ਡਰੇਨ ‘ਚ ਪਾੜ ਪੈਣ ਕਾਰਨ 150 ਏਕੜ ਜ਼ਮੀਨ ਪਾਣੀ ਵਿਚ ਡੁੱਬੀ

ss1

ਡਰੇਨ ‘ਚ ਪਾੜ ਪੈਣ ਕਾਰਨ 150 ਏਕੜ ਜ਼ਮੀਨ ਪਾਣੀ ਵਿਚ ਡੁੱਬੀ

1-33 (2)
ਤਪਾ ਮੰਡੀ, 31 ਮਈ (ਨਰੇਸ਼ ਗਰਗ, ਸੋਮ ਨਾਥ ਸ਼ਰਮਾ)- ਪਿੰਡ ਆਲੀਕੇ ਦੀ ਹੱਦ ਤੇ ਲੱਗਦੇ ਤਿੰਨ ਪਿੰਡਾਂ ਵਿਚ ਉਸ ਸਮੇਂ ਹਫ਼ੜਾ -ਦਫ਼ੜੀ ਮੱਚ ਗਈ ਜਦੋ ਸ਼ਹਿਣੇ ਵਲੋਂ ਆਉਂਦੀ ਡਰੇਨ ਵਿਚ ਪਾੜ ਪੈਣ ਕਾਰਨ 150 ਏਕੜ ਪਾਣੀ ਵਿਚ ਡੁੱਬ ਗਿਆ। ਬੀਤੀ ਸ਼ਾਮ ਡਰੇਨ ਵਿਚ ਪਾੜ ਪੈਕੇ ਖੇਤਾਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਪਿੰਡ ਜੈਮਲ ਸਿੰਘ ਵਾਲਾ,ਰਾਈਆ ਅਤੇ ਆਲੀਕੇ ਦੇ ਕਿਸਾਨਾਂ ਦੇ ਕਈ ਝੇਕੜ ਨਰਮਾ,ਮੂੰਗੀ,ਮੱਕੀ ਅਤੇ ਸਬਜ਼ੀ ਦੀ ਫ਼ਸਲ ਤਬਾਹ ਹੋ ਗਈ। ਨਹਿਰਾਂ ਵਿਚ ਪਾਣੀ ਓਬਰਫਲੋ ਹੋਣ ਕਾਰਨ ਸ਼ਹਿਣੇ ਵਾਲੀ ਨਹਿਰ ਦਾ ਪਾਣੀ ਡਰੇਨ ਵਿਚ ਛੱਡ ਦਿੱਤਾ ਗਿਆ ਪਰ ਪਿੰਡ ਰਾਈਆ ਅਤੇ ਆਲੀਕੇ ਦੇ ਲਾਗੋ ਪਟੜੀ ਕਮਜ਼ੋਰ ਹੋਣ ਕਾਰਨ ਇਥੇ ਪਾੜ ਪੈ ਗਿਆ। ਇਸ ਮੌਕੇ ਇੱਕਤਰ ਹੋਏ ਜਰਨੈਲ ਸਿੰਘ,ਲਾਭ ਸਿੰਘ,ਯਾਦਪਾਲ ਸ਼ਰਮਾਂ,ਲਾਭ ਸਿੰਘ,ਵਿਸਾਖਾ ਸਿੰਘ,ਬਲਵੰਤ ਸਿੰਘ,ਟੇਕ ਸਿੰਘ ਆਦਿ ਕਿਸਾਨਾਂ ਨੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਜਾਹਿਰ ਕਰਦੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਡਰੇਨ ਦੀ ਸਫ਼ਾਈ ਚੰਗੀ ਤਰਾਂ ਨਾਲ ਨਹੀ ਕਰਵਾਈ ਗਈ ਉਪਰੋ ਦੀ ਨਹਿਰੀ ਵਿਭਾਗ ਨੇ ਡਰੇਨ ਦੀ ਸ਼ਮਤਾ ਤੋਂ ਵੱਧ ਪਾਣੀ ਪਾਣੀ ਛੱਡ ਦਿੱਤਾ। ਜਿਸ ਕਾਰਨ ਉਨਾਂ ਦੀ ਫ਼ਸਲ ਤੇ ਪਾਣੀ ਫਿਰ ਗਿਆ ਤੇ ਉਹ ਤਬਾਹ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਐਸ.ਡੀ.ਐਮ. ਫੂਲ ਨਰਿੰਦਰ ਸਿੰਘ ਧਾਲੀਵਾਲ ਅਤੇ ਤਹਿਸੀਲਦਾਰ ਤਪਾ ਸਰੋਜ ਰਾਣੀ ਅੱਗਵਾਲ ਨੇ ਮੋਕੇ ਤੇ ਜਾਕੇ ਸਥਿਤੀ ਦਾ ਜਾਇਜਾ ਲਿਆ। ਉਨਾਂ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਮੀਨਾ ਦੀ ਗਿਰਦਾਵਰੀ ਕਰਵਾਕੇ ਕਿਸਾਨਾ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *