ਡਾਕੀਆ

ss1

ਡਾਕੀਆ

ਸਾਡੇ ਪਿੰਡ ਦਾ ਡਾਕੀਆ ਆਇਆ ।
ਚਿੱਠੀਆਂ ਦਾ ਥੱਬਾ ਲੈ ਕੇ ਆਇਆ ।

ਗਲੀ ਗਲੀ ਤੇ ਘਰ ਘਰ ਜਾਵੇ।
ਗ਼ਮੀਆਂ ਖ਼ੁਸ਼ੀਆਂ ਦੇ ਖ਼ਤ ਪਹੁੰਚਾਵੇ।
ਕਿਸੇ ਕਿਸੇ ਦਾ ਰਸਾਲਾ ਲੈ ਆਇਆ ।
ਸਾਡੇ ਪਿੰਡ ਦਾ — — — — ।

ਪ੍ਰੀਤੋ ਦਾ ਮਨੀ-ਆਰਡਰ ਲੈ ਆਇਆ ।
ਫਾਰਮ ਉੱਤੇ ਅੰਗੂਠਾ ਲਗਵਾਇਆ ।
ਪੰਜ ਸੌ ਦਾ ਨੋਟ ਉਸ ਦੇ ਹੱਥ ਫੜਾਇਆ ।
ਸਾਡੇ ਪਿੰਡ ਦਾ — – – – – – – – – -।

ਰਾਮੂ ਨੂੰ, ਨੌਕਰੀ ਦੀ ਚਿੱਠੀ ਪਕੜਾਈ ।
ਉਸ ਦੇ ਚਿਹਰੇ ‘ ਤੇ ਰੌਨਕ ਆਈ।
ਫਿਰ ਉਸ ਜਾ ਅਗਲਾ ਬੂਹਾ ਖੜਕਾਇਆ ।
ਸਾਡੇ ਪਿੰਡ ਦਾ – – – – — – – – – – – – ।

ਖ਼ਾਕੀ ਵਰਦੀ, ਮੋਢੇ ਥੈਲਾ ਲਟਕਾ ਕੇ ।
ਚਿੱਠੀ ਲੈ ਲਓ ਕਹਿਦਾ ਹੈ ਆ ਕੇ।
ਤੂੰ ਵੀ ਪੈਨਸ਼ਨ ਲੈ ਲੈ ਤਾਇਆ ।
ਸਾਡੇ ਪਿੰਡ ਦਾ – – — – — – – – – ।

ਇਤੰਜ਼ਾਰ ਵਿੱਚ ਭੋਲੀ ਖੜ੍ਹੀ ਹੈ।
ਫੌਜੀ ਦੇ ਖ਼ਤ ਲਈ ਬੇਕਰਾਰ ਬੜੀ ਹੈ।
ਦੂਰੋਂ ਹੀ ਉਸ ਨੇ ਸਿਰ ਹਿਲਾਇਆ ।
ਸਾਡੇ ਪਿੰਡ ਦਾ – – – – — – – – – -।

ਗਰਮੀ -ਠੰਢ -ਮੀਂਹ ਵਿੱਚ ਵੀ ਆਵੇ।
ਜਨਤਾ ਦਾ ਉਹ ਸੇਵਕ ਕਹਾਵੇ ।
‘ ਘੇਸਲ ‘ ਕਦੇ ਨਾ ਉਸ ਨੇ ਨਾਗਾ ਪਾਇਆ ।
ਸਾਡੇ ਪਿੰਡ ਦਾ — – – — — —।

securedownloadਕਸ਼ਮੀਰ ਘੇਸਲ
ਮੋ: 94 63 65 60 47

Share Button

Leave a Reply

Your email address will not be published. Required fields are marked *