ਠੰਢ ‘ਚ ਇਹ ਚੀਜ਼ਾਂ ਜ਼ਰੂਰ ਖਾਓ

ss1

ਠੰਢ ‘ਚ ਇਹ ਚੀਜ਼ਾਂ ਜ਼ਰੂਰ ਖਾਓ

ਅਦਰਕ ਸਿਰਫ ਇੱਕ ਮਸਾਲਾ ਨਹੀਂ ਹੈ। ਸਿਹਤ ਲਈ ਬੜੀ ਜ਼ਰੂਰੀ ਚੀਜ਼ ਹੈ। ਚਾਹ ‘ਚ ਪਾ ਕੇ ਪੀਤਾ ਜਾ ਸਕਦਾ ਹੈ ਤੇ ਸਬਜ਼ੀਆਂ ‘ਚ ਇਸਤੇਮਾਲ ਹੋ ਸਕਦਾ ਹੈ। ਇਸ ‘ਚ ਆਇਓਡੀਨ, ਕੈਲਸ਼ੀਅਮ ਤੇ ਵਿਟਾਮਿਨ ਬਹੁਤ ਹੈ। ਇਹ ਐਂਟੀ ਵਾਇਰਲ ਵੀ ਹੈ। ਕਈ ਆਯੂਰਵੇਦ ਦੀਆਂ ਦਵਾਵਾਂ ‘ਚ ਇਸ ਦਾ ਇਸਤੇਮਾਲ ਹੁੰਦਾ ਹੈ।

ਗਾਜਰ ਬੀਟਾ-ਕੈਰੋਟੀਨ ਭਰਪੂਰ ਹੁੰਦਾ ਹੈ। ਇਸ ਨਾਲ ਸ਼ਰੀਰ ਵਿਟਾਮਿਨ-ਏ ‘ਚ ਬਦਲ ਲੈਂਦਾ ਹੈ। ਗਾਜਰ ਨੂੰ ਸਲਾਦ ਦੇ ਰੂਪ ‘ਚ ਖਾਓ। ਸਬਜ਼ੀ ਬਣਾਓ ਤਾਂ ਵੀ ਓਨਾ ਹੀ ਫਾਇਦਾ ਦੇਵੇਗੀ। ਗਾਜਰ ‘ਚ ਵਿਟਾਮਿਨ ਏ ਹੁੰਦਾ ਹੈ ਜੋ ਸਰੀਰ ਨੂੰ ਵਿਟਾਮਿਨ-ਏ ਦਿੰਦਾ ਹੈ। ਇਸ ਨਾਲ ਸਾਹ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।

ਸਰਦੀਆਂ ‘ਚ ਸਰੋਂ ਦੇ ਸਾਗ ਤੋਂ ਇਲਾਵਾ ਪਾਲਕ, ਮੇਥੀ, ਬਾਥੂ, ਸੋਇਆ ਤੇ ਪੱਤਾਗੋਭੀ ਦਾ ਸੁਆਦ ਵੀ ਲੈਣਾ ਚਾਹੀਦਾ ਹੈ। ਇਸ ‘ਚ ਕੈਲਰੀ ਨਾ ਦੇ ਬਰਾਬਰ ਹੁੰਦੀ ਹੈ ਤੇ ਤਾਕਤ ਵੀ ਪੂਰੀ। ਇਹ ਸਿਹਤ ਤੇ ਸੁਆਦ ਦੋਵਾਂ ਲਈ ਲਾਹੇਵੰਦ ਹੈ। ਹਫਤੇ ‘ਚ ਦੋ ਵਾਰ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਗੁੜ ਨੂੰ ਸਰਦੀਆਂ ਦੀ ਮਿਠਾਈ ਵੀ ਕਹਿੰਦੇ ਹਨ। ਸਿਹਤ ਤੇ ਚਮੜੀ ਦੋਹਾਂ ਲਈ ਇਹ ਫਾਇਦੇਮੰਦ ਹੈ। ਇਹ ਖੂਨ ਵੀ ਸਾਫ ਕਰਦਾ ਹੈ। ਗੁੜ ‘ਚ ਕੈਲਸ਼ੀਅਮ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ ਤੇ ਕੁਝ ਹੋਰ ਕਾਪਰ ਵੀ ਹੁੰਦੇ ਹਨ। ਖੰਡ ਮੁਕਾਬਲੇ ਗੁੜ ‘ਚ 50 ਗੁਣਾ ਜ਼ਿਆਦਾ ਖਣਿਜ ਹੁੰਦਾ ਹੈ। ਇਸ ਨਾਲ ਭੁੱਖ ਵੀ ਵਧਦੀ ਹੈ। ਅੱਖਾਂ ਦੀ ਰੌਸ਼ਨੀ ‘ਚ ਵੀ ਫਰਕ ਪੈਂਦਾ ਹੈ।

Share Button

Leave a Reply

Your email address will not be published. Required fields are marked *