Thu. Jun 20th, 2019

ਡਰਾਅ ਲਾਟਰੀ ਕੱਢਣ ਦੇ ਨਾਂਅ ਤੇ ਮਾਰੀ ਠੱਗੀ

ਡਰਾਅ ਲਾਟਰੀ ਕੱਢਣ ਦੇ ਨਾਂਅ ਤੇ ਮਾਰੀ ਠੱਗੀ
ਡੀ.ਆਰ ਇੰਟਰਪਰਾਇਜਜ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ਼ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ, 18 ਅਪ੍ਰੈਲ (ਸੀਮਾ ਸੋਢੀ)- ਮਹਾਂ ਨਗਰ ਅੰਮ੍ਰਿਤਸਰ ਵਿਚ ਅੱਜਕਲ ਡਰਾਅ ਲਾਟਰੀ ਕੱਢਣ ਦੇ ਨਾਂਅ ਤੇ ਠੱਗੀ ਮਾਰਨ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਇਹ ਲੋਕ ਭੋਲੇਭਾਲੇ ਲੋਕਾਂ ਕੋਲੋ 300 ਰੁਪਏ ਮਹੀਨਾ ਲਾਟਰੀ ਪਾਉਦੇ ਹਨ ਤੇ ਬਾਅਦ ਵਿਚ ਮੈਂਬਰ ਪੂਰੇ ਨਾ ਹੋਣ ਦਾ ਕਾਰਨ ਦੱਸ ਕੇ ਲਾਟਰੀ ਬੰਦ ਕਰ ਦਿੰਦੇ ਹਨ ਅਤੇ ਲਏ ਪੈਸੇ ਵੀ ਵਾਪਿਸ ਦੇਣ ਦਾ ਨਾਮ ਨਹੀ ਲੈਦੇ। ਇਸੇ ਤਰ੍ਹਾਂ ਹੀ ਪਿੰਡ ਬਾਸਰਕੇ ਗਿੱਲ੍ਹਾਂ ਦੇ ਵਸਨੀਕ ਦਿਲਸ਼ੇਰ ਸਿੰਘ, ਪਿੰਡ ਰਾਮੂਵਾਲ ਦੇ ਵਸਨੀਕ ਰਣਜੀਤ ਸਿੰਘ ਉਰਫ ਸਾਬਾ, ਰਛਪਾਲ ਸਿੰਘ ਅਤੇ ਨਰੈਣ ਸਿੰਘ ਨੇ ਡੀ.ਆਰ ਇੰਟਰਪਰਾਇਜਜ ਦੇ ਨਾਮ ਤੇ (ਡਰਾਅ ਲਾਟਰੀ) ਕੱਢਣ ਦਾ ਗੋਰਖ ਧੰਦਾ ਸ਼ੁਰੂ ਕੀਤਾ ਸੀ ਅਤੇ ਲੋਕਾਂ ਕੋਲੋ 300-300 ਰੁਪਏ ਇਕੱਠੇ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਲੋਕਾਂ ਕੋਲੋ ਇਕੱਠੀ ਕੀਤੀ ਰਕਮ ਵੀ ਹੜੱਪ ਕਰ ਗਏ। ਉੱਕਤ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਛੇਹਰਟਾ ਅਤੇ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਲਾਜਪੱਤ ਰਾਏ ਵਾਸੀ ਖੰਡਵਾਲਾ ਜ਼ਿਲ੍ਹਾਂ ਅੰਮ੍ਰਿਤਸਰ ਨੇ ਦੱਸਿਆਂ ਕਿ ਉਨ੍ਹਾਂ ਨੇ ਉਕਤ ਕੰਪਨੀ ਦੇ ਪਾਟਨਰ ਦਿਲਸ਼ੇਰ ਸਿੰਘ ਦੇ ਕਹਿਣ ਤੇ ਲਾਟਰੀ ਪਾਈ ਸੀ ਅਤੇ ਇੰਨ੍ਹਾਂ ਨੇ ਸਾਡੇ ਕੋਲੋ 300-300 ਰੁਪਏ ਲੈ ਕੇ ਰਸੀਦਾ ਦੇ ਦਿੱਤੀਆਂ ਸਨ, ਜਦ ਉਨ੍ਹਾਂ ਨੇ ਅਗਲੇ ਮਹੀਨੇ ਡਰਾਅ ਲਾਟਰੀ ਕੱਢਣ ਸਬੰਧੀ ਦਿਲਸ਼ੇਰ ਸਿੰਘ ਵਾਸੀ ਬਾਸਰਕੇ ਗਿੱਲ੍ਹਾਂ ਕੋਲੋ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਿੰਡ ਖਾਪੜਖੇੜੀ ਦੇ ਕਿਸੇ ਵਿਅਕਤੀ ਦੀ ਲਾਟਰੀ ਨਿਕਲੀ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਲਾਟਰੀ ਕੱਢਣ ਦੀ ਸੂਚਨਾ ਕਿਉ ਨਹੀ ਦਿੱਤੀ ਗਈ ਤਾਂ ਉਸ ਨੇ ਕਿਹਾ ਕਿ ਕਾਹਲੀ-ਕਾਹਲੀ ਵਿਚ ਸਾਨੂੰ ਯਾਦ ਭੁੱਲ ਗਿਆ ਸੀ, ਅਗਲੀ ਵਾਰ ਤੁਹਾਨੂੰ ਫੋਨ ਕਰਕੇ ਐਸ.ਬੀ ਰਿਜੋਰਟ ਵਿੱਚ ਬੁਲਾਇਆ ਜਾਵੇਗਾ, ਜਿੱਥੇ ਲਾਟਰੀ ਕੱਢੀ ਜਾਣੀ ਹੈ। ਜਤਿੰਦਰ ਸਿੰਘ ਅਤੇ ਜਤਿੰਦਰ ਸਿੰਘ ਰਿੰਕੂ ਨੇ ਅੱਗੇ ਦੱਸਿਆਂ ਕਿ ਜਦ ਉਨ੍ਹਾਂ ਨੇ ਅਗਲੇ ਮਹੀਨੇ ਲਾਟਰੀ ਬਾਰੇ ਫਿਰ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਮੈਂਬਰ ਪੂਰੇ ਨਾ ਹੋਣ ਕਾਰਨ ਇਹ (ਡਰਾਅ ਲਾਟਰੀ) ਬੰਦ ਕਰ ਦਿੱਤੀ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਦੱਸਿਆਂ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਉਕਤ ਡੀ.ਆਰ ਇੰਟਰਪਰਾਇਜਜ ਨਾਮ ਦੀ ਕੰਪਨੀ ਸਰਕਾਰ ਵੱਲੋਂ ਰਜਿਸਟਰਡ ਨਹੀ ਹੋਈ ਅਤੇ ਨਾ ਹੀ ਇਸ ਕੰਪਨੀ ਦਾ ਕੋਈ ਦਫਤਰ ਹੈ। ਇਹ ਲੋਕ ਭੋਲੇਭਾਲੇ ਲੋਕਾਂ ਕੋਲੋ 300-300 ਰੁਪਏ ਇਕੱਠੇ ਕਰਕੇ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ ਹਨ। ਉਨ੍ਹਾਂ ਅਖੀਰ ਵਿਚ ਜ਼ਿਲ੍ਹਾਂ ਪੁਲਸ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਵਿਚ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਖਿਲਾਫ ਧੋਖਧੜੀ ਦੇ ਤਹਿਤ 420 ਦਾ ਮੁਕਦਮਾ ਦਰਜ਼ ਕਰਕੇ ਉਨ੍ਹਾਂ ਨੂੰ ਇੰਨਸਾਫ ਦਵਾਇਆਂ ਜਾਵੇ ਅਤੇ ਇਹੋ ਅਜਿਹੇ ਵਿਅਕਤੀਆਂ ਨੂੰ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਿਆ ਜਾਵੇ ਤਾਂ ਜੋ ਉਕਤ ਵਿਅਕਤੀ ਅੱਗੇ ਤੋ ਲੋਕਾਂ ਨਾਲ ਠੱਗੀ ਮਾਰਨ ਤੋ ਗੁਰੇਜ਼ ਕਰਨ।

Leave a Reply

Your email address will not be published. Required fields are marked *

%d bloggers like this: