ਡਾਕਟਰ ਨੇਕੀ ਅਮਰੀਕੀ ਡਾਕਟਰੀ ਰਸਾਲੇ ਦੇ ਐਡੀਟਰ ਬਣੇ

ss1

ਡਾਕਟਰ ਨੇਕੀ ਅਮਰੀਕੀ ਡਾਕਟਰੀ ਰਸਾਲੇ ਦੇ ਐਡੀਟਰ ਬਣੇ

ਅੰਮ੍ਰਿਤਸਰ (ਨਿਰਪੱਖ ਆਵਾਜ਼ ਬਿਊਰੋ): ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਬਣਾ ਚੁੱਕੀ ਨਾਮਵਾਜ ਸਖ਼ਸੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਵਿਸ਼ਵ ਪ੍ਰਸਿੱਧ ਡਾਕਟਰੀ ਰਸਾਲੇ ਬੇਸਿਕ, ਅਪਲਾਈਡ ਫਾਰਮੇਸੀ ਅਤੇ ਫਾਰਮਾਕਾਲੌਜੀ ਦਾ ਐਡੀਟਰ ਨਿਯੁਕਤ ਕੀਤਾ ਗਿਆ ਹੈ, ਜਿਸ ਦੀ ਲਿਖਤੀ ਸੂਚਨਾ ਇਸ ਰਸਾਲੇ ਦੇ ਐਡੀਟੋਰੀਅਲ ਕੋਆਰਡੀਨੇਟਰ ਕੈਥੀ ਵਿਲਿਅਮਜ਼ ਨੇ ਡਾਕਟਰ ਨੇਕੀ ਨੂੰ ਭੇਜੀ ਹੈ। ਇਹ ਡਾਕਟਰੀ ਰਸਾਲਾ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਤੋਂ ਨਿਕਲਦਾ ਹੈ। ਇਥੇ ਇਹ ਵਰਨਯੋਗ ਹੈ ਕਿ ਡਾਕਟਰ ਨੇਕੀ ਦੀਆਂ 365 ਰਚਨਾਵਾਂ ਅਤੇ ਪਬਲੀਕੇਸ਼ਨ ਵੱਖ ਵੱਖ ਡਾਕਟਰੀ ਰਸਾਲੀਆਂ ਵਿੱਚ ਛੱਪ ਚੁੱਕਿਆਂ ਹਨ ਅਤੇ ਉਹ 15 ਦੇ ਕਰੀਬ ਡਾਕਟਰੀ ਰਸਾਲੀਆਂ ਦੇ ਸੰਪਾਦਕ ਹਨ। ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ਼ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਹੋਇਆ ਹੈ।

Share Button

Leave a Reply

Your email address will not be published. Required fields are marked *