Wed. May 22nd, 2019

ਡਾਨਲਡ ਟਰੰਪ ਵਲੋਂ ਸਪੀਕਰ ਪਾਲ ਰਾਇਨ ਤੇ ਜਾਹਨ ਮਕੇਨ ਦੀ ਹਮਾਇਤ ਨਾ ਕਰਨ ਦੇ ਐਲਾਨ ਨੇ ਰਿਪਬਲੀਕਨ ਪਾਰਟੀ ਅੰਦਰਲੇ ਵਿਰੋਧ ਨੂੰ ਲਾਂਬੂ ਲਾ ਦਿੱਤਾ

ਡਾਨਲਡ ਟਰੰਪ ਵਲੋਂ ਸਪੀਕਰ ਪਾਲ ਰਾਇਨ ਤੇ ਜਾਹਨ ਮਕੇਨ ਦੀ ਹਮਾਇਤ ਨਾ ਕਰਨ ਦੇ ਐਲਾਨ ਨੇ ਰਿਪਬਲੀਕਨ ਪਾਰਟੀ ਅੰਦਰਲੇ ਵਿਰੋਧ ਨੂੰ ਲਾਂਬੂ ਲਾ ਦਿੱਤਾ

3-1

ਵਿਰਜੀਨੀਆ 2 ਅਗਸਤ (ਸੁਰਿੰਦਰ ਢਿਲੋਂ) ਰਿਪਬਲੀਕਨ ਪਾਰਟੀ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਡਾਨਲਡ ਟਰੰਪ ਨੇ ਹਾਊਸ ਸਪੀਕਰ ਪਾਲ ਰਾਇਨ,ਸੈਨੇਟਰ ਜਾਹਨ ਮਕੈਨ ਤੇ ਕੁਝ ਹੋਰ ਸੈਨੇਟਰ ਦੀ ਮੁੜ ਚੋਣ ਲਈ ਪਾਰਟੀ ਦੀ ਅਗਲੇ ਹਫਤੇ ਸ਼ੁਰੂ ਹੋ ਰਹੀ ਪ੍ਰਾਈਮਰੀਜ਼ ਦੀ ਪ੍ਰਕਿਰਿਆ ਵਿਚ ਉਨ੍ਹਾਂ ਦੀ ਹਮਾਇਤ ਨਾ ਕਰਨ ਦਾ ਕਹਿ ਕੇ ਪਾਰਟੀ ਅੰਦਰਲੇ ਚਲ ਰਹੇ ਵਿਰੋਧ ਨੂੰ ਤੀਲੀ ਲਾ ਦਿੱਤੀ ਹੈ | ਪਹਿਲਾਂ ਹੀ ਰਿਪਬਲੀਕਨ ਪਾਰਟੀ ਨੂੰ ਅਲਵਿਦਾ ਕਹਿ ਕੇ ਕੁਝ ਸਿਰ ਕੱਢ ਆਗੂ ਡੈਮੋਕਰੇਟ ਪਾਰਟੀ ਦੀ ਹਿਲਰੀ ਕਲਿੰਟਨ ਦੀ ਹਮਾਇਤ ਕਰਨ ਦਾ ਐਲਾਨ ਕਰ ਚੁੱਕੇ ਹਨ |ਪਾਰਟੀ ਅਜੇ ਇਸ ਸਦਮੇ ਚੋਂ ਬਾਹਿਰ ਨਹੀਂ ਆਈ ਸੀ ਕੇ ਟਰੰਪ ਦੇ ਉਕਤ ਬਿਆਨ ਨੇ ਪਾਰਟੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਤੇ ਆਉਦੇ ਦਿੰਨ੍ਹਾਂ ਵਿਚ ਵਿਰੋਧ ਦੀਆਂ ਸੁਰਾਂ ਹੋਰ ਉਚੀਆਂ ਹੋਣਗੀਾਂ ਜੋ ਪਾਰਟੀ ਦੀ ਚੋਣ ਵਿਚ ਹਾਰ ਦਾ ਕਾਰਨ ਬਣ ਸਕਦੀਆਂ ਹਨ |
ਦਰਅਸਲ ਇਹ ਵਿਵਾਦ ਬੀਤੇ ਦਿੰਨੀ ਡਾਨਲਡ ਟਰੰਪ ਵਲੋਂ ਅਮਰੀਕੀ ਫੌਜ ਦੇ ਕੈਪਟਨ ਹਿਮਾਯੂ ਖਾਨ ਜੋ 2004 ਵਿਚ ਇਰਾਕ ਲੜਾਈ ਵਿਚ ਮਾਰੇ ਗਏ ਸਨ ਉਸ ਦੇ ਮਾਪਿਆਂ ਬਾਰੇ ਦਿੱਤੇ ਇਕ ਵਿਵਾਦਤ ਬਿਆਨ ਕਾਰਨ ਪੈਦਾ ਹੋਇਆ ਹੈ | ਟਰੰਪ ਦੇ ਇਸ ਵਿਵਾਦਤ ਬਿਆਨ ਦੀ ਆਲੋਚਨਾ ਸਪੀਕਰ ਪਾਲ ਰਾਇਨ ਤੇ ਜਾਹਨ ਮਕੇਨ ਨੇ ਕੀਤੀ ਸੀ ਪਰ ਦੋਨੋ ਨੇਤਾਵਾਂ ਨੇ ਟਰੰਪ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ |
ਟਰੰਪ ਨੇ ਕਿਹਾ ਹੈ ਕੇ ਮੈਂ ਪਾਲ ਰਾਇਨ ਨੂੰ ਪਸੰਦ ਕਰਦਾ ਹਾਂ ਪਰ ਦੇਸ਼ ਖਤਰਨਾਕ ਸਮੇਂ ਵਿਚੋਂ ਲੰਘ ਰਿਹਾ ਹੈ ਸਾਨੂੰ ਮਜਬੂਤ ਲੀਡਰਸ਼ਿਪ ਦੀ ਲੋੜ ਹੈ |

Leave a Reply

Your email address will not be published. Required fields are marked *

%d bloggers like this: