Tue. Jul 23rd, 2019

ਡਾਕਟਰ ਨੇਕੀ ਦਾ ਹੋਇਆ ਕਨੇਡਾ ‘ਚ ਸਨਮਾਨ

ਡਾਕਟਰ ਨੇਕੀ ਦਾ ਹੋਇਆ ਕਨੇਡਾ ‘ਚ ਸਨਮਾਨ

ਕਨੇਡਾ (ਨਿਰਪੱਖ ਆਵਾਜ਼ ਬਿਊਰੋ): ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਸਲਾਨਾ ਕਾਨਫੰਰਸ ਓਨ ਹਾਰਟ ਡਿਸੀਜ਼ਸ ਵਿੱਚ ਪ੍ਰਸੰਸਾ ਪੱਤਰ ਦੇ ਕੇੇ ਸਨਮਾਨ ਕੀਤਾ ਗਿਆ। ਇਹ ਕਾਨਫੰਰਸ ਕਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਮਿਤੀ 18 ਅਤੇ 19 ਸਤੰਬਰ ਨੂੰ ਹੋਈ, ਜਿਸ ਵਿੱਚ ਅਨੇਕਾਂ ਦੇਸ਼ਾਂ ਦੇ ਡਾਕਟਰਾਂ ਨੇ ਭਾਗ ਲਿਆ। ਡਾਕਟਰ ਨੇਕੀ ਨੇ ਇਸ ਕਾਨਫੰਰਸ ਵਿੱਚ ਕਲੋਪੋਡੋਗਰਿਲ ਰਿਜਿਸਟੈਂਟ ਵਿਸ਼ੇ ਉਤਰ ਲੈਕਚਰ ਦਿੱਤਾ, 4 ਵਿਗਿਆਨ ਸੈਸ਼ਨ ਦੀ ਪ੍ਰਧਾਨਗੀ ਕੀਤੀ, ਇੱਕ ਖੋਜ ਪੇਪਰ ਪੜਿਆ ਅਤੇ ਬਤੌਰ ਮੁੱਖ ਮਹਿਮਾਨ ਇਸ ਕਾਨਫੰਰਸ ਵਿੱਚ ਸਿ਼ਰਕਤ ਕੀਤੀ। ਡਾ. ਨਿਰੰਕਾਰ ਸਿੰਘ ‘ਨੇਕੀ’ ਦੀ ੲਿਸ ਪ੍ਰਾਪਤੀ ਨਾਲ ਅੰਮ੍ਰਿਤਸਰ ਸਾਹਿਬ ਦਾ ਨਾਮ ਪੂਰੀ ਦੁਨੀਆ ‘ਚ ਰੌਸ਼ਨ ਹੋੲਿਆ ਹੈ।

Leave a Reply

Your email address will not be published. Required fields are marked *

%d bloggers like this: