ਡਾਕੀਆਂ

ਡਾਕੀਆਂ

ਪੰਜਾਬ ਦੇ ਨਵੇਂ ਮੋਡਰਨ ਜ਼ਮਾਨੇ ਤੋਂ ਹਟ ਕੇ ਥੌੜ੍ਹਾਂ ਧਿਆਨ ਪੁਰਾਣੇ ਸਮੇਂ ਵੱਲ ਲਿਜਾਣ ਦੀ ਕੋਸ਼ਿਸ ਕਰੀਏ …..ਕੇ ਸਾਡਾ ਵਿਰਸਾਂ ਸਾਡੀਆਂ ਲੋੜਾਂ ਅੱਜ ਦੇ ਦੌਰ ਤੋਂ ਹਟ ਕੇ ਸਨ। ਸਾਇੰਸ ਦੇ ਵਧਣ ਨਾਲ ਸਾਡੇ ਕਈ ਸਾਰੇ ਪੁਰਾਣੇ ਕਾਰਜ਼ ਅਲੋਪ ਹੁੰਦੇ ਨਜ਼ਰ ਆ ਰਹੇ
ਨੇ ……ਜਿਸ ਤਰਾਂ ਆਪਾਂ ਨਿਗ੍ਹਾਂ ਮਾਰੀਏ ਆਪਾਂ ਪਿੰਡ ਦੇ ਡਾਕਖਾਨੇ ਬਾਰੇ …. ਕਿਸ ਤਰਾਂ ਪਿਆਰ ਨਾਲ ਇੱਕ ਇਨਸ਼ਾਨ ਸਾਰੇ ਪਿੰਡ ਨੂੰ ਜਾਣਦਾ ਸੀ। ਕਿਸੇ ਬਾਹਰੋਂ ਆਏ ਬੰਦੇ ਨੂੰ ਸਿੱਧਾਂ ਪਤਾ ਡਾਕਖਾਨੇ ਵਾਲੇ ਤੋਂ ਪਤਾ ਲੱਗ ਜ਼ਾਦਾ ਤੇ ਅਗਲਾ ਬੰਦਾਂ ਸਿੱਧਾਂ ਜਾ ਆਪਣੇ ਪਤੇ ਟਿਕਾਣੇ ਤੇ ਜਾਂ ਖੜਦਾ ਤੇ ਬੜੇ ਪਿਆਰ ਸਤਿਕਾਰ ਨਾਲ ਅਗਲੇ ਪਰਿਵਾਰ ਵਾਲੇ ਪਿਆਰ ਭਰੀ ਗੱਲਵੱਕੜੀ ਪਾ ਕੇ ਮਿਲਦੇ ਸਨ। ਏਸੇ ਤਰੀਕੇ ਨਾਲ ਹੀ ਜਦੋਂ ਡਾਕਦਾਰ ਕਿਸੇ ਦਾ ਚਿੱਠੀ ਪੱਤਰ ਲੈ ਕੇ ਜ਼ਾਦਾ ਤਾਂ ਪਹਿਲਾਂ ਉਹ ਆਵਾਜ਼ ਦਿੰਦਾ ਫਲਾਨਾ ਸਿਹਾ ਘਰ ਹੀ ਆਂ ਤੇ ਜੇ ਅੱਗੋ ਘਰ ਵਾਲੇ ਬੰਦੇ ਦੀ ਆਵਾਜ਼ ਨਾ ਆਉਦੀਂ ਤਾਂ ਫਿਰ ਦੁਆਰਾਂ ਇਹ ਕਹਿ ਕੇ ਆਵਾਜ਼ ਮਾਰਦਾ ਉਹ ਭਾਈ ਗੁੱਡੀਓ ਭਾਈ ਸਾਬ ਹੈਨੀ ਘਰ ਆ ਤੁਹਾਡਾ ਖਤ (ਚਿੱਠੀ ) ਆਈ ਹੈ ….ਅੱਗੋ ਆਵਾਜ਼ ਆਉਣੀ ਆ ਜਾਓ ਭਾਈ ਜੀ ਲੰਘ ਆਓ ਚਾਹ ਪਾਣੀ ਪੀ ਕੇ ਜਾਇਓ । ਜੇ ਤਾਂ ਕਿਸੇ ਨੂੰ ਖਤ ਪੜ੍ਹਨਾ ਆਉਦਾਂ ਤਾਂ ਠੀਕ ਸੀ ਨਹੀਂ ਤਾਂ ਡਾਕਦਾਰ ਹੀ ਖਤ ਪੜ੍ਹ ਕੇ ਸੁਣਾਉਂਦਾ ਸੀ ….. ਰਾਜ਼ੀ ਖੁਸ਼ੀ ਦਾ ਪਤਾ ਲੱਗ ਜ਼ਾਦਾ ਤੇ ਸਾਰਾ ਪਰਿਵਾਰ ਖੁਸ਼ ਹੋ ਜ਼ਾਦਾ । ਪਰ ਹੁਣ ਸਾਇੰਸ ਦੇ ਦਿੱਤੇ ਮੋਬਾਇਲ ਫੌਨ ਨੇ ਇਹ ਸੇਵਾਂ ਵੀ ਬੰਦ ਕਰਵਾਂ ਦਿੱਤੀ ਏ । ਹੁਣ ਵਾਲੇ ਬੱਚਿਆਂ ਨੂੰ ਡਾਕਖਾਨੇ ਬਾਰੇ ਬਹੁਤ ਘੱਟ ਜਾਣਕਾਰੀ ਹੈ ।
ਹੁਣ ਕੋਈ ਕਿਸੇ ਨੂੰ ਪਤਾ ਨਹੀਂ ਪੁੱਛਦਾਂ ਤੇ ਨਾਹੀ ਅਚਾਨਕ ਕੋਈ ਮਹਿਮਾਨ ਆਉਂਦਾ ਹੈ ਹੁਣ ਤਾਂ ਬੱਸ ਇੱਕ ਫੌਨ ਕਰਕੇ ਕਹਿ ਦਿੱਤਾਂ ਜ਼ਾਦਾਂ ਭਾਈ ਘਰ ਰਿਹੋ ਅਸ਼ੀ ਮਿਲਣ ਵਾਸਤੇ ਆ ਰਹੇ ਹਾ ਬਹਿਣ ਦਾ ਤਾਂ ਕਿਸੇ ਕੋਲ ਟਾਈਮ ਹੈਨੀ ਕਹਿਣ ਗੇ ਚਾਹ ਬਣਾ ਕੇ ਰੱਖਿਓ ਮੁੜਨਾਂ ਹੀ ਆਂ ਕਿਓ ਕੇ ਰਿਸ਼ਤਿਆਂ ਦਾ ਨਿੱਘ ਤਾਂ ਸਾਇੰਸ ਦੇ ਯੰਤਰ ਨੇ ਖਤਮ ਕਰ ਕੇ ਰੱਖ ਦਿੱਤਾਂ ….ਤੇ ਬਾਕੀ ਝੂਠ ਦੀ ਵੀ ਹੱਦ ਮੁਕਾ ਦਿੱਤੀ ਇਸ ਮੋਬਾਇਲ ਫੌਨ ਤੇ ਕਹਿਣ ਗੇ ਆਗੇ ਦਸ ਮਿੰਟ ਵਿੱਚ ਅਗਾਂਹ ਵਾਲਾ ਦਸ ਮਿੰਟ ਉਡੀਕ ਕੇ ਫਿਰ ਫੌਨ ਕਰਦਾ ਭਾਈ ਕਿੱਥੇ ਕੁ ਆਗੇ ਅੱਗੋ ਫਿਰ ਆ ਆਗੇ ਬੱਸ ਫਿਰ ਉਡੀਕ ਕੇ ਰਿੰਗ ਵੱਜ਼ਦੀ ਹੈ ਆ ਸਾਨੂੰ ਨਾ ਥੌੜ੍ਹਾ ਕੰਮ ਹੋ ਗਿਆਂ ਕੱਲ ਨੂੰ ਵੇਖਾਗੇ ਇਸ ਤਰਾਂ ਕਰਕੇ ਸਾਡੇ ਰਿਸ਼ਤਿਆਂ ਦਾ ਨਿੱਘ ਮੁੱਕਦਾ ਜਾ ਰਿਹਾ ਹੈ ।

ਸੁਖਚੈਨ ਸਿੰਘ ‘ਠੱਠੀ ਭਾਈ’
00971527632924

Share Button

Leave a Reply

Your email address will not be published. Required fields are marked *

%d bloggers like this: