ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਡਰੱਗ ਨਿਰਯਾਤ ਤੋਂ ਪਾਬੰਦੀਆਂ ਹਟਾਓ, ਨਹੀਂ ਤਾਂ ‘ਬਦਲੇ’ ਲਈ ਤਿਆਰ ਰਹੋ: ਟਰੰਪ

ਡਰੱਗ ਨਿਰਯਾਤ ਤੋਂ ਪਾਬੰਦੀਆਂ ਹਟਾਓ, ਨਹੀਂ ਤਾਂ ‘ਬਦਲੇ’ ਲਈ ਤਿਆਰ ਰਹੋ: ਟਰੰਪ

ਨਵੀਂ ਦਿੱਲੀ: ਭਾਰਤ ਵੱਲੋਂ ਪਿਛਲੇ ਹਫ਼ਤੇ ਮਲੇਰੀਆ ਰੋਕੂ ਡਰੱਗ ਹਾਈਡ੍ਰੋਕਸੀਕਲੋਰੋਕੁਈਨ ਦੇ ਨਿਰਯਾਤ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜੇਕਰ ਭਾਰਤ ਉਸ ਡਰੱਗ ਦੇ ਨਿਰਯਾਤ ਤੋਂ ਪਾਬੰਦੀਆਂ ਨਹੀਂ ਹਟਾਉਂਦਾ ਤਾਂ ਉਸ ਨੂੰ ਅਮਰੀਕਾ ਵੱਲੋਂ ਵੀ ਅਜਿਹੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮਾਹਰਾਂ ਦਾ ਕਹਿਣਾ ਹੈ ਕਿ ਉਹ ਡਰੱਗ ਕੋਵਿਡ-19 ਦੇ ਮਰੀਜ਼ਾਂ ਲਈ ਮਦਦਗਾਰ ਸਿੱਧ ਹੋ ਰਿਹਾ ਹੈ।

ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਜੇ ਭਾਰਤ ਇਹ ਦਵਾਈ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ, ਤਾਂ ਵੀ ਕੋਈ ਗੱਲ ਨਹੀਂ, ਪਰ ਫੇਰ ਉਹ ਸਾਡੇ ਤੋਂ ਵੀ ਅਜਿਹੇ ਹੀ ਪ੍ਰਤੀਕਰਮ ਦੀ ਆਸ ਰੱਖਣ। ‘ਨਾਂਹ’ ਹੋਣ ਦੀ ਹਾਲਤ ’ਚ ਟਰੰਪ ਨੇ ਸਿੱਧੇ ਤੌਰ ’ਤੇ ‘ਜਵਾਬੀ ਕਾਰਵਾਈ’ ਕਰਨ ਦੀ ਅਸਿੱਧੀ ਚੇਤਾਵਨੀ ਦੇ ਦਿੱਤੀ ਹੈ।

ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਇਸ ਬਾਰੇ ਮੈਂ ਐਤਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਕਿ ਜੇ ਤੁਸੀਂ ਸਾਡੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਸਪਲਾਈ ਦੀ ਇਜਾਜ਼ਤ ਦੇ ਰਹੇ ਹੋ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ ਪਰ ਜੇ ਨਾ ਭੇਜੀ, ਤਾਂ ਸਾਡੇ ਤੋਂ ਵੀ ਉਹੋ ਜਿਹੇ ਪ੍ਰਤੀਕਰਮ ਦੀ ਆਸ ਰੱਖਿਓ।

 

Source: ETV Bharat

Leave a Reply

Your email address will not be published. Required fields are marked *

%d bloggers like this: