ਡਾਕਟਰ ਦੀ ਲਾਪ੍ਰਵਾਹੀ, ਬੱਚੀ ਦਾ ਗ਼ਲਤ ਅਪ੍ਰੇਸ਼ਨ

ss1

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਰੇਲਵੇ ਵਿਭਾਗ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਲਾਪ੍ਰਵਾਹੀ ਦਾ ਅਜਿਹਾ ਨਮੂਨਾ ਸਾਹਮਣੇ ਆਇਆ ਹੈ ਜਿਸ ਬਾਰੇ ਕਿਸੇ ਨੂੰ ਹੈਰਾਨੀ ਵੀ ਹੋਵੇਗੀ ਤੇ ਗੁੱਸਾ ਆਉਣਾ ਵੀ ਲਾਜ਼ਮੀ ਹੈ। ਦਰਅਸਲ ਇੱਕ ਤਿੰਨ ਸਾਲ ਦੀ ਬੱਚੀ ਦੇ ਪੈਰ ਦਾ ਅਪ੍ਰੇਸ਼ਨ ਹੋਣਾ ਸੀ। ਡਾਕਟਰ ਨੇ ਅਪ੍ਰੇਸ਼ਨ ਕਰ ਵੀ ਦਿੱਤਾ ਪਰ ਅਪ੍ਰੇਸ਼ਨ ਤੋਂ ਬਾਅਦ ਪਤਾ ਲੱਗਾ ਕਿ ਅਪ੍ਰੇਸ਼ਨ ਤਾਂ ਸੱਜੇ ਪੈਰ ਦਾ ਹੋਣਾ ਸੀ ਤੇ ਕਰ ਖੱਬੇ ਪੈਰ ਦਾ ਦਿੱਤਾ ਗਿਆ।

ਇਹ ਮਾਮਲਾ ਅੰਮ੍ਰਿਤਸਰ ਦੀ ਰੇਲਵੇ ਕਲੋਨੀ ਵਿੱਚ ਬਣੇ ਰੇਲਵੇ ਵਿਭਾਗ ਦੇ ਸਰਕਾਰੀ ਹਸਪਤਾਲ ਦਾ ਹੈ। ਇੱਥੇ ਇੱਕ ਪੈਰ ਵਿੱਚ ਦਿੱਕਤ ਹੋਣ ਕਰਕੇ ਤਿੰਨ ਸਾਲਾ ਬੱਚੀ ਨੂੰ ਦਾਖਲ ਕਰਵਾਇਆ ਗਿਆ ਸੀ। ਬੱਚੀ ਦਾ ਇਲਾਜ ਕਰ ਰਹੇ ਡਾਕਟਰ ਨੇ ਸਲਾਹ ਦਿੱਤੀ ਸੀ ਕਿ ਉਸ ਦੇ ਪੈਰ ਦਾ ਅਪਰੇਸ਼ਨ ਕਾਰਨ ਤੋਂ ਬਾਅਦ ਉਹ ਠੀਕ ਹੋ ਜਾਵੇਗੀ।

ਪਰਿਵਾਰ ਨੇ ਡਾਕਟਰ ਦੀ ਸਲਾਹ ਮੁਤਾਬਕ ਬੱਚੀ ਦਾ ਅਪਰੇਸ਼ਨ ਕਰਨ ਲਈ ਸਾਰੇ ਇੰਤਜ਼ਾਮ ਕਰ ਲਏ। ਅੱਜ ਬੱਚੀ ਦਾ ਅਪਰੇਸ਼ਨ ਕਰ ਦਿੱਤਾ ਗਿਆ। ਜਦੋਂ ਬੱਚੀ ਨੂੰ ਅਪਰੇਸ਼ਨ ਕਾਰਨ ਤੋਂ ਬਾਅਦ ਬਾਹਰ ਲਿਆਂਦਾ ਗਿਆ ਤਾਂ ਬੱਚੀ ਦੇ ਮਾਂ-ਬਾਪ ਦੇ ਹੋਸ਼ ਉੱਡ ਗਏ। ਜਦੋਂ ਮਾਂ-ਪਿਓ ਨੂੰ ਪਤਾ ਲੱਗਾ ਕਿ ਡਾਕਟਰ ਨੇ ਗ਼ਲਤ ਪੈਰ ਦਾ ਅਪਰੇਸ਼ਨ ਕਰ ਦਿੱਤਾ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਤੇ ਰੇਲਵੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੌਕੇ ‘ਤੇ ਬੁਲਾਇਆ।

ਬੱਚੀ ਦਾ ਪਰਿਵਾਰ ਤੇ ਰਿਸ਼ਤੇਦਾਰ ਜਿੱਥੇ ਇਸ ਨੂੰ ਡਾਕਟਰ ਦੀ ਵੱਡੀ ਲਾਪ੍ਰਵਾਹੀ ਮੰਨ ਰਹੇ ਹਨ, ਉੱਥੇ ਹੀ ਡਾਕਟਰ ਇਸ ਸਾਰੇ ਮਾਮਲੇ ਨੂੰ ਗ਼ਲਤੀ ਕਹਿ ਕੇ ਪੱਲਾ ਝਾੜਦੇ ਦਿਖਾਈ ਦਿੱਤੇ। ਡਾਕਟਰ ਦਾ ਕਹਿਣਾ ਹੈ ਕਿ ਬੱਚੀ ਬਿਲਕੁਲ ਠੀਕ ਹੈ ਤੇ ਜੋ ਗ਼ਲਤੀ ਉਸ ਕੋਲੋਂ ਹੋਈ ਹੈ, ਉਸ ਲਈ ਉਸ ਵੱਲੋਂ ਮੁਆਫੀ ਮੰਗ ਲਈ ਗਈ ਹੈ।

ਭਾਵੇਂ ਡਾਕਟਰ ਵੱਲੋਂ ਆਪਣੀ ਗ਼ਲਤੀ ਦਾ ਅਹਿਸਾਸ ਕਰ ਲਿਆ ਗਿਆ ਹੈ ਪਰ ਆਪਣੀ ਛੋਟੀ ਜਿਹੀ ਬੱਚੀ ਦੀ ਤੰਦਰੁਸਤੀ ਦੀ ਆਸ ਲੈ ਕੇ ਹਸਪਤਾਲ ਆਏ ਉਸ ਦੇ ਮਾਪਿਆਂ ਦੇ ਦਿਲ ‘ਤੇ ਕੀ ਬੀਤ ਰਹੀ ਹੋਵੇਗੀ, ਇਹ ਤਾਂ ਉਹ ਹੀ ਜਾਣਦੇ ਹਨ। ਇਸ ਦੇ ਨਾਲ ਹੀ ਪੈਰ ਦਾ ਇਲਾਜ ਕਰਵਾਉਣ ਵਾਲੀ ਇਸ ਬੱਚੀ ਨੂੰ ਡਾਕਟਰ ਦੀ ਲਾਪ੍ਰਵਾਹੀ ਕਰਕੇ ਬਿਨੇ ਅਪ੍ਰੇਸ਼ਨ ਕੀਤੇ ਗਏ ਪੈਰ ਵਿੱਚ ਕਿਸੇ ਤਕਲੀਫ ਦੇ ਨਾ ਹੋਣ ਦੇ ਬਾਵਜੂਦ ਵੀ ਦੁੱਖ ਝੱਲਣਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *