Thu. May 23rd, 2019

ਡਬਲਡੋਜ਼ ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫ਼ੀਸਦੀ ਖਰੀ ਉਤਰੇਗੀ- ਰਣਜੀਤ ਬਾਵਾ

ਡਬਲਡੋਜ਼ ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫ਼ੀਸਦੀ ਖਰੀ ਉਤਰੇਗੀ- ਰਣਜੀਤ ਬਾਵਾ

ਅੰਮ੍ਰਿਤਸਰ 12 ਅਗਸਤ (ਪੱਤਰ ਪ੍ਰੇਰਕ )- ਪੰਜਾਬੀ ਸਿਨੇਮਾ ਜਗਤ ਵਿਚ ਆਪਣਾ ਨਾਮ ਚਮਕਾਉਣ ਵਾਲੀ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਬੈਨਰ ਦੀ ਸਾਲ 2014?ਦੀ ਸੁਪਰ ਹਿੱਟ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਸੀਕੁਅਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਆਗਾਮੀ 15 ਅਗਸਤ 2018 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਪ੍ਰਮੋਸ਼ਨ ਲਈ ਫ਼ਿਲਮ ਦੀ ਸਟਾਰਕਾਸਟ ਅੱਜ ਵਿਸ਼ੇਸ਼ ਤੌਰ ‘ਤੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੁੰਦੇ ਹੋਏ ਫ਼ਿਲਮ ਦੀ ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ ਅਤੇ ਸਫ਼ਲਤਾ ਲਈ ਅਰਦਾਸ ਕੀਤੀ।

ਇਸ ਮੌਕੇ ਤੇ ਫ਼ਿਲਮ ਦੇ ਹੀਰੋ ਰਣਜੀਤ ਬਾਵਾ, ਨਿਰਮਾਤਾ ਰੁਪਾਲੀ ਗੁਪਤਾ, ਡਿਪਟੀ ਵੋਹਰਾ ਅਤੇ ਉਨਾਂ ਦੀ ਟੀਮ ਦਰਸ਼ਕਾਂ ਦੇ ਵੀ ਰੂ-ਬ-ਰੂ ਹੋਈ।ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਅਦਾਕਾਰ ਰਣਜੀਤ ਬਾਵਾ ਨੇ ਕਿਹਾ ਕਿ ਇਸ ਫ਼ਿਲਮ ਵਿਚ ਉਹ ਸਭ ਹੈ, ਜੋ ਕਿਸੇ ਫ਼ਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ ਕਮਾਲ ਦਾ ਵਿਸ਼ਾ, ਕਹਾਣੀ, ਕਾਮੇਡੀ, ਅਦਾਕਾਰੀ, ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁਝ। ਉਨਾਂ ਅੱਗੇ ਕਿਹਾ ਕਿ ਇਸ ਪ੍ਰਾਜੈਕਟ ‘ਤੇ ਕੰਮ ਕਰਨਾ ਬੇਹੱਦ ਮਜ਼ੇਦਾਰ ਰਿਹਾ ਅਤੇ ਮੈਂ ਮੰਨਦਾ ਹਾਂ ਕਿ ਇਹ ਮੇਰੇ ਕੈਰੀਅਰ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਆਸ ਹੈ ਕਿ ਲੋਕ ਨਿਸ਼ਚਿਤ ਹੀ ਫਿਲਮ ਦੇ ਹਰ ਸੀਨ ਨਾਲ ਆਪਣੇ ਆਪ ਨੂੰ ਜੋੜ ਸਕਣਗੇ ‘ਤੇ ਉਨਾਂ ਮੁਤਾਬਕ, ”ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫ਼ੀਸਦੀ ਖਰੀ ਉਤਰੇਗੀ। ਫ਼ਿਲਮ ਪ੍ਰੋਡਿਊਸਰ ਰੁਪਾਲੀ ਗੁਪਤਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਲ 2014 ਦੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਸਫਲਤਾ ਨੂੰ ਦੇਖਦੇ ਹੋਏ ਹੀ ਮੈਂ ਤੇ ਦੀਪਕ ਗੁਪਤਾ ਨੇ ਇਸ ਫ਼ਿਲਮ ਦਾ ਸੀਕੁਅਲ ਬਣਾਉਣ ਬਾਰੇ ਸੋਚਿਆ ਸੀ।ਇਸ ਫਿਲਮ ਲਈ ਅਸੀਂ ਸਾਰਿਆਂ ਨੇ ਜੀ-ਤੋੜ ਮਿਹਨਤ ਕੀਤੀ ਹੈ ਅਤੇ ਸਾਨੂੰ ਆਸ ਹੈ ਕਿ ਇਹ ਫਿਲਮ ਸਾਡੀ ਪਹਿਲੀ ਫਿਲਮ ਨਾਲੋਂ ਕਈ ਗੁਣਾ ਵੱਧ ਸਫਲਤਾ ਪ੍ਰਾਪਤ ਕਰਦੀ ਹੋਈ ਦਰਸ਼ਕਾਂ ਨੂੰ ਪਸੰਦ ਆਵੇਗੀ।ਉਨਾਂ ਅੱਗੇ ਦੱਸਿਆ ਕਿ ਫ਼ਿਲਮ ਵਿੱਚ ਅਦਾਕਾਰਾ ਅਵੰਤਿਕਾ ਹੁੰਦਲ, ਪਾਇਲ ਰਾਜਪੂਤ , ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਗੁਰਮੀਤ ਸਾਜਨ ਅਤੇ ਹਰਦੀਪ ਗਿੱਲ ਆਦਿ ਪਾਲੀਵੁੱਡ ਦੇ ਨਾਮੀ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਸੰਗੀਤ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਫ਼ਿਲਮ ਵਿਚ ਗਾਇਕ ਰਣਜੀਤ ਬਾਵਾ, ਜੱਸੀ ਗਿੱਲ, ਕਰਮਜੀਤ ਅਨਮੋਲ ਅਤੇ ਪ੍ਰੇਮਜੀਤ ਢਿਲੋਂ ਦੀ ਆਵਾਜ਼ ‘ਚ ਕੁੱਲ ਛੇ ਗੀਤ ਹਨ ਜੋ ਕਿ ਲੋਕਧੁਨ ਸੰਗੀਤਕ ਕੰਪਨੀ ਦੀ ਪੇਸ਼ਕਸ਼ ਹਨ ਅਤੇ ਫ਼ਿਲਮ ਦਾ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ ਅਤੇ ਇਹ ਗੀਤ ਗੀਤਕਾਰ ਹੈਪੀ ਰਾਏਕੋਟੀ, ਕਾਬਲ ਸਰੂਪਵਾਲੀ, ਕੁਲਦੀਪ ਕੰਡਿਆਰਾ ਪ੍ਰੇਮਜੀਤ ਢਿਲੋਂ ਅਤੇ ਖੁਸ਼ੀ ਵਲੋਂ ਕਲਮਬੱਧ ਕੀਤੇ ਗਏ ਹਨ।

Leave a Reply

Your email address will not be published. Required fields are marked *

%d bloggers like this: