ਡਰਗਜ਼ ਕੇਸ: ਇੰਸਪੈਕਟਰ ਇੰਦਰਜੀਤ ਦੀ ਅੰਮ੍ਰਿਤਸਰ ਰਿਹਾਇਸ਼ ਦੀ ਜਾਂਚ

ss1

ਡਰਗਜ਼ ਕੇਸ: ਇੰਸਪੈਕਟਰ ਇੰਦਰਜੀਤ ਦੀ ਅੰਮ੍ਰਿਤਸਰ ਰਿਹਾਇਸ਼ ਦੀ ਜਾਂਚ

ਅੰਮ੍ਰਿਤਸਰ: ਸੋਮਵਾਰ ਨੂੰ ਜਲੰਧਰ ਦੇ ਪੀਏਪੀ ਕੰਪਲੈਕਸ ‘ਚ ਹੈਰੋਇਨ, ਹਥਿਆਰਾਂ ਤੇ ਵਿਦੇਸ਼ੀ ਮੁਦਰਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੀ ਜਾਂਚ ਲਈ ਐਸਟੀਐਫ਼ ਦੀ ਟੀਮ ਪੁੱਜੀ।

ਸੂਤਰਾਂ ਮੁਤਾਬਕ ਇਸ ਇੰਸਪੈਕਟਰ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਕਰੀਬੀ ਸਬੰਧ ਸਨ। ਇਸ ਅਫਸਰ ਨੇ ਪਿਛਲੇ 10 ਸਾਲ ਪੂਰੀਆਂ ਮੌਜਾਂ ਕੀਤੀਆਂ ਤੇ ਆਪਣੇ ਮਨ ਭਾਉਂਦੇ ਥਾਂ ‘ਤੇ ਤਾਇਨਾਤ ਰਿਹਾ।

ਪੰਜਾਬ ਪੁਲਿਸ ਤੇ ਐਸਟੀਐਫ ਦੇ ਅਧਿਕਾਰੀ ਇੰਦਰਜੀਤ ਨੂੰ ਲੈ ਕੇ ਚਾਟੀਵਿੰਡ ਖੇਤਰ ਵਿੱਚ ਸਥਿਤ ਕਿਸ਼ਨਗੜ੍ਹ ਆਬਾਦੀ ਉਸ ਦੇ ਘਰ ਪੁੱਜੇ। ਤਕਰੀਬਨ ਸਾਢੇ ਤਿੰਨ ਘੰਟੇ ਇੰਦਰਜੀਤ ਦੇ ਆਲੀਸ਼ਾਨ ਘਰ ਦੀ ਤਲਾਸ਼ੀ ਲੈਣ ਉਪਰੰਤ ਟੀਮ ਵਾਪਸ ਰਵਾਨਾ ਹੋ ਗਈ।

ਇਸ ਮੌਕੇ ਐਸਟੀਐਫ਼ ਦੇ ਬਾਰਡਰ ਰੇਂਜ ਦੇ ਏਆਈਜੀ ਰਸ਼ਪਾਲ ਸਿੰਘ ਨੇ ਇਸ ਜਾਂਚ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਆਲਾ ਅਧਿਕਾਰੀ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਣਗੇ।

Share Button

Leave a Reply

Your email address will not be published. Required fields are marked *