Thu. Jul 11th, 2019

ਡਾਕਟਰ ਨੇਕੀ ਬਣੇ ਮੈਡੀਕਲ ਰਸਾਲੇ ਦੇ ਐਡੀਟਰ

ਡਾਕਟਰ ਨੇਕੀ ਬਣੇ ਮੈਡੀਕਲ ਰਸਾਲੇ ਦੇ ਐਡੀਟਰ

ਅੰਮ੍ਰਿਤਸਰ, 20 ਜੂਨ (ਨਿਰਪੱਖ ਕਲਮ): ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਅਫਰੀਕਰਨ ਜਰਨਲ ਆਫ਼ ਹੈਲਥ, ਸੇਫ਼ਟੀ ਅਤੇ ਇਨਵਾਇਰਮੈਂਟ ਦਾ ਐਡੀਟਰ ਮਿਤੀ 1 ਜੂਨ, 2019 ਤੋਂ ਨਿਯੁਕਤ ਕੀਤਾ ਗਿਆ ਹੈ, ਜਿਸ ਦੀ ਲਿਖਤੀ ਸੂਚਨਾ ਇਸ ਰਸਾਲੇ ਦੇ ਮੈਨੇਂਜਿੰਗ ਐਡੀਟਰ ਡਾਕਟਰ ਬੀਸ਼ੀਰੂ ਟੀ ਅਬੇਨੀ ਵਲੋਂ ਡਾਕਟਰ ਨੇਕੀ ਨੂੰ ਭੇਜੀ ਗਈ ਹੈ। ਇਹ ਰਸਾਲਾ ਕਿਵੋਸ ਰਿਸਰਚ ਗਰੁੱਪ ਵਲੋਂ ਕੱਢਿਆ ਜਾਂਦਾ ਹੈ।
ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ਼ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਹੋਇਆ ਹੈ। ਇਥੇ ਇਹ ਵਰਨਯੋਗ ਹੈ ਕਿ ਡਾਕਟਰ ਨੇਗੀ ਇੱਕ ਦਰਜਨ ਤੋਂ ਵੱਧ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਰਸਾਲਿਆਂ ਦੇ ਸੰਪਾਦਕ ਹਨ ਅਤੇ ਉਨ੍ਹਾਂ ਦੀਆਂ 500 ਤੋਂ ਵੱਧ ਡਾਕਟਰ ਰਚਨਾਵਾਂ ਛੱਪ ਚੁੱਕਿਆਂ ਹਨ।

Leave a Reply

Your email address will not be published. Required fields are marked *

%d bloggers like this: