ਡਾਲਮੀਆ ਗਰੁੱਪ ਨੇ 25 ਕਰੋੜ ‘ਚ ਗੋਦ ਲਿਆ ਇਤਿਹਾਸਕ ਲਾਲ ਕਿਲ੍ਹਾ

ss1

ਡਾਲਮੀਆ ਗਰੁੱਪ ਨੇ 25 ਕਰੋੜ ‘ਚ ਗੋਦ ਲਿਆ ਇਤਿਹਾਸਕ ਲਾਲ ਕਿਲ੍ਹਾ

ਦੇਸ਼ ਵਿਚ ਪੁਰਾਣੀਆਂ ਇਤਿਹਾਸਕ ਇਮਾਰਤਾਂ ਖ਼ਰਾਬ ਹੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਦੇਸ਼ ਦਾ ਧਰੋਹਰ ਮੰਨਿਆ ਜਾਂਦਾ ਲਾਲ ਕਿਲ੍ਹਾ ਵੀ ਸ਼ਾਮਲ ਹੈ। ਕੇਂਦਰ ਸਰਕਾਰ ਦੀ ‘ਅਡਾਪਟ ਏ ਹੈਰੀਟੇਜ਼’ ਸਕੀਮ ਤਹਿਤ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵਲੋਂ ਬਣਵਾਏ ਗਏ ਇਤਿਹਾਸਕ ਲਾਲ ਕਿਲ੍ਹੇ ਨੂੰ ਡਾਲਮੀਆ ਗਰੁੱਪ ਨੇ ਗੋਦ ਲੈ ਲਿਆ ਹੈ ਜੋ ਇਸ ਇਤਿਹਾਸਕ ਧਰੋਹਰ ਦੀ ਮੁਰੰਮਤ ਦਾ ਕੰਮ ਕਰੇਗਾ। ਡਾਲਮੀਆ ਗਰੁੱਪ ਨੇ ਇਸ ਦੇ ਲਈ ਸਰਕਾਰ ਨਾਲ 25 ਕਰੋੜ ਰੁਪਏ ਦੀ ਡੀਲ ਕੀਤੀ ਹੈ।

ਡਾਲਮੀਆ ਗਰੁੱਪ ਕਿਸੇ ਇਤਿਹਾਸਕ ਇਮਾਰਤ ਨੂੰ ਗੋਦ ਲੈਣ ਵਾਲਾ ਭਾਰਤ ਦਾ ਇਹ ਪਹਿਲਾ ਕਾਰਪੋਰੇਟ ਹਾਊਸ ਬਣ ਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਡਾਲਮੀਆ ਗਰੁੱਪ ਨੇ ਇਹ ਠੇਕਾ 5 ਸਾਲ ਲਈ ਇੰਡੀਗੋ ਏਅਰਲਾਈਨਜ਼ ਅਤੇ ਜੀਐਮਆਰ ਗਰੁੱਪ ਨੂੰ ਹਰਾ ਕੇ ਜਿੱਤਿਆ ਹੈ। ਲਾਲ ਕਿਲ੍ਹੇ ਤੋਂ ਬਾਅਦ ‘ਅਡਾਪਟ ਏ ਹੈਰੀਟੇਜ਼’ ਤਹਿਤ ਜਲਦ ਹੀ ਤਾਜ ਮਹਿਲ ਨੂੰ ਗੋਦ ਲੈਣ ਦੀ ਪ੍ਰਕਿਰਿਆ ਵੀ ਪੂਰੀ ਹੋ ਜਾਵੇਗੀ।

Share Button

Leave a Reply

Your email address will not be published. Required fields are marked *