ਡਰੋਲੀ ਭਾਈ ਵਿਖੇ  ਸੰਤ ਬਾਬਾ ਚਰਨ ਸਿੰਘ ਜੀ ਯਾਦਗਾਰੀ ‘ਸ਼ਹੀਦੀ ਸਮਾਗਮ’ ਹੋਇਆ

ਡਰੋਲੀ ਭਾਈ ਵਿਖੇ  ਸੰਤ ਬਾਬਾ ਚਰਨ ਸਿੰਘ ਜੀ ਯਾਦਗਾਰੀ ‘ਸ਼ਹੀਦੀ ਸਮਾਗਮ’ ਹੋਇਆ

ਡਾਕਟਰੀ ਕੈਂਪ ‘ਚ 13 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਨਿਰੀਖਣ

ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਸਾਹਿਬ ਵਿਖੇ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰੋਸਾਏ ਕੌਮੀ ਸ਼ਹੀਦ ‘ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲੇ’ ਯਾਦਗਾਰੀ ‘ਸ਼ਹੀਦੀ ਸਮਾਗਮ’ ਹੋਇਆ। ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰਛਾਇਆ ਅਤੇ ਸੰਤ ਜੀ ਦੇ ਉੱਤ੍ਰਾਧਿਕਾਰੀ ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਲੱਖਾਂ ਸੰਗਤਾਂ ਨੇ ਸੰਤ ਜੀ ਨੂੰ ਸ਼ਰਧਾ ਪੁਸ਼ਪ ਭੇਟਾ ਕੀਤੇ । ਸਮਾਗਮ ਦੀ ਆਰੰਭਤਾ ‘ਚ ਰਾਗ ਅਧਾਰਿਤ ਗੁਰਸ਼ਬਦ ਕੀਰਤਨ ਹੋਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ ਮੁਕੰਮਲ ਰੂਪ ‘ਚ ਪੂਰਾ ਕਰਕੇ ਗੁਰਮਤਿ ਜੀਵਨ ਜਾਚ ਦਾ ਸਾਕਾਰ ਰੂਪ ਹੋ ਨਿੱਬੜੇ ਅਤੇ 40 ਤੋਂ ਵੱਧ ਗੁਰਧਾਮਾਂ, ਹਸਪਤਾਲਾਂ ਤੇ ਵਿੱਦਿਅਕ ਅਦਾਰਿਆਂ ਦੀ ਸੇਵਾ ਕਰਵਾਈ । ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿ:ਜਗਤਾਰ ਸਿੰਘ ਜੀ ,ਤਖ਼ਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਰਘਬੀਰ ਸਿੰਘ ਜੀ , ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਜੀ ਅਤੇ ਸੰਪ੍ਰਦਾਇ ਦਲ ਬਾਬਾ ਬਿਧੀਚੰਦ ਸਾਹਿਬ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਨੇ ਸੰਤ ਜੀ ਦੀ ਸੇਵਾ ,ਸਿਮਰਨ ਘਾਲਣਾ ,ਪਰਉਪਕਾਰਾਂ ,ਦਲੇਰੀ ,ਜ਼ੁਅਰਤ,ਨਿੱਡਰਤਾ ਆਦਿ ਦਾ ਵਰਣਨ ਕਰਦਿਆਂ ਕਈ ਸੇਵਾਦਾਰਾਂ ਅਤੇ ਤਿੰਨ ਭਰਾਵਾਂ ਸਮੇਤ ਪ੍ਰਾਪਤ ਕੀਤੀ ਸ਼ਹਾਦਤ ਨੂੰ ਸਿਜ਼ਦਾ ਕੀਤਾ ਤੇ ਆਖਿਆ ਕਿ ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਦੇ 20ਵੀਂ ਸਦੀ ‘ਚ ਲਾਸਾਨੀ ਕਰਨੀਨਾਮੇ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਦੇ ਅਥਾਹ ਪ੍ਰੇਮ ਦੀ ਬਦੌਲਤ ਲੱਖਾਂ ਸੰਗਤਾਂ ਦਾ ਲਾਮਿਸਾਲ ਇਕੱਠ ਸੰਤ ਜੀ ਦੇ ਪੰਥ ਹਿੱਤ ਡੁੱਲ•ੇ ਖੂਨ ਨੂੰ ਪ੍ਰਣਾਮ ਕਰ ਰਿਹਾ ਹੈ । ਇਸ ਤੋਂ ਇਲਾਵਾ ਗਿ: ਬਲਦੇਵ ਸਿੰਘ ਐੱਮ ਏ,ਗਿ: ਹਰਪਾਲ ਸਿੰਘ ਢੰਡ ਦੇ ਢਾਡੀ ਜਥਿਆਂ ਅਤੇ ਗਿ: ਸੁੱਚਾ ਸਿੰਘ ਡੇਰਾ ਪਠਾਣਾ,ਗਿ: ਦਵਿੰਦਰ ਸਿੰਘ ਹਰੀਏਵਾਲਾ ਦੇ ਕਵੀਸ਼ਰੀ ਜਥਿਆਂ ਨੇ ਵੀ ਸੰਤ ਬਾਬਾ ਚਰਨ ਸਿੰਘ ਜੀ ਦੇ ‘ਜੀਵਨ ਤੇ ਸ਼ਹਾਦਤ’ ਪ੍ਰਸੰਗ ਸ੍ਰਵਣ ਕਰਵਾਏ । ਇਸ ਸਮੇਂ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ,ਬਾਬਾ ਜੁਗਿੰਦਰ ਸਿੰਘ ਆਨੰਦਪੁਰ ਸਾਹਿਬ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਜਥੇਦਾਰ ਤੋਤਾ ਸਿੰਘ ,ਨਿੱਧੜਕ ਸਿੰਘ ਬਰਾੜ,ਵਿਧਾਇਕ ਕੁਲਬੀਰ ਸਿੰਘ ਜ਼ੀਰਾ,ਲਖਮੀਰ ਸਿੰਘ ਅਰਾਈਆਂਵਾਲਾ,ਗੁਰਮੇਲ ਸਿੰਘ ਸੰਗਤਪੁਰਾ,ਗੁਰਚਰਨ ਸਿੰਘ ਗਰੇਵਾਲ,ਜਗਤਾਰ ਸਿੰਘ ਰੋਡੇ,ਸਤਪਾਲ ਸਿੰਘ ਤਲਵੰਡੀ (ਸਾਰੇ ਮੈਂਬਰਾਨ ਸ਼੍ਰੋਮਣੀ ਕਮੇਟੀ), ਬਾਬਾ ਨੰਦ ਸਿੰਘ ਮੁੰਡਾ ਪਿੰਡ , ਬਾਬਾ ਅਮਰੀਕ ਸਿੰਘ ਠੱਠਾ ਸਾਹਿਬ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਸੁਰਜੀਤ ਸਿੰਘ ਮਹਿਰੋਂ, ਬਾਬਾ ਸਾਧੂ ਸਿੰਘ ਲੰਙੇਆਣਾ, ਭਾਈ ਭੁਪਿੰਦਰ ਸਿੰਘ ਸੱਧਰਵਾਲਾ, ਡਾ: ਸਤੀਸ਼ ਕੌੜਾ, ਡਾ: ਸਤੀਸ਼ ਕੋਛੜ, ਬਾਬਾ ਨਿਰੰਜਨ ਸਿੰਘ ਪੰਜਵੜ, ਬਾਬਾ ਸੁਖਮੰਦਰ ਸਿੰਘ ਗੁਰੂਸਰ ਤੋਂ ਇਲਾਵਾ ਦਰਜਨ ਤੋਂ ਵੱਧ ਧਾਰਮਿਕ ਅਤੇ ਰਾਜਸੀ ਆਗੂਆਂ ਨੇ ਸ਼ਿਰਕਤ ਕੀਤੀ ਜਿੰਨ੍ਹਾਂ ਨੂੰ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਮਿਠਿਆਈਆਂ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤੇ । ਪੰਦਰਾਂ ਰੋਜ਼ਾ ਡਾਕਟਰੀ ਕੈਂਪ ‘ਚ 13 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: