Tue. Aug 20th, 2019

ਡਰਦੇ ਹਾਂ

ਡਰਦੇ ਹਾਂ

ਉਬਾਲੇ ਜਲਦੀ ਖਾ ਜਾਂਦਾ ਖੂਨ ਜਵਾਨੀ ਤੋਂ ਡਰਦੇ ਹਾਂ
ਬੇਕਾਰ ਨਾ ਚਲੀ ਜਾਵੇ ਕਿਤੇ ਕੁਰਬਾਨੀ ਤੋਂ ਡਰਦੇ ਹਾਂ

ਝਟਕੇ ਦਾ ਹੋਵੇ ਜਾਂ ਹਲਾਲੀ ਦਾ ਮਾਸ ਤੋਂ ਕੀ ਲੈਣਾ
ਬੱਸ ਅਸੀਂ ਤਾਂ ਬੱਕਰੇ ਦੀ ਪਰੇਸ਼ਾਨੀ ਤੋਂ ਡਰਦੇ ਹਾਂ

ਕਣਕ , ਬਾਜਰਾ , ਮੱਕੀ ਏਨਾ ਹੀ ਕਾਫੀ ਸਾਡੇ ਲਈ
ਹੱਦੋਂ ਜ਼ਿਆਦਾ ਉਨ੍ਹਾਂ ਦੀ ਮਿਹਰਬਾਨੀ ਤੋਂ ਡਰਦੇ ਹਾਂ

ਜੰਗ ਹੋਵੇ ਦੇਸ਼ ਦੀ , ਭਾਵੇਂ ਤ੍ਰਿਸ਼ੂਲਾਂ ਤੇ ਖੰਡਿਆਂ ਦੀ
ਖ਼ੂਨ ਦੇ ਧੱਬਿਆਂ ਦੀ ਗਹਿਰੀ ਨਿਸ਼ਾਨੀ ਤੋਂ ਡਰਦੇ ਹਾਂ

ਆ ਜੇ ਪਾਣੀ ਹੜਾਂ ਦਾ ਜਿੰਨਾ ਮਰਜ਼ੀ ਕੀ ਫਰਕ ਪੈਂਦਾ
ਇਨਸਾਨੀਅਤ ਨਾਂ ਰੁੜ੍ਹਜੇ ਵਹਿਣ ਸ਼ੈਤਾਨੀ ਤੋਂ ਡਰਦੇ ਹਾਂ

ਗੁਲਾਮ ਨੇ ਹਾਲੇ ਵੀ ‘ਭੁੱਲਰਾ’ ਆਜ਼ਾਦ ਦੇਸ਼ ਦੇ ਲੋਕ
ਰਹਿੰਦੀ ਜੋ ਹਰ ਪਲ ਚਿਹਰੇ ਤੇ ਹੈਰਾਨੀ ਤੋਂ ਡਰਦੇ ਹਾਂ

ਭੁੱਲਰ
ਕੋਟ ਈਸੇ ਖਾਂ
ਮੋਗਾ

Leave a Reply

Your email address will not be published. Required fields are marked *

%d bloggers like this: