ਡਾਕਟਰ ਬਿਸ਼ੰਬਰਨਾਥ ਬੱਦੋਵਾਲ ਮੁੜ ਭਾਜਪਾ ਮੰਡਲ ਮੁੱਲਾਂਪੁਰ ਦੇ ਪ੍ਰਧਾਨ ਬਣੇ

ss1

ਡਾਕਟਰ ਬਿਸ਼ੰਬਰਨਾਥ ਬੱਦੋਵਾਲ ਮੁੜ ਭਾਜਪਾ ਮੰਡਲ ਮੁੱਲਾਂਪੁਰ ਦੇ ਪ੍ਰਧਾਨ ਬਣੇ

20-23 (3)

ਮੁੱਲਾਂਪੁਰ ਦਾਖਾ, 19 ਜੁਲਾਈ (ਮਲਕੀਤ ਸਿੰਘ) ਭਾਜਪਾ ਮੰਡਲ ਮੁੱਲਾਂਪੁਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਡਾਕਟਰ ਬਿਸ਼ੰਬਰਨਾਥ ਬੱਦੋਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਸ਼ਰਨ ਕਲਾ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਅਜੈਬ ਸਿੰਘ ਚਾਹਲ ਅਤੇ ਯੁਵਾ ਆਗੂ ਨਵਦੀਪ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਵਿੱਚ ਹਾਜਰ ਆਗੁਆਂ ਅਤੇ ਵਰਕਰਾਂ ਵਲੋ ਮੰਡਲ ਪ੍ਰਧਾਨ ਦੀ ਨਿਯੁਕਤੀ ਲਈ ਡੁੰਘੀਆਂ ਵਿਚਾਰਾਂ ਕਰਨ ਉਪਰੰਤ ਪਹਿਲੇ ਪ੍ਰਧਾਨ ਡਾਕਟਰ ਬਿਸ਼ੰਬਰਨਾਥ ਬੱਦੋਵਾਲ ਦੀ ਪਾਰਟੀ ਵਿੱਚ ਨਿਭਾਈਆਂ ਜਾਂਦੀਆਂ ਸੇਵਾਵਾਂ ਨੂੰ ਦੇਖਦਿਆਂ ਸਰਵਸੰਮਤੀ ਨਾਲ ਡਾਕਟਰ ਬਿਸ਼ੰਬਰਨਾਥ ਬੱਦੋਵਾਲ ਨੂੰ ਅਣਮਿੱਥੇ ਸਮੇਂ ਲਈ ਮੁੜ ਮੰਡਲ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਅਜੈਬ ਸਿੰਘ ਚਾਹਲ ਨੇ ਪ੍ਰਧਾਨ ਬਿਸ਼ੰਬਰਨਾਥ ਬੱਦੋਵਾਲ ਨੂੰ ਵਧਾਈ ਦਿੰਦਿਆ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਹਮੇਸ਼ਾ ਹੀ ਪਾਰਟੀ ਦੇ ਵਫਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਾਮਨ ਦਿੱਤਾ ਜਾਂਦਾ ਹੈ । ਇਸ ਮੌਕੇ ਪ੍ਰਧਾਨ ਬੱਦੋਵਾਲ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਲਗਾਈ ਜਾਂਦੀ ਹਰ ਡਿਉਟੀ ਨੂੰ ਬੜੀ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਪ੍ਰਦੀਪ ਜੈਨ,ਗੁਰਨਾਮ ਭੁੱਲਰ, ਭਰਤ ਕੁਮਾਰ, ਯਸ਼ਪਾਲ ਸਿੰਘ, ਨਰਿੰਦਰ ਬੱਲ, ਜਗਜੀਤ ਸੇਠੀ, ਲਵਲੀ ਪਮਾਲ, ਬੀ.ਐਸ. ਢਿੱਲੋਂ,ਨੋਨੀ ਬਾੜੇਵਾਲ, ਗੇਂਦਾ ਲਾਲ, ਸੋਹਣ ਸਿੰਘ, ਬਖਸ਼ੀ ਮਹਿਤਾ, ਜਸਵੰਤ ਸਿੰਘ ਫੌਜੀ, ਦੇਵਰਾਜ ਅਤੇ ਬੇਅੰਤ ਪਮਾਲ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *