Sat. Aug 17th, 2019

ਡਾਕਟਰ ਨੇਕੀ ਨੂੰ ਮਿਲਿਆ ਕਨੇਡਾ ‘ਚ ਲੈਕਚਰ ਦੇਣ ਲਈ ਸੱਦਾ ਪੱਤਰ

ਡਾਕਟਰ ਨੇਕੀ ਨੂੰ ਮਿਲਿਆ ਕਨੇਡਾ ‘ਚ ਲੈਕਚਰ ਦੇਣ ਲਈ ਸੱਦਾ ਪੱਤਰ

ਅੰਮ੍ਰਿਤਸਰ, 3 ਅਗਸਤ (ਨਿਰਪੱਖ ਕਲਮ): ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ 6ਵੀਂ ਵਿਸ਼ਵ ਕਾਨਫੰਰਸ ਅਤੇ ਐਕਸਪੋ ਉਨ ਪਬਲਿਕ ਹੈਲਥ, ਐਪੀਡੀਮੌਲੌਜੀ ਅਤੇ ਨਿਊਟਰੀਸ਼ਨ (WCEPEN) 2020 ਵਿੱਚ ਲੈਕਚਰ ਦੇਣ ਲਈ ਬਤੌਰ ਸਪੀਕਰ ਸੱਦਾ ਪੱਤਰ ਮਿਲਿਆ ਹੈ, ਜਿਸਦੀ ਲਿਖਤੀ ਸੂਚਨਾ ਇਸ ਕਾਨਫੰਰਸ ਦੇ ਪ੍ਰੋਗਰਾਮ ਮੈਨੇਜਰ ਜੈਸੀਕਾ ਨੇ ਡਾਕਟਰ ਨੇਕੀ ਨੂੰ ਪੱਤਰ ਰਾਹੀਂ ਭੇਜੀ ਹੈ।
ਇਹ ਕਾਨਫੰਰਸ ਕਨੇਡਾ ਦੇ ਪ੍ਰਸਿੱਧ ਸ਼ਹਿਰ ਵੈਨਕੂਵਰ ਵਿਖੇ ਮਿਤੀ 17 ਅਤੇ 18 ਸਤੰਬਰ ਨੂੰ ਹੋ ਰਹੀ ਹੈ। ਇਸ ਕਾਨਫੰਰਸ ਵਿੱਚ ਦੇਸ਼ ਵਿਦੇਸ਼ ਤੋਂ ਡਾਕਟਰ ਭਾਗ ਲੈ ਰਹੇ ਹਨ। ਇਥੇ ਇਹ ਵਰਨਯੋਗ ਹੈ ਕਿ ਡਾਕਟਰ ਨੇਕੀ ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫੰਰਸਾਂ ਵਿੱਚ ਲੈਕਚਰ ਦੇ ਚੁੱਕੇ ਹਨ।

Leave a Reply

Your email address will not be published. Required fields are marked *

%d bloggers like this: