ਡਰੇਨ ਦਾ ਪਾਣੀ ਓਵਰਫਲੋ ਹੋਣ ਕਾਰਨ 50 ਏਕੜ ਝੋਨੇ ਦਾ ਫਸਲ ਹੋਈ ਤਬਾਹ

ss1

ਡਰੇਨ ਦਾ ਪਾਣੀ ਓਵਰਫਲੋ ਹੋਣ ਕਾਰਨ 50 ਏਕੜ ਝੋਨੇ ਦਾ ਫਸਲ ਹੋਈ ਤਬਾਹ

7-31

ਤਪਾ ਮੰਡੀ, 6 ਜੁਲਾਈ (ਨਰੇਸ਼ ਗਰਗ) ਬਰਸਾਤ ਦੇ ਪਾਣੀ ਰੋਕਣ ਦੀ ਖਾਤਰ ਸਰਕਾਰਾਂ ਨੇ ਬਰਸਾਤੀ ਡਰੇਨਾਂ ਦਾ ਨਿਰਮਾਣ ਕੀਤਾ ਸੀ। ਇਸ ਦਾ ਮਕਸਦ ਬਰਸਾਤਾਂ ਦਾ ਓਵਰਫਲੋ ਪਾਣੀ ਦੂਰ-ਦੁਰਾੜੇ ਭੇਜਿਆ ਜਾਂਦਾ ਸੀ, ਪਰ ਜੇਕਰ ਇਹੀ ਡਰੇਨਾਂ ਆਮ ਲੋਕਾਂ ਲਈ ਆਫਤ ਬਣ ਜਾਵੇ ਤਾਂ ਫਿਰ ਕਿਸ ਦਾ ਕਸੂਰ ਹੈ। ਇਸ ਡਰੇਨ ਦੀ ਸਫਾਈ ਦਾ ਕੰਮ ਡਰੇਨ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜੋ ਕਿ ਅੱਧ ਵਿਚਕਾਰ ਦਰਾਜ ਵਾਲੇ ਪੁਲ ਤੱਕ ਕਰਕੇ ਛੱਡ ਦਿੱਤਾ ਗਿਆ ਅਤੇ ਪਾਣੀ ਨੂੰ ਬੰਨ ਮਾਰ ਦਿੱਤਾ ਗਿਆ ਸੀ। ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਮੀਂਹ ਦਾ ਪਾਣੀ ਡਰੇਨ ਵਿੱਚ ਆਉਣ ਕਾਰਨ ਅਤੇ ਅੱਗੇ ਤੋਂ ਨਿਕਾਸੀ ਬੰਦ ਹੋਣ ਕਾਰਨ ਪਾਣੀ ਓਵਰਫਲੋ ਹੋਕੇ ਕਰੀਬ 50 ਏਕੜ ਝੋਨੇ ਦੇ ਖੇਤਾਂ ਵਿੱਚ ਭਰ ਗਿਆ। ਇਸ ਡਰੇਨ ਵਿੱਚ ਕੁਝ ਉਦਯੋਗਾਂ ਦਾ ਪ੍ਰਦੂਸ਼ਤ ਪਾਣੀ ਪੈਣ ਕਾਰਨ ਇਸ ਓਵਰਫਲੋ ਪਾਣੀ ਦੇ ਝੋਨੇ ਦੀ ਫਸਲ ਬਿਲਕੁਲ ਹੀ ਤਬਾਹ ਕਰ ਦਿੱਤੀ। ਜਿਸ ਕਾਰਨ ਜ਼ਮੀਨ ਮਾਲਕਾਂ ਦੇ ਚੇਹਰਿਆਂ ਉਪਰ ਪ੍ਰੇਸ਼ਾਨੀ ਅਤੇ ਮਨ ਅੰਦਰ ਸਰਕਾਰ ਪ੍ਰਤੀ ਗੁੱਸਾ ਪਾਇਆ ਗਿਆ।

ਜਦ ਸਾਡੇ ਪੱਤਰਕਾਰ ਨੇ ਮੌਕੇ ਤੇ ਜਾਕੇ ਦੌਰਾ ਕੀਤਾ ਤਾਂ ਤਬਾਹ ਹੋਈ ਝੋਨੇ ਦੀ ਫਸਲ ਦੇ ਕਿਸਾਨ ਭੋਲਾ ਸਿੰਘ ਪੁੱਤਰ ਜੁਗਿੰਦਰ ਸਿੰਘ, ਜੁਗਰਾਜ ਸਿੰਘ ਪੁੱਤਰ ਹਰਦੇਵ ਸਿੰਘ, ਮਲਕੀਤ ਸਿੰਘ ਪੁੱਤਰ ਬਚਨ ਸਿੰਘ, ਮੋਹਣ ਸਿੰਘ ਪੰਚ, ਪਰਮਜੀਤ ਸਿੰਘ ਫੌਜੀ, ਭੋਲਾ ਸਿੰਘ ਵਾਸੀ ਦਰਾਜ ਨੇ ਡਰੇਨ ਵਿਭਾਗ ਪ੍ਰਤੀ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜਾਂ ਤਾਂ ਡਰੇਨ ਦੀ ਸਫਾਈ ਸ਼ੁਰੂ ਕਰਨੀ ਹੀ ਨਹੀਂ ਸੀ, ਅਗਰ ਸ਼ੁਰੂ ਕੀਤੀ ਸੀ ਤਾਂ ਬਰਸਾਤਾਂ ਤੋਂ ਪਹਿਲਾਂ ਪੂਰੀ ਕਰਨੀ ਸੀ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਦਿੱਤਾ ਜਾਵੇ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ।

Share Button

Leave a Reply

Your email address will not be published. Required fields are marked *