ਡਾਕਟਰ ਨੇਕੀ ਦੇਣਗੇ ਪੈਰਿਸ ਵਿੱਚ ਲੈਕਚਰ

ss1

ਡਾਕਟਰ ਨੇਕੀ ਦੇਣਗੇ ਪੈਰਿਸ ਵਿੱਚ ਲੈਕਚਰ

ਅੰਮ੍ਰਿਤਸਰ, 22 ਜੂਨ (ਨਿਰਪੱਖ ਆਵਾਜ਼ ਬਿਊਰੋ): ਅੰਤਰਰਾਸ਼ਟਰੀ ਪੱਧਰ ਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਮੈਡੀਕਲ ਖੇਤਰ ਦੀ ਨਾਮਵਾਰ ਸਖ਼ਸੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਇੰਟਰਨੈਸ਼ਨਲ ਕਾਨਫ਼ੰਰਸ ਓਨ ਬਾਇਓਮਾਰਕਰ ਰਿਸਰਚ ਇਨ ਕਲੀਨੀਕਲ ਮੈਡੀਸਨ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਕਾਨਫੰਰਸ ਫਰਾਸ ਦੀ ਰਾਜਧਾਨੀ ਪੈਰਿਸ ਵਿੱਚ 19 ਤੋਂ 21 ਫਰਵਰੀ 2018 ਨੂੰ ਹੋ ਰਹੀ ਹੈ। ਇਸ ਕਾਨਫੰਰਸ ਦੇ ਸਕੱਤਰ ਪ੍ਰੀਏਨਕਾ (ਪ੍ਰਿੰਅਕਾ) ਐਮ ਨੇ ਡਾਕਟਰ ਨੇਕੀ ਨੂੰ ਲਿਖਤੀ ਸੂਚਨਾ ਭੇਜੀ ਹੈ। ਡਾਕਟਰ ਨੇਕੀ ਦੀ ਇਸ ਪ੍ਰਾਪਤੀ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਹੋਇਆ ਹੈ। ਇਸ ਮੌਕੇ ਡਾਕਟਰ ਨੇਕੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ।

Share Button

Leave a Reply

Your email address will not be published. Required fields are marked *