਾ ਦੇ ਖੰਭ ਲਾ ਕੇ ਉਡਣ ਕਾਰਨ ਅਤਿਅੰਤ ਦੁੱਖੀ ਹੈ। ਬਲਾਤਕਾਰ ਵੱਧ ਗਏ ਹਨ। ਇਸਤਰੀ ਨੂੰ ਆਦਮੀ ਆਪਣੀ ਦੁਸ਼ਮਣੀ ਦੂਰ ਕਰਨ ਲਈ ਬਲਾਤਕਾਰ ਵਰਗੇ ਘਿਨਾਉਣੇ ਕੰਮ ਕਰਕੇ ਨਿਸ਼ਾਨਾ ਬਣਾ ਰਹੇ ਹਨ। ਉਹ ਉਦਾਹਰਣ ਦੇ ਕੇ ਸਮਝਾਉਂਦੀ ਹੈ ਕਿ ਚੰਗੀਆਂ ਫਿਲਮਾਂ ਬਲਾਤਕਾਰ ਵਿਰੁੱਧ ਜਾਗਤ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਲੇਖਿਕਾ ਜਿਥੇ ਇਸਤਰੀਆਂ ਦੀਆਂ ਸਫਲਤਾਵਾਂ ਅਤੇ ਹਰ ਖੇਤਰ ਦੀਆਂ ਪਾਪਤੀਆਂ ਤੇ ਪਸੰਨ ਹੁੰਦੀ ਹੈ, ਉਥੇ ਅਪਾਧਿਕ ਮਾਮਲਿਆਂ ਵਿਚ ਪੜੀਆਂ ਲਿਖੀਆਂ ਇਸਤਰੀਆਂ ਦੇ ਸ਼ਾਮਲ ਹੋਣ ਤੇ ਦੁੱਖੀ ਹੁੰਦੀ ਹੈ। ਆਧੁਨਿਕਤਾ ਦੇ ਜ਼ਮਾਨੇ ਵਿਚ ਪਰਿਵਾਰਾਂ ਦੇ ਘਰਾਂ ਦੇ ਅੰਦਰ ਸੌਣ ਨਾਲ ਏਸੀ.ਵਰਤਣ ਤੇ ਪਦੂਸ਼ਣ ਦੀ ਚਿੰਤਾ ਵੀ ਲੇਖਿਕਾ ਨੂੰ ਸਤਾ ਰਹੀ ਹੈ। ਵਿਕਾਸ ਇਨਸਾਨ ਨੂੰ ਕੁਦਰਤ ਤੋਂ ਦੂਰ ਕਰ ਰਿਹਾ ਹੈ।
ਆਓ ਬਾਜ਼ਾਰ ਵਧਾਈਏ ਗ਼ਰੀਬ ਹਟਾਈਏ: ਉਹ ਆਪਣੇ ਲੇਖਾਂ ਵਿਚ ਕਲਾਤਮਕ ਨਿਘਾਰ, ਸਫਲਤਾ ਲਈ ਕਲਾ ਦੀ ਚੋਰੀ ਕਰਨ, ਪਲੀਤ ਹੋ ਰਹੀ ਕਲਾ ਅਤੇ ਰਿਆਜ ਤੋਂ ਬਿਨਾ ਕਚਘਰੜ ਸੰਗੀਤ ਦੀ ਪਵਿਰਤੀ ਦਾ ਜ਼ਿਕਰ ਕਰਦੀ ਹੋਈ ਲਿਖਦੀ ਹੈ ਕਿ ਅਜਿਹੇ ਹਾਲਾਤ ਇਨਸਾਨੀ ਗਿਰਾਵਟ ਦੀ ਨਿਸ਼ਾਨੀ ਹਨ। ਲੜੀਵਾਰਾਂ ਦਾ ਸੱਚ, ਸ਼ੋਰ, ਰਫ਼ਤਾਰ ਤੇ ਸੰਗੀਤ, ਮਾਂਈਂਡਲੈਸ ਮਿਊਜ਼ਿਕ, ਵਿਆਹਾਂ ਦਾ ਕਲਚਰ ਅਤੇ ਅਜੋਕੀਆਂ ਫ਼ਿਲਮਾਂ ਤੇ ਉਨਾਂ ਦਾ ਸੰਗੀਤ ਨਿਬੰਧਾਂ ਵਿਚ ਚੈਨਲਾਂ ਵਿਚ ਲੜੀਵਾਰਾਂ ਦੀ ਭਰਮਾਰ ਹੋਣ ਨਾਲ ਕੁਆਲਿਟੀ ਨਹੀਂ ਰਹੀ। ਸੱਚ ਗੁਆਚ ਰਿਹਾ ਹੈ। ਸਾਰਾ ਕੰਮ ਹੀ ਵਿਓਪਾਰਕ ਹੋ ਗਿਆ ਹੈ। ਪੈਸਾ ਕਮਾਉਣਾ ਮੁੱਖ ਨਿਸ਼ਾਨਾ ਬਣ ਗਿਆ। ਨੰਗੇਜ਼ ਵਾਲੇ ਅਨੈਤਿਕ ਪੋਗਰਾਮ ਵਿਖਾਏ ਜਾਂਦੇ ਹਨ। ਸੰਗੀਤ ਵਿਚ ਸ਼ੋਰ ਵੱਧ ਗਿਆ ਹੈ। ਰਸਹੀਣ, ਕਲਾਹੀਣ ਅਤੇ ਬੇਸੁਰੇ ਪੋਗਰਾਮ ਵਿਖਾਏ ਜਾਂਦੇ ਹਨ। ਗੁਰਮਤਿ ਸੰਗੀਤ ਵੀ ਰਾਗਾਂ ਵਿਚ ਨਹੀਂ ਹੁੰਦਾ। ਮਧੁਰਤਾ ਅਤੇ ਸੁਰੀਲਾਪਣ ਸੰਗੀਤ ਦਾ ਹਿੱਸਾ ਨਹੀਂ ਰਿਹਾ। ਸੰਗੀਤ ਤਾਂ ਮਨਾ ਵਿਚ ਸਰਸਰਾਹਟ ਪੈਦਾ ਕਰਦਾ ਹੈ ਪੰਤੂ ਅੱਜ ਕਲ ਸੰਗੀਤ ਦਾ ਰੌਲਾ ਰੱਪਾ ਹੈ। ਡੀ.ਜੇ.ਕੰਨ ਪਾੜਵੀਂ ਆਵਾਜ਼ ਵਿਚ ਵਜਦੇ ਹਨ। ਗੀਤਾਂ ਦੇ ਕੋਈ ਅਰਥ ਨਹੀਂ, ਮਿਠਾਸ ਨਹੀਂ, ਨਵੇਂ ਤੇ ਪੁਰਾਣੇ ਸੰਗੀਤਕਾਰਾਂ ਵਿਚ ਜ਼ਮੀਨ ਅਸਮਾਨ ਦਾ ਪਾੜਾ ਪੈ ਗਿਆ ਹੈ। ਕਿਵ ਕੂੜੇ ਤੁਟੈ ਪਾਲ, ਬਾਜ਼ਾਰ ਨੂੰ ਸਮਝੋ ਤੇ ਜਾਣੋ ਅਤੇ ਆਓ ਬਾਜ਼ਾਰ ਵਧਾਈਏ ਤੇ ਗ਼ਰੀਬ ਹਟਾਈਏ ਲੇਖਾਂ ਵਿਚ ਵੀ ਕਲਾਸਕੀ ਤੇ ਸਨਾਤਨੀ ਸਭਿਆਚਾਰਕ ਪਰੰਪਰਾਵਾਂ ਦੇ ਮਿੱਟੀ ਪਲੀਤ ਹੋਣ ਤੇ ਦੁੱਖ ਪਗਟ ਕੀਤਾ ਗਿਆ ਹੈ। ਉਘੜ ਦੁੱਘੜ ਸੁਰਾਂ, ਅਸ਼ਪਸ਼ਟ ਅਵਾਜ਼ਾਂ ਅਤੇ ਪੱਛਮ ਦੀ ਨਕਲ ਭਾਰੂ ਹੈ। ਖ਼ਰੀਦਦਾਰੀ ਤੇ ਖ਼ਪਤਕਾਰੀ ਦਾ ਯੁਗ ਆ ਗਿਆ ਹੈ। ਲੁਭਾਊ ਇਸ਼ਤਿਹਾਰਬਾਜ਼ੀ ਨਾਲ ਬਾਜ਼ਾਰੀਕਰਨ ਤੇ ਮੰਡੀਕਰਨ ਦਾ ਬੋਲਬਾਲਾ ਹੋ ਗਿਆ। ਤਿਓਹਾਰਾਂ ਦੌਰਾਨ ਗਿਫ਼ਟ ਪੈਕੇਜ ਆਮ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ ਹਨ। ਇਸ਼ਤਿਹਾਰਬਾਜ਼ੀ ਵਿਚ ਇਸਤਰੀ ਨੂੰ ਵਰਤਿਆ ਜਾਂਦਾ ਹੈ। ਇਸਤਰੀ ਜਿਹੜੀ, ਸੁਹਜ, ਸੁਹੱਪਣ, ਸਲੀਕਾ ਅਤੇ ਸ਼ਰਾਫ਼ਤ ਦੀ ਪਤੀਕ ਹੁੰਦੀ ਹੈ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਗਾਹਕਾਂ ਦੀ ਲੁੱਟ ਕਰ ਰਹੀਆਂ ਹਨ।
ਨੇਕ ਦਿਲ ਨੇਤਾ ਨਹਿਰੂ : ਚੰਗੀ ਭਾਵਨਾ ਦੀ ਬਹਾਲੀ ਜ਼ਰੂਰੀ, ਸਿਆਸਤ ਮੁਰਦਾਬਾਦ, ਵਪਾਰ ਇਸ਼ਤਿਹਾਰ ਅਤੇ ਪੀ.ਐਮ.ਨਾਲ ਪਿਆਰ, ਬਲਾਤਕਾਰੀਆਂ ਦੇ ਸਰਪਸਤ, ਖਾਸ ਬੰਦੇ ਆਮ ਬੰਦੇ ਅਤੇ ਸਾਂਸਦ:ਖਰੂਦ ਤੋਂ ਅਪਾਧ ਤੱਕ ਲੇਖਾਂ ਵਿਚ ਦਰਸਾਇਆ ਗਿਆ ਹੈ ਕਿ ਸਿਆਸਤਦਾਨ ਆਪਸੀ ਖ਼ਹਿਬਾਜ਼ੀ ਨਾਲ ਇਕ ਦੂਜੇ ਲਈ ਗੰਦੀ ਸ਼ਬਦਾਬਲੀ ਵਰਤਕੇ ਆਪਣੇ ਆਪ ਨੂੰ ਸੱਚੇ-ਸੁੱਚੇ ਆਖਦੇ ਹਨ। ਸਾਂਸਦ ਵਿਚ ਵੀ ਰੌਲਾ ਰੱਪਾ ਪਾਈ ਰੱਖਦੇ ਹਨ। ਵੋਟਰਾਂ ਨੂੰ ਭਰਮਾਕੇ ਵੋਟਾਂ ਵਟੋਰ ਲੈਂਦੇ ਹਨ। ਆਟਾ ਦਾਲ ਵੰਡਕੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ ਪੰਤੂ ਉਨਾਂ ਨੂੰ ਸਵੈਨਿਰਭਰ ਨਹੀਂ ਬਣਾਉਂਦੇ। ਸਿਆਸੀ ਨੇਤਾਵਾਂ ਦੇ ਕਿਰਦਾਰ ਵਿਚ ਗਿਰਾਵਟ ਆ ਗਈ ਹੈ। ਉਨਾਂ ਦਾ ਕੰਮ ਸਹੀ ਨਹੀਂ। ਕਈ ਤਾਂ ਬਲਾਤਕਾਰੀਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ। ਲੇਖਿਕਾ ਨੇ ਨਿਰਭੈ ਕਾਂਡ ਅਤੇ ਬੰਬਈ ਦੇ ਹਸਪਤਾਲ ਵਿਚ ਅਰੁਣਾ ਸ਼ਾਨਬੌਗ ਇਕ ਨਰਸ ਨਲ ਬਲਾਤਕਾਰ ਦੇ ਕੇਸਾਂ ਦਾ ਜ਼ਿਕਰ ਕੀਤਾ ਹੈ। ਨੇਤਾ ਸਮਾਜਕ ਸੁਧਾਰਾਂ ਦੇ ਪੋਗਰਾਮ ਨਹੀਂ ਬਣਾਉਂਦੇ। ਰਾਮ ਦੇਵ ਨੂੰ ਵਿਓਪਾਰੀ ਕਿਹਾ ਹੈ। ਯੋਗ ਦੇ ਨਾਂ ਥੱਲੇ ਲੋਕਾਂ ਨੂੰ ਲੁੱਟਦਾ ਹੈ। ਖਾਸ ਬੰਦਿਆਂ ਦੀ ਚਾਂਦੀ ਤੇ ਆਮ ਲੋਕ ਦੁੱਖਾਂ ਦੀ ਗਠੜੀ ਚੁੱਕੀ ਫਿਰਦੇ ਹਨ। ਚੰਗਾ ਸਮਾਜ ਬਣਾਉਣ ਲਈ ਲੇਖਿਕਾ ਨੇ ਸੁਝਾਅ ਦਿੱਤਾ ਹੈ ਕਿ ਬੱਚੇ ਦਾ ਆਲਾ ਦੁਆਲਾ, ਘਰ ਪਰਿਵਾਰ ਅਤੇ ਮਾਂ ਦਾ ਯੋਗਦਾਨ ਅਹਿਮ ਹੁੰਦਾ ਹੈ। ਕਿਕਟ ਮੈਚਾਂ ਤੇ ਬੇਤਹਾ ਪੈਸੇ ਖਰਚਕੇ ਨੇਤਾ ਵੋਟਾਂ ਤੇ ਨੋਟਾਂ ਦੀ ਗੱਲ ਕਰਦੇ ਹਨ। ਕਿਕਟ ਨੂੰ ਸੱਟੇਬਾਜ਼ ਹਥਿਆ ਲੈਂਦੇ ਹਨ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਅਨੈਤਿਕ ਸਮਗਰੀ ਪਕਾਸ਼ਤ ਕੀਤੀ ਜਾਂਦੀ ਹੈ। ਆਨ ਲਾਈਨ ਲਾਟਰੀ ਰਾਹੀਂ ਜੂਆ ਸਰਕਾਰ ਉਤਸ਼ਾਹਤ ਕਰਦੀ ਹੈ। ਅਮਨ ਕਾਨੂੰਨ ਡਾਵਾਂ ਡੋਲ ਹੈ। ਗ਼ੈਰ ਸਮਾਜੀਆਂ, ਨੌਸਰਬਾਜ਼ਾਂ, ਭਰਿਸ਼ਟਾਚਾਰੀਆਂ, ਰੇਤ ਤੇ ਟਰਾਂਸਪੋਰਟ ਮਾਫੀਆ, ਗੁੰਡਾ ਅਨਸਰ, ਪੁਲਿਸ ਅਤੇ ਸਿਆਸਤਦਾਨਾ ਦੀ ਮਿਲੀਭੁਗਤ ਦਾ ਲੋਕ ਸੰਤਾਪ ਹੰਢਾ ਰਹੇ ਹਨ।
ਕੋਠੀ ਦੇ ਦੇ ਕਾਰ ਦੇ ਦੇ : ਇਸ ਭਾਗ ਵਿਚ ਮਾਂ ਨਾਲ ਸੰਬੰਧਤ 6 ਲੇਖ ਹਨ ਜਿਨਾਂ ਵਿਚ ਮਾਂ ਦੀ ਅਹਿਮੀਅਤ, ਜ਼ਿੰਮੇਵਾਰੀ ਅਤੇ ਮਾਂ ਦੇ ਕਿਰਦਾਰ ਵਿਚ ਆਈ ਗਿਰਾਵਟ ਬਾਰੇ ਦਰਸਾਇਆ ਗਿਆ ਹੈ। ਕੁਝ ਮਾਵਾਂ ਅਤੇ ਕੁਝ ਪੁੱਤਰ ਇਸ਼ਕ ਵਿਚ ਅੰਨੇ ਹੋ ਕੇ ਇਕ ਦੂਜੇ ਦੇ ਕਤਲ ਕਰ ਦਿੰਦੇ ਹਨ। 2 ਲੇਖ ਨਸ਼ਿਆਂ ਨਾਲ ਸੰਬੰਧਤ ਹਨ। ਸੜਕਾਂ ਤੇ ਹੋ ਰਹੀਆਂ ਦੁਰਘਟਨਾਵਾਂ, ਹਸਪਤਾਲਾਂ ਦਾ ਮਾੜਾ ਹਾਲ, ਘਰੇਲੂ ਕਲੇਸ਼ ਅਤੇ ਸਫਾਈ ਦੇ ਪਬੰਧਾਂ ਦੀ ਦੁਰਦਸ਼ਾ ਬਾਰੇ ਚਿੰਤਾ ਪਗਟ ਕੀਤੀ ਗਈ ਹੈ। ਕੁਝ ਲੋਕ ਆਮ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਫ਼ਜ਼ੂਲ ਖ਼ਰਚੀ, ਲਾਲਚ ਅਤੇ ਇਸਤਰੀਆਂ ਦੀ ਮਾਨਸਿਕਤਾ ਬਾਰੇ ਵੀ ਚਾਨਣਾ ਪਾਇਆ ਗਿਆ ਹੈ।
ਖ਼ਰਚੋ ਖਾਓ ਖਪਾਓ : ਇਸ਼ਤਿਹਾਰਬਾਜ਼ੀ ਨੇ ਬੱਚਿਆਂ ਵਿਚ ਬਾਜ਼ਾਰੀ ਵਸਤਾਂ ਖੀਦਣ ਦਾ ਝੁਕਾ ਪੈਦਾ ਕਰਕੇ ਉਨਾਂ ਦੀ ਸਿਹਤ ਖ਼ਰਾਬ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਘਰਾਂ ਵਿਚ ਕੰਮ ਕਰਨ ਵਾਲੀਆਂ ਦੀ ਤਾਸਦੀ ਦਾ ਵੀ ਜ਼ਿਕਰ ਕੀਤਾ ਹੈ। ਆਪ ਤਾਂ ਸੁਆਣੀਆਂ ਕਿਟੀ ਪਾਰਟੀਆਂ ਵਿਚ ਬੇਸਕੀਮਤੀ ਚੀਜ਼ਾਂ ਪਹਿਨਣਗੀਆਂ ਪੰਤੂ ਕੰਮ ਵਾਲੀਆਂ ਦਾ ਇਵਜਾਨਾ ਦੇਣ ਸਮੇਂ ਨਖ਼ਰੇ ਕਰਦੀਆਂ ਹਨ। ਜਦੋਂ ਕਿ ਕੰਮ ਕਰਨ ਵਾਲੀਆਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ। ਕੌਮ ਪਸਤੀ ਖ਼ਤਮ ਹੁੰਦੀ ਜਾ ਰਹੀ ਹੈ, ਲੋਕ ਸੁਆਰਥੀ ਹੋ ਗਏ, ਜ਼ਿੰਦਗੀ ਪਦਾਰਥਵਾਦੀ ਹੋ ਗਈ, ਅਫ਼ਸਰਸ਼ਾਹੀ ਮੌਜਾਂ ਮਾਣਦੀ ਹੈ ਪੰਤੂ ਕੁਝ ਕੁ ਅਧਿਕਾਰੀ ਇਮਾਨਦਾਰ ਹਨ। ਪੁਰਾਣੀਆਂ ਕਦਰਾਂ ਕੀਮਤਾਂ ਨਹੀਂ ਰਹੀਆਂ, ਵਿਦਿਆਰਥੀ ਇਲੈਕਟਰਾਨਿਕ ਸਾਜੋ ਸਮਾਨ ਦੇ ਗ਼ੁਲਾਮ ਹੋ ਗਏ, ਧਾਰਮਿਕ ਸਥਾਨਾ ਵਿਚ ਲੰਗਰ ਵਿਚ ਅਨੇਕਾਂ ਕਿਸਮ ਦੇ ਖਾਦ ਪਦਾਰਥ, ਪਲਾਸਟਿਕ ਦੀ ਵਰਤੋ ਪਦੂਸ਼ਣ ਫੈਲਾਉਂਦੀ ਹੈ, ਜਨਸੰਖਿਆ ਵੱਧ ਰਹੀ ਹੈ, ਖੇਤੀ ਆਧੁਨਿਕ ਹੋ ਗਈ ਕੱਟੇ ਵੱਛੇ ਸੜਕਾਂ ਤੇ ਆ ਗਏ ਅਤੇ ਅਰਾਜਕਤਾ ਦਾ ਮਾਹੌਲ ਖ਼ਤਰਨਾਕ ਮੋੜਤੇ ਪਹੁੰਚ ਗਿਆ। ਇਹ ਭਖਦੇ ਮੁੱਦੇ ਇਨਾਂ ਲੇਖਾਂ ਦੇ ਵਿਸ਼ੇ ਹਨ।
ਮਾਂ ਕਹਿੰਦੀ ਹੁੰਦੀ ਸੀ : ਇਸ ਭਾਗ ਵਿਚ ਡਾ.ਕਮਲੇਸ਼ ਉਪਲ ਨੇ ਕਿਹਾ ਹੈ ਕਿ ਧਰਮ ਨਿਰਪੱਖ ਸੋਚ ਹੀ ਸਾਡਾ ਸਰਮਾਇਆ ਹੈ। ਕਲਾ ਦਾ ਰਸ ਧਾਰਮਿਕ ਆਨੰਦ ਨਾਲੋਂ ਬਿਹਤਰ ਹੁੰਦਾ ਹੈ। ਬੜੇ ਸੁਚੱਜੇ ਢੰਗ ਨਾਲ ਲੇਖਿਕਾ ਨੇ ਜੀਵਨ ਦਾ ਮਕਸਦ ਦੱਸਿਆ ਹੈ। ਉਹ ਇਕ ਲੇਖ ਵਿਚ ਲਿਖਦੀ ਹੈ ਕਿ ਪਾਇਮਰੀ ਸਕੂਲਾਂ ਵਿਚ ਮਿਆਰੀ ਸਿਖਿਆ ਨਹੀਂ ਦਿੱਤੀ ਜਾਂਦੀ ਪੰਤੂ ਅੰਗਰੇਜ਼ੀ ਜੀਵਨ ਦੀ ਸਫਲਤਾ ਲਈ ਅਤਿਅੰਤ ਜ਼ਰੂਰੀ ਹੈ। ਪੰਜਾਬ ਵਿਚ ਸਿਹਤ ਸਹੂਲਤਾਂ ਦੀ ਘਾਟ ਤੋਂ ਵੀ ਚਿੰਤਾਤੁਰ ਹੈ। ਆਪਣੀ ਮਾਂ ਦੀਆਂ ਨਸੀਹਤਾਂ ਨੂੰ ਪੱਲੇ ਬੰਨੀ ਫਿਰਦੀ ਹੈ। ਆਪਣੀ ਪੋਤੀ ਦੀ ਸੰਵੇਦਨਸ਼ੀਲਤਾ ਬਾਰੇ ਵੀ ਲਿਖਦੀ ਹੈ ਕਿ ਕਿਵੇਂ ਅਗਲੀ ਪੀੜੀ ਰਿਸ਼ਤਿਆਂ ਦਾ ਨਿਘ ਮਾਨਣਾ ਚਾਹੁੰਦੀ ਹੈ। ਲੇਖਿਕਾ ਦੀਆਂ ਇਹ ਲੇਖਾਂ ਵਿਚ ਦੱਸੀਆਂ ਗੱਲਾਂ ਪੱਲੇ ਬੰਨਣ ਵਾਲੀਆਂ ਹਨ
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਮਾਜ ਵਿਚ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਲਘੂ ਲੇਖਾਂ ਦਾ ਰੂਪ ਦੇ ਕੇ ਲੋਕਾਂ ਨੂੰ ਜਾਗਤ ਕਰਨ ਦਾ ਉਦਮ ਕੀਤਾ ਹੈ। ਪੰਤੂ ਸਾਰੇ ਲੇਖਾਂ ਵਿਚ ਦੁਹਰਾਓ ਬਹੁਤ ਹੈ। ਇਕ-ਇਕ ਲੇਖ ਵਿਚ ਕਈ-ਕਈ ਵਿਸ਼ੇ ਲਏ ਗਏ ਹਨ, ਚੰਗਾ ਹੁੰਦਾ ਜੇਕਰ ਇਕ ਲੇਖ ਵਿਚ ਇਕ ਵਿਸ਼ੇ ਤੇ ਹੀ ਲਿਖਿਆ ਜਾਂਦਾ। ਪੰਤੂ ਲੇਖਿਕਾ ਨੇ ਸਮਾਜ ਦੀ ਦੁੱਖਦੀ ਰਗ ਤੇ ਹੱਥ ਰੱਖਕੇ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਦਰਸਾ ਕੇ ਪਾਠਕ ਨੂੰ ਝੰਜੋੜਿਆ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072

Leave a Reply

Your email address will not be published. Required fields are marked *

%d bloggers like this: