Tue. Jul 23rd, 2019

ਠੰਢ ਅਤੇ ਕੋਹਰੇ ਦਾ ਕਹਿਰ : 500 ਉਡਾਨਾਂ ਤੇ 400 ਰੇਲ ਗੱਡੀਆਂ ਦੇ ਸਮੇਂ ਵਿੱਚ ਦੇਰੀ

ਠੰਢ ਅਤੇ ਕੋਹਰੇ ਦਾ ਕਹਿਰ : 500 ਉਡਾਨਾਂ ਤੇ 400 ਰੇਲ ਗੱਡੀਆਂ ਦੇ ਸਮੇਂ ਵਿੱਚ ਦੇਰੀ

ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਠੰਢ ਅਤੇ ਕੋਹਰੇ ਨੇ ਆਮ ਜਨਜੀਵਨ ਉੱਪਰ ਅਸਰ ਪਾਇਆ ਹੈ। ਭਾਰੀ ਕੋਹਰੇ ਕਾਰਨ ਹਵਾਈ, ਸੜਕੀ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਖਤ ਠੰਡ ਦੀ ਗ੍ਰਿਫਤ ਵਿੱਚ ਹਨ। ਲੱਦਾਖ ਦੇ ਲੇਹ ਵਿੱਚ ਸਭ ਤੋ ਘੱਟ ਤਾਪਮਾਨ ਮਨਫੀ ਤੋਂ 14.5 ਡਿੱਗਰੀ ਹੇਠਾਂ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਵਿੱਚ ਕੋਹਰੇ ਕਾਰਨ ਘੱਟ ਦਿਖਾਈ ਦੇਣ ਨਾਲ ਸੜਕੀ ਆਵਾਜਾਈ ‘ਤੇ ਅਸਰ ਪਿਆ ਹੈ। ਕਈ ਜਗ੍ਹਾ ‘ਤੇ ਇਸ ਕਾਰਨ ਹਾਦਸੇ ਵੀ ਵਾਪਰੇ ਹਨ। ਚੰਡੀਗੜ੍ਹ ਵਿੱਚ ਹੇਠਲਾ ਤਾਪਮਾਨ 1.6 ਡਿੱਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਬਠਿੰਡਾ ਸਭ ਤੋਂ ਵੱਧ ਠੰਢਾ ਰਿਹਾ। ਲੁਧਿਆਣਾ ਵਿੱਚ ਤਾਪਮਾਨ 4.2 ਅਤੇ ਫਰੀਦਕੋਟ ਵਿੱਚ 4 ਡਿੱਗਰੀ ਸੈਲਸੀਅਸ ਰਿਹਾ। ਮੰਗਲਵਾਰ ਨੂੰ ਦਿੱਲੀ ਆਉਣ ਵਾਲੀ ਅਤੇ ਦਿੱਲੀ ਤੋਂ ਟੇਕ ਆਫ ਕਰਨ ਵਾਲੀ 20 ਫਲਾਈਟਾਂ ਲੇਟ ਰਹੀਆਂ ਅਤੇ ਛੇ ਨੂੰ ਕੈਂਸਲ ਕਰ ਦਿੱਤ ਗਿਆ, ਉੱਥੇ ਦਿੱਲੀ ਆਉਣ ਵਾਲੀਆਂ ਟਰੇਨਾਂ 64 ਟਰੇਨਾਂ ਲੇਟ, 24 ਦਾ ਸਮਾਂ ਬਦਲ ਗਿਆ ਅਤੇ 21 ਟ੍ਰੈਨ ਕੈਂਸਲ ਨਵੇਂ ਸਾਲ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਵਿੱਚ ਵੀ ਠੰਢ ਦਾ ਪ੍ਰਕੋਪ ਰਿਹਾ। ਭੀਸ਼ਣ ਕੋਹਰੇ ਦੀ ਵਜ੍ਹਾ ਨਾਲ ਕਰੀਬ 400 ਟਰੇਨਾਂ  ਦੇਰੀ ਨਾਲ ਚੱਲ ਰਹੀਆਂ ਹਨ। ਜਿਸ ਦੀ ਵਜ੍ਹਾ ਨਾਲ ਹਜਾਰਾਂ ਲੋਕ ਜਗ੍ਹਾ ਫਸ ਗਏ। ਘਣੇ ਕੋਹਰੇ ਦੀ ਵਜ੍ਹਾ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ.) ਹਵਾਈ ਅੱਡੇ ਤੇ 500 ਤੋਂ ਜਿਆਦਾ ਉਡਾਨਾਂ ਵਿੱਚ ਦੇਰੀ ਹੋਈ ਅਤੇ 23 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਦਿੱਲੀ ਆਉਣ ਜਾਣ ਵਾਲੀਆਂ ਲੱਗਭੱਗ ਸਾਰੀਆਂ ਉਡਾਨਾਂ ਪ੍ਰਭਾਵਤ ਰਹੀਆਂ। ਕਰੀਬ 453 ਘਰੇਲੂ ਅਤੇ 97 ਅੰਤਰ-ਰਾਸ਼ਟਰੀ ਉਡਾਨਾਂ ਵਿੱਚ ਦੇਰੀ ੋਹਈ। ਦਿੱਲੀ ਵਿੱਚ ਮੰਗਲਵਾਰ ਨੂੰ ਨਿਊਨਤਮ ਤਾਪਮਾਨ ਸੱਤ ਡਿੱਗਰੀ ਸੇਲਸੀਅਸ ਤੱਕ ਪਹੁੰਚ ਗਿਆ।
ਦਿੱਲੀ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਕੋਹਰੇ ਦੇ ਕਾਰਨ ਗੌਤਮ ਬੁੱਧ ਨਗਰ ਦੇ ਜਿਲ੍ਹਾ ਅਧਿਕਾਰੀ (ਡੀ.ਐੱਮ.) ਨੇ 2 ਜਨਵਰੀ ਤੋਂ ਚਾਰ ਜਨਵਰੀ ਤੱਕ ਨਰਸਰੀ ਤੋਂ ਅੱਠਵੀਂ ਜਮਾਤ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਦੂਸਰੀ ਤਰਫ ਉੱਤਰ ਪ੍ਰਦੇਸ਼ ਵਿੱਚ  ਸਖਤ ਸਰਦੀ ਵੀ ਜਾਰੀ ਹੈ ਅਤੇ ਹੁਣ ਦੋ ਤਿੰਨ ਦਿਨ ਤੱਕ ਕੜਾਕੇ ਦੀ  ਠੰਢ ਨਾਲ ਰਾਹਤ ਦੀ ਉਮੀਦ ਵੀ ਨਹੀਂ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਦਲ ਛਾਏ ਰਹਿਣ ਅਤੇ ਬਰਫੀਲੀ ਹਵਾ ਚੱਲਣ ਨਾਲ ਜਨਜੀਵਨ ਤੇ ਅਸਰ ਪਿਆ ਹੈ।

Leave a Reply

Your email address will not be published. Required fields are marked *

%d bloggers like this: