ਡਾਕਟਰ ਨੇਕੀ ਨੇ ਕੀਤਾ 51ਵੀਂ ਵਾਰ ਖੂਨਦਾਨ

ss1

ਡਾਕਟਰ ਨੇਕੀ ਨੇ ਕੀਤਾ 51ਵੀਂ ਵਾਰ ਖੂਨਦਾਨ

ਅੰਮ੍ਰਿਤਸਰ (ਨਿਰਪੱਖ ਆਵਾਜ਼ ਬਿਊਰੋ): ਸਮਾਜ ਵਿੱਚ ਕੁਝ ਲੋਕ ਡਾਕਟਰਾਂ ਉਤੇ ਮਰੀਜ਼ਾਂ ਦਾ ਖੂਨ ਚੂਸਣ ਦਾ ਦੋਸ਼ ਲਗਾਉਂਦੇ ਰਹਿੰਦੇ ਹਨ,ਪਰ ਇਸ ਧਾਰਨਾ ਨੂੰ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੇ ਆਪਣੇ ਹੀ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਆਪਣਾ ਖੂਨ ਦੇ ਕੇ ਗਲ਼ਤ ਸਾਬਤ ਕਰ ਦਿੱਤਾ ਹੈ। ਮਰੀਜ਼ ਕੁਲਦੀਪ ਕੌਰ ਉਮਰ 38 ਸਾਲ ਵਾਸੀ ਬਟਾਲਾ ਦੇ ਦੋਨੋਂ ਗੁਰਦੇ ਖ਼ਰਾਬ ਹੋ ਚੁੱਕੇ ਹਨ ਅਤੇ ਡਾਕਟਰ ਨੇਕੀ ਦੇ ਵਾਰਡ ਵਿੱਚ 3 ਨੰਬਰ ਤੇ ਦਾਖਲ ਹੈ ਅਤੇ ਗਰੀਬ ਪਰਿਵਾਰ ਨਾਲ਼ ਸਬੰਧਿਤ ਹੈ। ਉਸ ਮਰੀਜ਼ ਨੂੰ ਖੂ਼ਨ ਦੀ ਲੋੜ ਹੋਣ ਕਰਕੇ ਡਾਕਟਰ ਨੇਕੀ ਨੇ ਆਪਣਾ ਖੂਨ ਦੇ ਕੇ ਡਾਕਟਰ ਅਤੇ ਮਰੀਜ਼ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਕੇ ਇੱਕ ਵਧੀਆਂ ਉਦਾਹਰਣ ਪੇਸ਼ ਕੀਤੀ ਹੈ। ਇਥੇ ਇਹ ਵਰਨਯੋਗ ਹੈ ਕਿ ਡਾਕਟਰ ਨੇਕੀ 51 ਵਾਰ ਖੂਨ ਦਾਨ ਕਰਕੇ ਕੀਮਤੀ ਜਾਨਾਂ ਬਚਾ ਚੁੱਕੇ ਹਨ। ਡਾਕਟਰ ਨੇਕੀ ਵਲੋਂ ਖੂਨਦਾਨ ਕਰਨ ਸਮੇਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਨੀਰਜ਼ ਸਰਮਾ ਅਤੇ ਉਨ੍ਹਾਂ ਦਾ ਸਟਾਫ, ਭਾਈ ਘਨੱਈਆਂ ਜੀ ਸੁਸਾਇਟੀ ਦੇ ਸੇਵਾਦਾਰ ਚਰਨਜੀਤ ਸਿੰਘ ਵਾਲੀਆ, ਸੇਵਾ ਭਾਰਤੀ ਸੁਸਾਇਟੀ ਦੇ ਸੇਵਾਦਾਰ ਮੁਨੀ ਲਾਲ, ਡਾ. ਨੀਰਜ਼ ਜੋਸ਼ੀ, ਡਾ. ਅੰਮ੍ਰਿਤਪਾਲ ਸਿੰਘ, ਡਾ. ਅਮਨਦੀਪ ਸਿੰਘ ਧੰਜੂ ਹਾਜ਼ਰ ਸਨ। ਇਸ ਮੌਕੇ ਡਾ. ਨੀਰਜ਼ ਸ਼ਰਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਡਾ. ਨੇਕੀ ਹੀ ਇਕੱਲੇ ਐਸੇ ਡਾਕਟਰ ਹਨ ਜਿਨ੍ਹਾਂ ਨੇ 51 ਵਾਰ ਖੂਨਦਾਨ ਕੀਤਾ ਹੈ, ਜਿਸ ਕਰਕੇ ਬਲੱਡ ਬੈਂਕ ਹਮੇਸ਼ਾ ਉਨ੍ਹਾਂ ਦਾ ਰਿਣੀ ਹੈ।

Share Button

Leave a Reply

Your email address will not be published. Required fields are marked *