Tue. Jul 23rd, 2019

ਠੰਢੇ ਚੁੱਲਿਆਂ `ਚੋ ਬੁੱਝ ਚੁੱਕੀ ਅੱਗ ਦਾ ਨਾਮ ਹੈ ਇੰਨਕਲਾਬ-ਭਗਵੰਤ ਮਾਨ

ਠੰਢੇ ਚੁੱਲਿਆਂ `ਚੋ ਬੁੱਝ ਚੁੱਕੀ ਅੱਗ ਦਾ ਨਾਮ ਹੈ ਇੰਨਕਲਾਬ-ਭਗਵੰਤ ਮਾਨ

2-news-aamਬਰੇਟਾ/ਬੁਢਲਾਡਾ 2, ਦਸੰਬਰ(ਰੀਤਵਾਲ/ਤਰਸੇਮ ਸ਼ਰਮਾਂ): ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੇ ਹੱਕ ਵਿੱਚ ਇੰਨਕਲਾਬੀ ਰੈਲੀ ਵਿੱਚ ਜੁੜੇ ਲਾਮਿਸਾਲ ਇੱਕਠ ਨੂੰ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਪਾਰਲੀਮੇੈਟ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕੋਂ ਮੈਂ ਇੱਥੇ ਤੁਹਾਨੁੰ ਕੋਈ ਲਾਲਚ ਦੇਣ ਨਹੀ ਆਇਆ ਨਾਂ ਹੀ ਭਰਮਾਉਣ ਆਇਆ ਹਾਂ ਤੇ ਨਾਂ ਹੀ ਪਾਣੀ ਤੇ ਬੱਸਾਂ ਚਲਾਉਣ ਆਇਆ ਹਾਂ। ਜੇ ਆਇਆਂ ਹਾਂ ਸਿਰਫ ਤੁਹਾਨੂੰ ਮਿਲਣ ਆਇਆ ਹਾਂ। ਉਹ ਵੀ ਇਸ ਕਰਕੇ ਕਿ ਮੇਰੇ ਪਿੰਡ ਸੰਤੋਜ਼ ਤੇ ਬੁਢਲਾਡਾ ਵਿਚਲਾ ਫਾਸਲਾ ਬਹੁਤਾ ਲੰਬਾ ਨਹੀਂ ਬਲਕਿ ਇਨਾਂ੍ਹ ਦੀਆਂ ਹੱਦਾਂ ਸਾਝੀਆਂ ਹਨ। ਉਹਨਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨਾਲ ਮੇਰੀ ਸਾਂਝ ਚੁੱਲੇ ਨਿਉਂਦ ਦੇ ਨਾਲ ਨਾਲ ਪੱਤਲਾਂ ਦੀ ਸਾਂਝ ਹੈ। ਉਹਨਾਂ ਕਿਹਾ ਕਿ ਵੀਰੋਂ ਦੁੱਖ ਬਹੁਤ ਹਨ ਜਿਨ੍ਹਾਂ ਦੀ ਦਵਾਈ ਸਿਰਫ ਤੇ ਸਿਰਫ ਆਮ ਆਦਮੀ ਦੇ ਸੁਪਰੀਮੋਂ ਕੇਜਰੀਵਾਲ ਕੋਲ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਪਹਿਲਾ ਪਹਿਲ ਪਹਾੜਾ ਵਾਲੇ ਸਕੂਲਾਂ ਵਿੱਚ ਪੜਿਆ ਅਤੇ ਫਿਰ ਵਿਦੇਸ਼ ਪੜ੍ਹਨ ਚਲਾ ਗਿਆ। ਪਰ ਉਸਨੂੰ ਖੱਚਰ ਰੇਹੜੇ ਵਾਲੇ, ਮੋਦਨ ਮੋਚੀ, ਛੱਜੂ ਨਾਈ ਅਤੇ ਭੋਲੇ ਹਲਵਾਈ ਦੇ ਦੁੱਖ ਦਾ ਕੀ ਪਤਾ ਹੈ। ਉਹਨਾਂ ਕਿਹਾ ਕਿ ਇੰਨਕਲਾਬ ਠੰਢੇ ਚੁੱਲਿਆਂ `ਚੋ ਬੁੱਝ ਚੁੱਕੀ ਅੱਗ ਦਾ ਨਾਮ ਹੈ। ਜਿਹੜੀ ਬਾਦਲਾਂ ਨੂੰ ਹੈਲੀਕਪਟਰਾਂ `ਚੋਂ ਇਹ ਚੁੱਲਿਆਂ ਦੀ ਅੱਗ ਦਿਖਾਈ ਨਹੀਂ ਦਿੰਦੀ, ਪ੍ਰੰਤੂ ਉਹ ਵਾਅਦੇ ਬਹੁਤ ਵੱਡੇ ਵੱਡੇ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਅੰਨ੍ਹ ਦਾਤਾਂ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਸੀ ਅੱਜ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਮਾਵਾਂ ਟੋਕੇ ਦੇ ਰੁੱਗ ਲਾਉਂਦੀਆਂ ਨੇ ਤੇ ਭੈਣ ਭਰਾਂ ਰੱਲ੍ਹ ਕੇ ਕੁਤਰਾਂ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਟਰੈਕਟਰ ਮੰਡੀਆਂ ਖੁਸ਼ਹਾਲੀ ਦਾ ਚਿੰਨ੍ਹ ਨਹੀਂ ਬਲਕਿ ਮੰਦਹਾਲੀ ਦਾ ਰੋਣਾਂ ਰੋ ਰਹੀਆਂ ਹਨ ਤੇ ਕਿਸਾਨ ਆਪਣੀਆਂ ਧੀਆਂ ਦੇ ਵਿਆਹ ਇੰਨੀਆਂ ਟਰੈਕਟਰ ਮੰਡੀਆਂ ਵਿੱਚ ਟਰੈਕਟਰ ਵੇਚ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਦਲਾਂ ਨੇ ਸੜਕਾਂ, ਹਸਪਤਾਲ, ਸਰਕਾਰੀ ਸਕੂਲ ਪ੍ਰਾਇਵੇਟ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਹੁਣ ਸੜਕਾਂ ਤੇ ਚਲਣ ਲਈ ਆਮ ਲੋਕਾਂ ਨੂੰ ਜੇਬ ਢਿੱਲੀ ਕਰਨੀ ਪੈ ਰਹੀ ਹੈੇ। ਉਹਨਾਂ ਕਿਹਾ ਕਿ ਜਿਹਨਾਂ ਸੜਕਾਂ ਦਾ ਪ੍ਰਾਇਵੇਟ ਕਰਨ ਕੀਤਾ ਗਿਆ ਹੈ ਉਹਨਾਂ ਕੰਪਨੀਆਂ ਨਾਲ ਬਾਦਲ ਕਿਆਂ ਦੀਆਂ ਸਿੱਧੇ ਤੌਰ ਤੇ ਹਿੱਸੇਦਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾ ਚੋਰ ਮੋਰੀਆਂ ਬੰਦ ਕਰਾਗੇਂ। ਜਿਸ ਤੋਂ ਪੈਸਾ ਇੱਕਠਾ ਕਰਕੇ ਪੰਜਾਬ ਦਾ ਵਿਕਾਸ ਆਰੰਭ ਹੋਵੇਗਾ। ਪੰਜਾਬ੍ `ਚ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਨੂੰ ਰੋਕਣ ਲਈ ਸ੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਕਾਂਗਰਸ ਦੀ ਮਦਦ ਲਈ ਮੈਦਾਨ `ਚ ੳੁੱੱਤਰ ਆਇਆ ਹੈ। ਉਹਨਾਂ ਕਿਹਾ ਕਿ ਅਸੀਂ 25 ਲੱਖ ਨੌਕਰੀਆਂ ਦਾ ਪੱਕਾ ਪ੍ਰਬੰਧ ਕਰਾਗੇਂ, 19 ਹਜ਼ਾਰ ਫੈਕਟਰੀਆਂ ਜਿਹੜੀਆਂ ਬਾਦਲਾਂ ਤੋਂ ਦੁਖੀ ਹੋ ਕੇ ਪੰਜਾਬ ਛੱਡ ਗਈਆਂ ਉਹਨਾਂ ਦੇ ਕਾਰੋਬਾਰ ਮੁੜ੍ਹ ਪੰਜਾਬ `ਚ ਸਥਾਪਤ ਕਰਕੇ ਬੇਰੁਜ਼ਗਾਰਾਂ ਨੂੰ ਨੋਕਰੀਆਂ ਦੇਵਾਗੇ। ਉਹਨਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਨਾਲ ਨਾਲ ਹਰ ਪਿੰਡ ਵਿੱਚ 2-2 ਖੇਤੀ ਮਾਹਰ ਨਿਯੁਕਤ ਕਰਾਗੇਂ ਤਾਂ ਜ਼ੋ ਖੇਤੀ ਮਾਹਰਾਂ ਦੀ ਸਲਾਹ ਨਾਲ ਮੁੜ ਤੋਂ ਪੰਜਾਬ ਖੇਤੀ ਪ੍ਰਧਾਨ ਸੂਬਾ ਬਣ ਸਕੇ। ਉਹਨਾਂ ਕਿਹਾ ਕਿ ਜੇਕਰ ਪਹਿਲੇ ਸਾਲ ਹੀ ਖੇਤੀ ਨੇ ਚੰਗਾ ਰੰਗ ਦਿਖਾ ਦਿੱਤਾ ਤਾਂ ਤੋਤੇ ਨੂੰ ਤੁਰੰਤ ਪਿੰਜਰੇ ਵਿੱਚ ਬੰਦ ਕਰ ਦੇਵਾਗੇਂ। ਉਹਨਾਂ ਕਿਹਾ ਕਿ ਵੀਰੋਂ ਕਾਂਗਰਸ ਕੌਮਾਂ `ਚ ਚਲੀ ਗਈ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਨੂੰ ਰੋਕਣ ਲਈ ਸ੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਕਾਂਗਰਸ ਦੀ ਮਦਦ ਲਈ ਮੈਦਾਨ `ਚ ੳੁੱੱਤਰ ਆਇਆ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਹਲਕੇ ਵਿੱਚ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ ਦੇ ਪ੍ਰਚਾਰ ਲਈ ਵੱਡੇ ਵੱਡੇ ਬੋਰਡ ਤੇ ਲੱਗਣ ਵਾਲਾ ਪੈਸਾ ਅਕਾਲੀਆਂ ਵੱਲੋਂ ਨਸ਼ਿਆਂ ਦੇ ਕਾਰੋਬਾਰ `ਚੋ ਇੱਕਠਾਂ ਕੀਤਾ ਗਿਆ ਪੈਸਾ ਹੈ। ਜਿਸਦੇ ਪੱਕੇ ਸਬੂਤ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਾਗੇਂ। ਉਹਨਾਂ 2017 `ਚ ਆਪਣੀ ਸਰਕਾਰ ਆਉਣ ਦਾ ਦਾਅਵਾ ਕਰਦਿਆਂ ਅਕਾਲੀਆਂ ਤੋਂ ਗਿਣ-ਗਿਣ ਹਿਸਾਬ ਲੈਣ ਦੀ ਵੀ ਗੱਲ ਆਖੀ। ਉਹਨਾਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਅਲਾਟ ਕੀਤੇ ਜਾਣਗੇ। ਇਸ ਮੌਕੇ ਤੇ ਹਲਕੇ ਦੇ ਪਾਰਟੀ ਉਮੀਦਵਾਰ ਪ੍ਰਿਸੀਪਲ ਬੁੱਧ ਰਾਮ, ਐੱਨ ਆਰ ਆਈ ਵਿੰਗ ਦੀ ਕੇਨੇਡਾ ਤੋਂ ਪ੍ਰਧਾਨ ਜ਼ਸਕੀਰਤ ਕੋਰ ਮਾਨ, ਡਾ. ਵਿਜੈ ਸਿੰਗਲਾ, ਡਾ. ਰਘਵੀਰ ਸਿੰਘ ਜੋਨ ਇੰਚਾਰਜ ਲੇਵਰ ਵਿੰਗ, ਕਰਮਜੀਤ ਕੋਰ ਚਹਿਲ ਇੰ:ਇਸਤਰੀ ਵਿੰਗ ਮਾਨਸਾ ਬਿੰਦੂ ਸ਼ਰਮਾ ਮੈਂਬਰ ਸ਼ਿਕਾਇਤ ਨਿਵਾਰਣ ਕਮੇਟੀ ਬੁਢਲਾਡਾ , ਸੈਨਾ ਦੇਵੀ ਬੁੱਥ ਇੰ: ਬੁਢਲਾਡਾ ,ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ, ਕੁਲਦੀਪ ਸੀਮਾਰ ,ਹਰਵਿੰਦਰ ਸੇਖੋ ਬੱਛੋਆਣਾ, ਪ੍ਰੀਤ ਗਿੱਲ ਵਰ੍ਹੇ, ਗੁਰਮੀਤ ਸਿੰਘ ਸੇਖੋ ਬੋੜਾਵਾਲ , ਰੈਲੀ ਦੇ ਅਖੀਰ ਵਿੱਚ ਉਮੀਦਵਾਰ ਪ੍ਰਿ੍ਰੰਸੀਪਲ ਬੁੱਧ ਰਾਮ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆਂ ਉਮੀਦਾਂ ਤੇ ਖਰ੍ਹੇ ਉਤਰਨਗੇ।

Leave a Reply

Your email address will not be published. Required fields are marked *

%d bloggers like this: