Tue. Apr 23rd, 2019

ਡਾ ਅੰਬੇਦਕਰ ਦੇ ਸੁਪਨਿਆਂ ਦਾ ਭਾਰਤ (14 ਅਪ੍ਰੈਲ : ਅੰਬੇਦਕਰ ਜਯੰਤੀ ‘ਤੇ ਵਿਸ਼ੇਸ਼)

ਡਾ ਅੰਬੇਦਕਰ ਦੇ ਸੁਪਨਿਆਂ ਦਾ ਭਾਰਤ (14 ਅਪ੍ਰੈਲ : ਅੰਬੇਦਕਰ ਜਯੰਤੀ ‘ਤੇ ਵਿਸ਼ੇਸ਼)

ਬੇਸ਼ਕ ਭਾਰਤ ਸਨ 1947 ਵਿੱਚ ਹੀ ਅੰਗਰੇਜ਼ਾਂ ਤੋਂ ਅਜਾਦੀ ਹਾਸਲ ਕਰਕੇ ਦੁਨੀਆਂ ਦੇ ਨਕਸ਼ੇ ‘ਤੇ ਆਪਣੀ ਸੁਤੰਤਰ ਹੋਂਦ ਸਥਾਪਤ ਕਰ ਚੁੱਕਿਆ ਹੈ, ਪਰ ਭਾਰਤੀ ਸਮਾਜ ਵਿੱਚ ਹਜੇ ਵੀ ਏਕਤਾ, ਬਰਾਬਰਤਾ ਅਤੇ ਭਾਈਚਾਰੇ ਦੀ ਭਾਵਨਾ ਦੀ ਬਹੁਤ ਕਮੀਂ ਹੈ, ਜਿਸ ਨੂੰ ਹਾਸਲ ਕਰਨ ਵਿਚ ਡਾ yਭੀਮਰਾਓ ਅੰਬੇਦਕਰ ਦੇ ਮਾਨਸਕ ਅਤੇ ਸਮਾਜਕ ਅਜਾਦੀ ਸੰਬਧੀ ਵਿਚਾਰ ਅਹਿਮ ਰੋਲ ਅਦਾ ਕਰ ਸਕਦੇ ਹਨ। ਡਾ yਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੀ ਮਹੂ ਛਾਉਣੀ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਰਤਨਾਗਿਰੀ ਜਿਲ੍ਹੇ ਦਾ ਅੰਬਾਵੜੇ ਪਿੰਡ ਸੀ।ਉਨ੍ਹਾਂ ਦੇ ਪਿਤਾ ਦਾ ਨਾਂਅ ਰਾਮਜੀ ਰਾਓ ਅਤੇ ਮਾਤਾ ਦਾ ਨਾਂਅ ਭੀਮਾਬਾਈ ਸੀ।ਉਨ੍ਹਾਂ ਦੇ ਪਿਤਾ ਫੌਜ ਵਿਚ ਸਨ। ਜਦੋਂ ਉਹ ਪੰਜ 5 ਸਾਲ ਦੇ ਸਨ , ਉਦੋਂ ਉਨ੍ਹਾਂ ਦੀ ਮਾਤਾ ਦਾ ਸਵਰਗਵਾਸ ਹੋ ਗਿਆ ਸੀ। ਮਹਾਂਰਾਸ਼ਟਰ ਵਿੱਚ ਨਾਂਅ ਦੇ ਨਾਲ ਪਿੰਡ ਦਾ ਨਾਂਅ ‘ਕਰ’ ਲਾ ਕੇ ਲਿਖਿਆ ਜਾਂਦਾ ਹੈ। ਇਸ ਲਈ ਜਦੋਂ ਉਹ ਆਪਣੀ ਸ਼ੁਰੂਆਤੀ ਸਿੱਖਿਆ ਦੇ ਲਈ ਸਤਾਰਾ ਦੇ ਇਕ ਸਰਕਾਰੀ ਸਕੂਲ ਵਿੱਚ ਗਏ ਤਾਂ ਉਨ੍ਹਾਂ ਦਾ ਨਾਂਅ ਭੀਮਰਾਓ ਅੰਬਾਵਾਡੇਕਰ ਲਿਖਿਆ ਗਿਆ। ਇਕ ਅੰਬੇਦਕਰ ਸਿਰਨਾਂਅ ਦੇ ਅਧਿਆਪਕ ਨੇ ਉਨ੍ਹਾਂ ਨੂੰ ਕਿਹਾ ਕਿ ਅੰਬਾਵਾਡੇਕਰ ਬੁਲਾਉਂਦੇ ਸਮੇਂ ਅਟਪਟਾ ਲੱਗਦਾ ਹੈ , ਸੋ ਤੂੰ ਅੰਬੇਦਕਰ ਸਿਰਨਾਂਅ ਲਿਖਿਆ ਕਰ। ਬਸ ਉਦੋਂ ਤੋਂ ਹੀ ਉਨ੍ਹਾਂ ਨੂੰ ਭੀਮਰਾਓ ਅੰਬੇਦਕਰ ਕਹਿ ਕੇ ਬੁਲਾਇਆ ਜਾਣ ਲੱਗਿਆ। ਤੇਜ਼ ਦਿਮਾਗ ਦਾ ਹੋਣ ਦੇ ਕਾਰਨ , ਉਹ ਹਰ ਪਾਸਿਉਂ ਗਿਆਨ ਅਤੇ ਜਾਣਕਾਰੀ ਇਕੱਠੀ ਕਰਨ ਵਿੱਚ ਮਸ਼ਕੂਲ ਰਹਿੰਦੇ ਸਨ। ਸਨ 1907 ਵਿੱਚ ਉਨ੍ਹਾ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਸਨ 1908 ਵਿੱਚ 17 ਸਾਲ ਦੀ ਉਮਰ ਵਿੱਚ ਡਾ yਅੰਬੇਦਕਰ ਦਾ ਵਿਆਹ ਰਮਾਬਾਈ ਦੇ ਨਾਲ ਹੋਇਆ।ਉਨ੍ਹਾਂ ਨੇ ਬੜੋਦਾ ਦੇ ਮਹਾਂਰਾਜ ਵੱਲੋਂ ਦਿੱਤੇ ਜਾਣ ਵਾਲੇ ਵਜੀਫੇ ਵਾਲੀ 25 ਰੁਪਏ ਪ੍ਰਤੀ ਮਹੀਨਾ ਸਕੌਲਰਸ਼ਿੱਪ ਦੇ ਬਲਬੂਤੇ ‘ਤੇ ਸਨ 1912 ਵਿੱਚ ਬੀ yਏ ਦੀ ਪ੍ਰੀਖਿਆ ਚੰਗੇ ਨੰਬਰਾ ਨਾਲ ਪਾਸ ਕੀਤੀ। ਫਿਰ ਉਹ ਉਚੇਰੀ ਸਿੱਖਿਆ ਦੇ ਲਈ ਵਿਦੇਸ਼ ਚਲੇ ਗਏ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਐਮ yਏ ਅਤੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਪਰ ਅਚਾਨਕ ਵਜੀਫਾ ਬੰਦ ਕੀਤੇ ਜਾਣ ‘ਤੇ ਉਹ ਭਾਰਤ ਵਾਪਸ ਆਏ ਅਤੇ ਬੜੋਦਾ ਦੀ ਅਛੂਤ ਯਾਨੀ ਦਲਿਤ ਫੌਜ ਵਿਚ ਸਕੱਤਰ ਦੇ ਅਹੁਦੇ ‘ਤੇ ਕੰਮ ਕਰਨ ਲੱਗੇ। ਪਰ ਰਿਆਸਤ ਦੀ ਸੇਵਾ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆ ਨਮੋਸ਼ੀਆਂ ਅਤੇ ਬੇਜਤੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਉਹ ਮੁੰਬਈ ਦੇ ਸਿਡਨੇਮ ਕਾਲਜ ਆਫ ਕਾਮਰਸ ਐਂਡ ਇਕਨੋਮਿਕਸ ਵਿੱਚ ਪੋਫੈਸਰ ਲੱਗ ਗਏ। ਸਨ 1920 ਵਿੱਚ ਕੋਲ੍ਹਾਪੁਰ ਦੇ ਮਹਾਂਰਾਜ ਵੱਲੋਂ ਵਜੀਫਾ ਹਾਸਲ ਕਰਕੇ, ਉਹ ਆਪਣੀ ਅਧੂਰੀ ਪੜ੍ਹਾਈ ਪੁਰੀ ਕਰਨ ਦੇ ਲਈ ਲੰਦਨ ਚਲੇ ਗਏ। ਸਨ, 1923 ਵਿੱਚ ਉਨ੍ਹਾਂ ਨੂੰ ਡਾਕਟਰ ਆਫ ਸਾਈਂਸ (ਡੀ yਐਸ yਸੀ ) ਦੀ ਪਦਵੀ ਹਾਸਲ ਹੋਈ। ਲੰਦਨ ਵਿੱਚ ਬੈਰਿਸਟਰੀ ਪਾਸ ਕਰਕੇ, ਉਹ ਵਾਪਸ ਭਾਰਤ ਪਰਤ ਆਏ। ਫਿਰ ਉਹ ਮੁੰਬਈ ਹਾਈ ਕੋਰਟ ਵਿੱਚ ਵਕਾਲਤ ਕਰਨ ਲੱਗ ਗਏ ਅਤੇ ਮੰਬਈ ਵਿਧਾਨਪ੍ਰੀਸ਼ਦ ਦੇ ਮੈਂਬਰ ਚੁਣੇ ਗਏ।
ਡਾ y ਅੰਬੇਦਕਰ ਨੇ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ।ਉਨ੍ਹਾਂ ਦੇ ਪੇਰਣਾ ਸੋ੍ਰਤ ਕਬੀਰ, ਮਹਾਤਮਾ ਫੂਲੇ ਅਤੇ ਮਹਾਤਮਾ ਬੁੱਧ ਸਨ। ਉਨ੍ਹਾਂ ਨੇ ਆਣੀ ਪ੍ਰਸਿੱਧ ਕਿਤਾਬ (ਸ਼ੂਦਰ ਕੌਣ ਸਨ?) ਨੂੰ ਮਹਾਤਮਾ ਫੂਲੇ ਨੂੰ ਭੇਂਟ ਕੀਤਾ। ਉਨ੍ਹਾਂ ਨੇ ਅਛੂਤਾਂ, ਗਰੀਬ ਕਿਸਾਨਾਂ, ਔਰਤਾਂ ਅਤੇ ਮਜਦੂਰਾਂ, ਸਾਰਿਆਂ ਦੇ ਸਮਾਜਕ, ਰਾਜਨੀਤਿਕ ਅਤੇ ਆਰਥਕ ਮੁੱਦਿਆਂ ਨੂੰ ਚੁੱਕਿਆ। ਭਾਰਤੀ ਸਮਾਜ ਵਿੱਚ ਅਛੂਤਾਂ ਦੀ ਮਾੜੀ ਹਾਲਤ ਨੂੰ ਉਨ੍ਹਾਂ ਨੇ ਖੁਦ ਨੇ ਵੀ ਭੋਗਿਆ। ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਅਤੇ ਸ਼ੋਸ਼ਣ ਖਿਲਾਫ ਕਈ ਅੰਦੋਲਣ ਕੀਤੇ। ਉਨ੍ਹਾਂ ਨੇ ਅਛੂਤਾਂ ਅਤੇ ਦਲਿਤਾਂ ਦੇ ਕਲਿਆਣ ਲਈ 1917 ਤੋਂ ਹੀ ਅੰਦੋਲਣ ਸ਼ੁੁਰੂ ਕਰ ਦਿੱਤੇ ਸਨ, ਪਰ 1927 ਤੋਂ ਉਨ੍ਹਾਂ ਦੇ ਅੰਦੋਲਣਾਂ ਨੇ ਦਬਦਬਾ ਬਣਾਉਣਾ ਸ਼ੁਰੂ ਕੀਤਾ।
ਉਨ੍ਹਾਂ ਦੇ ਮੁੱਖ ਅੰਦੋਲਣਾ ਵਿੱਚੋਂ ਮਹਾੜ ਅੰਦੋਲਣ (1929), ਮੰਦਿਰ ਪ੍ਰਵੇਸ਼ ਅੰਦੋਲਣ(192930), ਲੇਬਰ ਪਾਰਟੀ ਦੀ ਸਥਾਪਨਾ (1936), ਨਾਗਪੁਰ ਸੰਮੇਲਣ (1942), ਧਰਮ ਪਰਿਵਰਤਨ ਅੰਦੋਲਣ(1956) ਆਦਿ ਅਹਿਮ ਅੰਦੋਲਣ ਹਨ। ਉਨ੍ਹਾਂ ਨੇ ਮੂਕਨਾਇਕ ਅਤੇ ਜਨਤਾ ਨਾਮੀਂ ਅਖਬਾਰ ਵੀ ਕੱਢੇ।
ਭੀਮਰਾਓ ਅੰਬੇਦਕਰ ਜਾਤਪਾਤ ਦੀਆ ਜੰਜੀਰਾਂ ਤੋੜ ਕੇ ਇਕ ਸਮਾਨਤਾ ਵਾਲੇ ਸਮਾਜ ਦੀ ਸਿਰਜਨਾ ਕਰਨਾ ਚਾਹੁੰਦੇ ਸਨ। ਉਨ੍ਹਾ ਦਾ ਮੰਨਣਾ ਸੀ ਕਿ ਔਰਤ ਚਾਹੇ ਕਿਸੇ ਵੀ ਵਰਗ ਜਾਂ ਜਾਤਿ ਦੀ ਹੋਵੇ , ਉਸ ਦਾ ਸਮਾਜ ਵੱਲੋਂ ਸ਼ੋਸ਼ਣ ਹੁੰਦਾ ਹੀ ਹੈ। ਕੋਈ ਵੀ ਦੇਸ਼ ਉਦੋਂ ਤਰੱਕੀ ਕਰ ਸਕਦਾ ਹੈ, ਜਦੋਂ ਉਥੋਂ ਦੀਆ ਔਰਤਾਂ ਅਤੇ ਬੱਚਿਆਂ ਦੀ ਦਸ਼ਾ ਚੰਗੀ ਹੋਵੇ। ਉਨ੍ਹਾਂ ਨੇ ਮੁੰਡਿਆਂ ਦੇ ਨਾਲਨਾਲ ਕੁੜੀਆਂ ਦੀ ਸਿੱਖਿਆ ਦੇ ਵੱਲ ਵੀ ਸਮਾਜ ਦਾ ਧਿਆਨ ਕਰਵਾਇਆ। ਉਨ੍ਹਾਂ ਨੇ ਬਾਲਵਿਆਹ ਦਾ ਵੀ ਪ੍ਰਭਾਵੀ ਢੰਗ ਨਾਲ ਵਿਰੋਧ ਕੀਤਾ। ਨਾਲ ਹੀ ਹਿੰਦੂ ਕੋਡ ਬਿੱਲ (ਜਿਸ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਗਏ ਸਨ) ਨੂੰ ਪਾਸ ਕਰਵਾਉਣ ਦੇ ਲਈ ਮੰਤਰੀ ਮੰਡਲ ਤੋਂ ਇਸਤੀਫਾ ਵੀ ਦਿੱਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਹੀ ਸੰਵਿਧਾਨ ਵਿੱਚ ਬਰਾਬਰਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ। ਭਾਰਤ ਨੂੰ ਅਜਾਦ ਹੋਏ ਸੱਤ 7 ਦਹਾਕੇ ਹੋ ਗਏ ਹਨ, ਪਰ ਮੌਜੂਦਾ ਸਮੇਂ ਵਿੱਚ ਅਸੀਂ ਲੋਕ ਇਕ ਦੂਜੇ ਦੇ ਨੇੜੇ ਆਉਣ ਦੀ ਬਜਾਏ ਇਕ ਦੂਜੇ ਤੋਂ ਦੂਰ ਜਾ ਰਹੇ ਹਾਂ। ਯਾਤਾਯਾਤ ਦੇ ਅਨੇਕਾਂ ਸਾਧਨ ਵਿਕਸਤ ਹੋਣ ਕਾਰਨ ਸਾਡੀਆਂ ਸਥਾਨਕ ਦੂਰੀਆਂ ਤਾਂ ਜਰੂਰ ਘੱਟ ਗਈਆਂ ਹਨ, ਪਰ ਧਰਮ, ਜਾਤਿ, ਭਾਸ਼ਾ, ਆਰਥਕ, ਸਮਾਜਕ ਅਤੇ ਰਾਜਨੀਤਿਕ ਸਵਾਰਥਾਂ ਦੇ ਚਲਦਿਆਂ ਅਸੀਂ ਕਿਤੇ ਨਾ ਕਿਤੇ ਅੱਜ ਵੀ ਮਾਨਸਿਕ ਅਤੇ ਸਮਾਜਕ ਗੁਲਾਮੀ ਦੇ ਸ਼ਿਕਾਰ ਹਾਂ। ਬਾਬਾ ਸਾਹਿਬ ਅੰਬੇਦਕਰ ਦੇ ਲਈ ਆਪਣਾ ਦੇਸ਼ ਸਭ ਤੋਂ ਜਿਆਦਾ ਅਹਿਮ ਸੀ। ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਭਾਰਤਵਾਸੀ ਮੰਨਦੇ ਸਨ ਅਤੇ ਬਾਅਦ ਵਿੱਚ ਹੋਰ ਕੁਝ।ਉਨ੍ਹਾਂ ਦੇ ਲਈ ਦੇਸ਼ ਹਿੱਤ ਸਭ ਤੋਂ ਉਪਰ ਸੀ।ਉਨ੍ਰਾਂ ਨੇ ਕਈ ਮੌਕਿਆਂ ‘ਤੇ ਕਿਹਾ ਹੈ ਕਿ ਇਕ ਚੰਗਾ ਸਮਾਜ ਅਜਾਦੀ, ਸਮਾਨਤਾ ਅਤੇ ਭਾਈਚਾਰੇ ‘ਤੇ ਅਧਾਰਿਤ ਹੁੰਦਾ ਹੈ, ਇਨ੍ਹਾਂ ਤਿੰਨੇ ਤੱਤਾਂ ਨੂੰ ਇਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ।ਇਹ ਤਿੰਨੋਂ ਤੱਤ ਮਿਲ ਕੇ ਹੀ ਸਮਾਜ ਵਿੱਚ ਇਕਜੁੱਟਤਾ ਸਥਾਪਤ ਕਰਦੇ ਹਨ। ਸਾਰੇ ਦੇਸ਼ਵਾਸੀ ਆਪਸ ਵਿੱਚ ਭਰਾਭਰਾ ਹਨ, ਸਾਰੀ ਭਾਰਤੀ ਜਨਤਾ ਅਪਣੱਤ ਦੀ ਭਾਵਨਾ ਨਾਲ ਜੁੜੀ ਹੋਈ ਹੈ। ਜੇਕਰ ਮਨ ਵਿਚ ਇਕਜੁੱਟਤਾ ਦਾ ਰਸ ਵਰ੍ਹਾਉਣ ਵਾਲਾ ਕੋਈ ਤੱਤ ਹੈ ਤਾਂ ਉਹ ਸਿਰਫ ਭਾਈਚਾਰਾ ਹੈ। ਅਸਲ ਵਿੱਚ ਸਾਨੂੰ ਇਕ ਅਜਿਹਾ ਰਸਤਾ ਬਣਾਉਣਾ ਚਾਹੀਦਾ ਹੈ, ਜੋ ਸਾਨੂੰ ਵੱਖਵਾਦ ਦੇ ਰਾਹ ਤੋਂ ਇਕਜੁੱਟਤਾ ਅਤੇ ਭਾਈਚਾਰੇ ਵੱਲ ਲੈ ਜਾਵੇ।
ਭਾਰਤ ਵਿੱਚ ਅਨੇਕਾ ਧਰਮ ਅਤੇ ਜਾਤਾਂ ਹਨ। ਇਨ੍ਹਾਂ ਦੀ ਆੜ ਲੈ ਕੇ ਕੁਝ ਲੋਕ ਸਮਾਜਿਕ ਜੀਵਨ ਵਿੱਚ ਵਿਖਰੇਵੇਂ ਪੈਦਾ ਕਰ ਸਕਦੇ ਹਨ, ਜਿਸ ਨਾਲ ਦੇਸ਼ ਦੀ ਬੁਨਿਆਦ ਦੇ ਲਈ ਖਤਰਾ ਪੈਦਾ ਹੋ ਸਕਦਾ ਹੈ। ਅੰਗੇਜਾਂ ਤੋਂ ਅਜਾਦ ਹੋਏ ਤਾਂ ਸਾਨੂੰ ਐਨੇ ਸਾਲ ਬੀਤ ਗਏ ਹਨ ਪਰ ਅਸੀਂ ਹਜੇ ਵੀ ਮਾਨਸਿਕ ਅਜਾਦੀ ਹਾਸਲ ਨਹੀਂ ਕਰ ਪਾਏ ਹਾਂ।ਆਏ ਦਿਨ ਹੋਣ ਵਾਲੇ ਦੰਗੇਫਸਾਦ ਕਿਤੇ ਨਾ ਕਿਤੇ ਇਸੇ ਵੱਲ ਇਸ਼ਾਰਾ ਕਰਦੇ ਹਨ। ਡਾ yਅੰਬੇਦਕਰ ਕਹਿੰਦੇ ਸਨ ਕਿ ਜਿਸ ਧਰਮ ਦਾ ਮੂਲ ਮਨੁੱਖਮਨੁੱਖ ਵਿੱਚ ਫਰਕ ਪੈਦਾ ਕਰਨਾ ਹੈ, ਉਹ ਧਰਮ ਸੱਚਾ ਧਰਮ ਕਹਾਉਣ ਦੇ ਲਾਇਕ ਨਹੀਂ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵੀ ਧਰਮ ਨੂੰ ਦਰਿਦ੍ਰਤਾ ਅਤੇ ਗਰੀਬੀ ਦਾ ਸਮਰਥਨ ਨਹੀਂ ਕਰਨਾ ਚਾਹੀਦਾ।ਦਰਿਦ੍ਰਤਾ ਦਾ ਸਮਰਥਨ ਕਰਨ ਦਾ ਮਤਲਬ ਗੁਨ੍ਹਾਗਾਰੀ ਅਤੇ ਅਨੈਤਿਕਤਾ ਨੂੰ ਹੁੰਗਾਰਾ ਦੇਕੇ ਇਕ ਜਿੰਦਗੀ ਵਿੱਚ ਨਰਕਾਂ ਵਾਲੇ ਹਾਲਾਤ ਪੈਦਾ ਕਰਨ ਜਿਹਾ ਪਾਪ ਹੈ।
ਦਰਅਸਲ, ਨੈਤਿਕਤਾ ‘ਤੇ ਅਧਾਰਤਦ ਧਰਮ ਹੀ ਸਮਾਜ ਦੇ ਲਈਪ ਲਾਹੇਵੰਦ ਹੈ। ਨਾਲ ਹੀ ਡਾ yਅੰਬੇਦਕਰ ਨੂੰ ਸਭ ਤੋਂ ਜਿਆਦਾ ਗੁੱਸਾ ਜਾਤਿਪ੍ਰਥਾ ਅਤੇ ਇਸ ਤੋਂ ਪੈਦਾ ਹੋਏ ਛੂਆਛਾਤ ‘ਤੇ ਸੀ।ਕਿਸੇ ਵੀ ਵਿਅਕਤੀ ਨੂੰ ਆਪਣੀ ਸਖਸ਼ੀਅਤ ਦੇ ਵਿਕਾਸ ਦੇ ਲਈ ਆਪਣੀ ਸਮਰੱਥਾ, ਦੇ ਮੁਤਾਬਿਕ ਆਪਣਾ ਰਸਤਾ ਚੁਣਨ ਦੀ ਅਜਾਦੀ ਹੋਣੀ ਚਾਹੀਦੀ ਹੈ ਪਰ ਜਾਤੀਪ੍ਰਥਾ ਇਸ ਸਿਧਾਂਤ ਦਾ ਵਿਰੋਧ ਕਰਦੀ ਹੈ।
ਮੌਜੂਦਾ ਸਮੇਂ ਵਿੱਚ ਇਹ ਜਾਤਿ ਪ੍ਰਥਾ ਕਈ ਨੌਜੁਆਨਾ ਦੇ ਵਿਚਾਰਾਂ ਅਤੇ ਮਨੋਦਸ਼ਾ ਵਿੱਚ ਰਚੀ ਹੋਈ ਹੈ।ਉਨ੍ਹਾਂ ਦੇ ਲਈ ਹੁਣ ਵੀ ਮਨੁੱਖ ਦੀ ਕੀਮਤ ਘੱਟ, ਜਾਤਿ ਦੀ ਕੀਮਤ ਜਿਆਦਾ ਹੈ।ਜਾਤਿ ਉਨ੍ਹਾਂ ਦੇ ਲਈ ਉਹ ਅਨਮੋਲ ਧਨ ਹੈ ਜਿਸ ਦੇ ਉੱਪਰ ਉਹ ਆਪਣੀ ਸਖਸ਼ੀਅਤ ਅਤੇ ਹੋਂਦ ਤੱਕ ਨੂੰ ਵਾਰ ਸਕਦੇ ਹਨ। ਉਹ ਭੁੱਖਾ ਮਰਨਾ ਪਸੰਦ ਕਰਦੇ ਹਨ ਪਰ ਦੂਜਿਆਂ ਦਾ ਪੇਸ਼ਾ ਨਹੀਂ ਅਪਣਾਉਂਦੇੇੇ।ਆਰਥਕ ਸੰਗਠਨ ਦੇ ਲਈ ਇਹ ਜਾਤਿ ਪ੍ਰਥਾ ਬਹੁਤ ਵਿਨਾਸ਼ਵਕਾਰੀ ਹੈ। ਇਸ ਨਾਲ ਕਿਸੇ ਦੇ ਮਨੁੱਖ ਦੇ ਕੁਦਰਤੀ ਗੁਣਾਂ, ਸ਼ਕਤੀਆ ਅਤੇ ਭਾਵਨਾਵਾਂ ਦਾ ਘਾਣ ਹੁੰਦਾ ਹੈ। ਸੋ ਜਦੋਂ ਤੱਕ ਨੌਜੁਆਨ ਪੀੜੀ ਦੇ ਦਿਮਾਗ ਵਿਚੋਂ ਜਾਤਪਾਤ ਦਾ ਭੇਦਭਾਵ ਨਹੀਂ ਮਿਟ ਜਾਂਦਾ, ਉਦੋਂ ਤੱਕ ਅਸੀਂ ਗੁਲਾਮ ਹੀ ਰਹਾਂਗੇ।
ਅਜਾਦੀ ਤੋਂ ਬਾਅਦ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਸਨ 1951 ਵਿੱਚ ਲਗਪਗ 84 ਫੀਸਦ ਅਬਾਦੀ ਅਨਪੜ੍ਹ ਸੀ। ਔਰਤਾਂ ਵਿੱਚ ਤਾਂ ਇਹ ਫੀਸਦ ਲਗਪਗ 92 ਪ੍ਰਤੀਸ਼ਤ ਸੀ। ਮੌਜੂਦਾ ਸਮੇਂ ਵਿੱਚ ਸਿੱਖਿਅਕ ਜਨਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਾਨੂੰ ਅੱਜ ਵੀ ਆਰਥਕ ਅਸਮਾਨਤਾ, ਬੇਰੋਜਗਾਰੀ ਅਤੇ ਭੁਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਕਿ ਸਾਰੇ ਤਰ੍ਹਾਂ ਦੇ ਬੰਧਨਾ ਤੋਂ ਮੁਕਤੀ ਸਿੱਖਿਆ ਨਾਲ ਹੀ ਸੰਭਵ ਹੈ, ਪਰ ਸਿਰਫ ਸਿੱਖਿਆ ਨਾਲ ਹੀ ਕੰਮ ਨਹੀਂ ਚੱਲੇਗਾ, ਜਦੋਂ ਤੱਕ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹਾਸਲ ਨਹੀਂ ਕੀਤੀ ਜਾਂਦੀ , ਉਸ ਦੇ ਸਬਕਾਂ ‘ਤੇ ਅਮਲ ਕਰਨ ਲਈ ਡੂੰਘਾਈ ਨਾਲ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਉਸ ਤੋਂ ਚੰਗਿਆਈ ਗ੍ਰਹਿਣ ਕਰਨ ਲਈ ਉਪਾਅ ਨਹੀਂ ਕੀਤੇ ਜਾਂਦੇ, ਉਸਦਾ ਇਸਤੇਮਾਲ ਕਲਿਆਣਕਾਰੀ ਕੰਮ ਲਈ ਨਹੀਂ ਕੀਤਾ ਜਾਂਦਾ। ਪਿੰਡਾ ਸ਼ਹਿਰਾਂ ਵਿੱਚ ਬਰਾਬਰੀ ਨਾਲ 100 ਫੀਸਦ ਸਾਖਰਤਾ ਦਾ ਮਿਸ਼ਨ ਪੂਰਾ ਨਹੀਂ ਕੀਤਾ ਜਾਂਦਾ।
ਅਸਲ ਵਿੱਚ ਅੰਗੇਜਾਂ ਤੋਂ ਭਾਰਤ ਨੂੰ ਜੋ ਅਜਾਦੀ ਪ੍ਰਾਪਤ ਹੋਈ, ਉਹ ਇਤਹਾਸਕ ਹੁੰਦੇ ਹੋਏ ਵੀ ਮੌਜੂਦਾ ਸਮੇਂ ਵਿੱਚ ਅਧੂਰੀ ਹੈੇ।ਜਦੋਂ ਤੱਕ ਰਾਜਨੀਤਿਕ ਪਾਰਟੀਆਂ ਵੱਲੋਂ ਹਕੂਮਤ ਦਾ ਗਲਤ ਇਸਤੇਮਾਲ , ਔਰਤਾਂ ਦਾ ਸ਼ਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਮ ਅਸਮਾਨਤਾ, ਰਾਜਨੀਤਿਕ ਅਤੇ ਆਰਥਕ ਸਵਾਰਥ, ਭ੍ਰਿਸ਼ਟਾਚਾਰ, ਭੁੱਖ, ਬੇਰੋਜਗਾਰੀ, ਭੇਦਭਾਵ, ਛੂਆਛਾਤ ਅਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ yਅੰਬੇਦਕਰ ਵੱਲੋਂ ਲਿਆ ਗਿਆ ਅਜਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸਦੇ ਲਈ ਨਾ ਸਿਰਫ ਸਿੱਖਿਆ ਨੂੰ ਰੋਜਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜੁਆਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿੱਤ ਦੇ ਲਈ ਵਧ ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਇਨਿਆਂ ਵਿੱਚ ਅਤੇ ਹਕੀਕੀ ਰੂਪ ਵਿੱਚ ਅਸੀਂ ਉਦੋਂ ਹੀ ਅਜਾਦ ਹੋ ਪਾਵਾਂਗੇ ਅਤੇ ਬਾਬਾ ਸਾਹਿਬ ਡਾ yਭੀਮਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: