ਠੰਡਲ ਨੇ ਭੂੰਗਰਨੀ ਸਕੂਲ ਨੂੰ ਅਪਗਰੇਡ ਕਰਨ ਦਾ ਕੀਤਾ ਉਦਘਾਟਨ

ss1

ਠੰਡਲ ਨੇ ਭੂੰਗਰਨੀ ਸਕੂਲ ਨੂੰ ਅਪਗਰੇਡ ਕਰਨ ਦਾ ਕੀਤਾ ਉਦਘਾਟਨ

22-40 (1) 22-40 (2)
ਗੜ੍ਹਸ਼ੰਕਰ 22 ਅਗਸਤ (ਅਸ਼ਵਨੀ ਸ਼ਰਮਾ) ਜੇਲਾਂ, ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸ: ਸੋਹਣ ਸਿੰਘ ਠੰਡਲ ਨੇ ਪਿੰਡ ਭੂੰਗਰਨੀ ਵਿਖੇ ਸ਼ਹੀਦ ਹੋਲਦਾਰ ਗਿਆਨ ਸਿੰਘ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਨ ਦਾ ਰਸਮੀ ਤੋਰ ਤੇ ਉਦਘਾਟਨ ਕੀਤਾ। ਉਨਾਂ ਨੇ ਪਿੰਡ ਵਿਖੇ ਹੀ ਨਵੀਆਂ ਬਣਾਈਆਂ ਗਈਆਂ ਗਲੀਆਂ-ਨਾਲੀਆਂ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਜਿਲਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਮੋਹਨ ਸਿੰਘ ਲੇਹਲ ਵਲੋਂ ਸਕੂਲ ਵਿਖੇ ਪਹੁੰਚਣ ‘ਤੇ ਸ: ਠੰਡਲ ਦਾ ਜ਼ੋਰਦਾਰ ਸਵਾਗਤ ਕੀਤਾ।
ਇਸ ਦੌਰਾਨ ਸਕੂਲ ਵਿੱਚ ਹੋਏ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਠੰਡਲ ਨੇ ਕਿਹਾ ਕਿ ਸਿੱਖਿਆ ਦਾ ਮਿਆਰੀ ਪੱਧਰ ਉੱਚਾ ਕਰਨ ਲਈ ਰਾਜ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। । ਉਨਾ ਕਿਹਾ ਕਿ ਇਸ ਤੋਂ ਪਹਿਲਾਂ ਹਲਕਾ ਚੱਬੇਵਾਲ ਦੇ 5 ਪਿੰਡਾਂ ਅਹਿਰਾਣਾ ਕਲਾਂ, ਮੋਨਾ ਕਲਾਂ, ਮੇਹਟਿਆਣਾ, ਬੰਬੇਲੀ, ਫਲਾਹੀ ਸਕੂਲਾਂ ਨੂੰ ਅਪਗਰੇਡ ਕੀਤਾ ਗਿਆ ਹੈ ਅਤੇ ਅੱਜ 6ਵੇਂ ਪਿੰਡ ਭੂੰਗਰਨੀ ਦੇ ਸਕੂਲ ਨੂੰ ਅਪਗਰੇਡ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਲਕੇ ਵਿੱਚ 25 ਕਰੋੜ ਰੁਪਏ ਖਰਚ ਕਰਕੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕਰਕੇ ਅਸਲ ਵਿੱਚ ਲੋਕਾਂ ਦੀ ਬਾਂਹ ਫੜੀ ਹੈ। ਹਲਕਾ ਨਿਵਾਸੀਆਂ ਨੇ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਵੀ ਉਨਾਂ ਦਾ ਪੂਰਾ ਸਾਥ ਦਿੱਤਾ ਸੀ ਅਤੇ ਇਸ ਵਾਰ ਵੀ ਪੂਰਾ ਸਾਥ ਦੇਣਗੇ, ਤਾਂ ਜੋ ਹਲਕੇ ਵਿੱਚ ਚਲ ਰਹੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਿਆ ਜਾ ਸਕੇ। ਇਸ ਦੌਰਾਨ ਉਨਾਂ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਅਤੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਚੈਕ ਵੀ ਭੇਂਟ ਕੀਤੇ।
ਇਸ ਮੌਕੇ ‘ਤੇ ਬਲਾਕ ਸੰਮਤੀ ਚੇਅਰਪਰਸ਼ਨ ਸੰਤੋਸ਼ ਕੁਮਾਰੀ, ਸਰਪੰਚ ਰਾਜ ਕੁਮਾਰ, ਡਿਪਟੀ ਜਿਲਾ ਅਫਸਰ ਸ਼ਲਿੰਦਰ ਠਾਕਰ, ਸਰਕਲ ਪ੍ਰਧਾਨ ਮੇਹਟਿਆਣਾ ਜਥੇਦਾਰ ਜੱਸਾ ਸਿੰਘ ਮਰਨਾਈਆ, ਜਿਲਾ ਸਕੱਤਰ ਭਾਮ ਡਾਕਟਰ ਲਖਵਿੰਦਰ ਕੌਰ, ਬਲਵੀਰ ਕੌਰ ਭੂੰਗਰਨੀ, ਪ੍ਰਧਾਨ ਐਸ ਸੀ ਵਿੰਗ ਜਥੇਦਾਰ ਪਰਮਜੀਤ ਸਿੰਘ ਪੰਜੌੜ, ਸਰਪੰਚ ਨੰਦ ਲਾਲ ਰਾਜਪੁਰ ਭਾਈਆਂ, ਸਰਪੰਚ ਰਾਜ ਕੁਮਾਰ, ਅਜੈ ਕੁਮਾਰ, ਮਾਸਟਰ ਰਛਪਾਲ ਸਿੰਘ ਜਲਵੇਹੜਾ, ਬੀਬੀ ਜਸਵੀਰ ਕੌਰ ਸਹਿਗਲ, ਮਲਕੀਅਤ ਸਿੰਘ ਠੰਡਲ, ਗੁਰਮੁੱਖ ਸਿੰਘ ਪੰਚਾਇਤ ਸੈਕਟਰੀ, ਸਰਪੰਚ ਦਵਿੰਦਰ ਸਿੰਘ ਢਿੱਲੋ ਮੋਜੋਮਜਾਰਾ, ਧਰਮਪਾਲ ਜੀ ਏ, ਨਰਿੰਦਰ ਸਿੰਘ ਧਾਮੀ ਯੂਥ ਪ੍ਰਧਾਨ ਸਰਕਲ ਮੇਹਟੀਆਣਾ, ਜਥੇਦਾਰ ਹਰਜਾਪ ਸਿੰਘ ਮੱਖਣ ਦੋਆਬਾ ਜੋਨ ਜਨਰਲ ਸਕੱਤਰ, ਜਥੇਦਾਰ ਕੇਵਲ ਸਿੰਘ ਖੰਨੌੜਾ ਪ੍ਰਧਾਨ ਐਸ ਸੀ ਸਰਕਲ ਮੇਹਟੀਆਣਾ, ਸਰਪੰਚ ਜੰਗੀ ਰਾਮ ਮੁੱਖਲਿਆਣਾ, ਸੁਰਿੰਦਰ ਸਿੰਘ ਪੰਚ, ਰਵੀ ਮੇਹਟੀਆਣਾ, ਜਸਵੀਰ ਸਿੰਘ ਸੰਘਾ ਰਾਜਪੁਰ ਭਾਈਆਂ, ਕਰਨਜੀਤ ਸਿੰਘ ਰਿੰਕੀ, ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਨੰਬਰਦਾਰ ਗੁਰਵਿੰਦਰ ਸਿੰਘ ਤਾਜੋਵਾਲ, ਸੁਰਜੀਤ ਕੌਰ, ਅਮਰਜੀਤ ਸਿੰਘ, ਸਿੰਗਾਰਾ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਮਸੂਤਾ, ਦਵਿੰਦਰ ਕੌਰ, ਪਰਮਜੀਤ ਸਿੰਘ ਤਾਜੋਵਾਲ, ਬ੍ਰਿਕਮਜੀਤ ਸਿੰਘ ਸਿੰਬਲੀ ਸਮੇਤ ਸਕੂਲ ਸਟਾਫ਼ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *