Wed. Apr 17th, 2019

ਡਾ. ਆਰ. ਐਸ. ਪਰਮਾਰ ਵੱਲੋਂ 12 ਸਾਲਾ ਰਾਈਫਲ ਸ਼ੂਟਰ ਰਾਜਵੀਰ ਦਾ ਸਨਮਾਨ

ਡਾ. ਆਰ. ਐਸ. ਪਰਮਾਰ ਵੱਲੋਂ 12 ਸਾਲਾ ਰਾਈਫਲ ਸ਼ੂਟਰ ਰਾਜਵੀਰ ਦਾ ਸਨਮਾਨ
ਕੌਮੀ ਸਕੂਲ ਖੇਡਾਂ ਵਿੱਚ ਪੂਰੇ ਭਾਰਤ ਵਿੱਚੋਂ ਜਿੱਤੇ 2 ਚਾਂਦੀ ਦੇ ਮੈਡਲ

ਰੂਪਨਗਰ, 10 ਦਸੰਬਰ (ਗੁਰਮੀਤ ਸਿੰਘ ਮਹਿਰਾ): ਸਧਾਰਨ ਕਿਸਾਨ ਪ੍ਰੀਵਾਰ ਵਿੱਚ ਜਨਮੇ ਪਿੰਡ ਬੁੱਢਾ ਭੋਰਾ ਦੇ ਰਾਜਵੀਰ ਸਿੰਘ ਪੁੱਤਰ ਸ਼੍ਰੀ ਗੁਰਜੀਤ ਸਿੰਘ ਨੂੰ ਹੈਦਰਾਬਾਦ ਵਿਖੇ ਹੋਈਆਂ ਕੌਮੀ ਸਕੂਲ ਸ਼ੂਟਿੰਗ ਖੇਡਾਂ ਦੇ ਅੰਡਰ 14 ਓਪਨ ਸਾਈਟ ਏਅਰ ਰਾਈਫਲ ਸ਼ੂਟਿੰਗ ਦੇ ਵਿਅਕਤੀਗਤ ਤੇ ਟੀਮ ਮੁਕਾਬਲਿਆਂ ਵਿੱਚ ਚਾਂਦੀ ਦੇ 2 ਮੈਡਲ ਜਿੱਤਣ ਤੇ ਉੱਘੇ ਸਮਾਜ ਸੇਵਾ ਡਾ. ਆਰ. ਐਸ. ਪਰਮਾਰ ਦੁਆਰਾ ਸਨਮਾਨਿਤ ਕੀਤਾ ਗਿਆ। ਇਸੇ ਸਾਲ ਬਠਿੰਡ ਵਿਖੇ ਹੋਏ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਰਾਜਵੀਰ ਸਿੰਘ ਨੇ ਸੋਨੇ ਦਾ ਮੈਡਲ ਹਾਸਿਲ ਕੀਤਾ ਸੀ। ਡਾ. ਪਰਮਾਰ ਨੇ ਕਿਹਾ ਕਿ ਜੇਕਰ ਸਾਰੇ ਮਾਪੇ ਇਸੇ ਤਰ੍ਹਾਂ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਦਾ ਧਿਆਨ ਪੜ੍ਹਾਈ ਦੇ ਨਾਲਨਾਲ ਖੇਡਾਂ ਵੱਲ ਵੀ ਦਿਵਾਉਣ ਤਾਂ ਭਵਿੱਖ ਵਿੱਚ ਸੂਬੇ ਤੇ ਦੇਸ਼ ਨੂੰ ਬਹੁਤ ਵਧੀਆ ਨਾਗਰਿਕ ਮਿਲ ਸਕਣਗੇ ਕਿਉਂਕਿ ਖੇਡਾਂ ਨਾਲ ਨੌਜਵਾਨ ਸ਼ਕਤੀ ਨੂੰ ਚੰਗੇ ਪਾਸੇ ਲਾਇਆ ਜਾ ਸਕਦਾ ਹੈ।
ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਰਾਜਵੀਰ ਨੇ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਨਰਿੰਦਰ ਸਿੰਘ ਬੰਗਾ, ਮਿਸ਼ ਗਗਨਦੀਪ ਕੌਰ, ਮਾਪੇ, ਸ਼ਿਵਾਲਿਕ ਸਕੂਲ ਸਟਾਫ ਅਤੇ ਫੁਫੜ ਜੀ ਇੰਜ: ਦੀਦਾਰ ਸਿੰਘ ਨੂੰ ਦਿੱਤਾ, ਨਾਲ ਹੀ ਐਸ. ਏ. ਐਸ. ਅਕੈਡਮੀ ਦੀ ਸ਼ੂਟਿੰਗ ਰੇਂਜ ਵਿੱਚ ਪ੍ਰੈਕਟਿਸ ਕਰਦੇ ਸਾਰੇ ਸੀਨੀਅਰ ਖਿਡਾਰੀਆਂ ਦਾ ਭਰਪੂਰ ਸਹਿਯੋਗ ਮਿਲਣ ਤੇ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਬੁੱਢਾ ਭੋਰਾ ਸ਼੍ਰੀ ਗੁਰਮੀਤ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਰਜਨੀਸ਼ ਵਰਮਾ, ਰਿੱਖੀ, ਸੁਰਜੀਤ ਸਿੰਘ ਨੰਬਰਦਾਰ ਰੇੜੂਆਣਾ, ਤਰਲੋਚਨ ਸਿੰਘ ਖੈਰਾਬਾਦ, ਭਾਗ ਸਿੰਘ ਮਦਾਨ, ਗੁਰਮੁੱਖ ਸਿੰਘ ਲੋਂਗੀਆ, ਲੈਕ. ਨਰਿੰਦਰ ਸੈਣੀ, ਨਵੀਨ ਦਰਦੀ, ਇੰਜ. ਨਿਰਮਲ ਸਿੰਘ, ਐਡਵੋਕੇਟ ਮਹਿੰਦਰ ਸਿੰਘ, ਗੁਰਮੇਲ ਸਿੰਘ ਬਾੜਾ, ਰਾਕੇਸ਼ ਜਿੰਦਲ, ਜਗਦੀਸ਼ ਲਾਲ, ਗੁਰਨਾਮ ਸਿੰਘ ਲਾਡਲ ਨੇ ਵੀ ਇਸ ਬੱਚੇ ਦੀ ਸ਼ਾਨਦਾਰ ਪ੍ਰਾਪਤੀ ਤੇ ਹੌਂਸਲਾ ਅਫਜਾਈ ਕੀਤੀ ਤੇ ਭਵਿੱਖ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਿਆ।

Share Button

Leave a Reply

Your email address will not be published. Required fields are marked *

%d bloggers like this: