ਠੰਡਲ ਨੇ ਪਿੰਡਾਂ ਵਿੱਚ ਕੀਤੇ ਨਵੇਂ ਬਣੇ ਰਸਤਿਆਂ ਦੇ ਉਦਘਾਟਨ

ਠੰਡਲ ਨੇ ਪਿੰਡਾਂ ਵਿੱਚ ਕੀਤੇ ਨਵੇਂ ਬਣੇ ਰਸਤਿਆਂ ਦੇ ਉਦਘਾਟਨ
ਪਿੰਡ ਮੁਖਲਿਆਣਾ, ਨੌਨੀਤਪੁਰ ਅਤੇ ਬੋਹਣ ਵਿਖੇ ਹੋਏ ਵੱਖ ਵੱਖ ਸਮਾਗਮ

picture2ਹੁਸ਼ਿਆਰਪੁਰ, 1ਅਕਤੂਬਰ (ਅਸ਼ਵਨੀ ਸ਼ਰਮਾ): ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਣ ਸਿੰਘ ਠੰਡਲ ਨੇ ਹਲਕਾ ਚੱਬੇਵਾਲ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਮੁਖਲਿਆਣਾ ਵਿਖੇ ਡੇਰਾ ਡਬਰੀ ਸਾਹਿਬ ਤੱਕ ਉਸਾਰੇ ਗਏ ਨਵੇਂ ਪੱਕੇ ਰਸਤੇ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਸ ਉਪਰੰਤ ਉਨਾਂ ਨੇ ਪਿੰਡ ਨੌਨੀਤਪੁਰ ਵਿਖੇ ਪਿੰਡ ਟੋਲੀਆਂ ਲਈ ਬਣਾਏ ਗਏ ਪੱਕੇ ਰਸਤੇ ਦਾ ਉਦਘਾਟਨ ਅਤੇ ਪਿੰਡ ਬੋਹਣ ਵਿਖੇ ਵੀ ਵਿਕਾਸ ਕਾਰਜਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਵੱਖ ਵੱਖ ਪਿੰਡਾਂ ਵਿੱਚ ਆਯੋਜਿਤ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਸz: ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਕਾਸ ਕਾਰਜ ਕਰਵਾਏ ਹਨ। ਅੱਜ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਦੀ ਮੰਗ ਅਨੁਸਾਰ ਹੀ ਨਵੇਂ ਰਸਤੇ ਬਣਾ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤੇ ਗਏ ਹਨ। ਉਨਾਂ ਕਿਹਾ ਕਿ ਹਰ ਖੇਤਰ ਵਿੱਚ ਸਰਕਾਰ ਨੇ ਪਹਿਲ ਦੇ ਆਧਾਰ ‘ਤੇ ਕੰਮ ਕੀਤੇ ਹਨ। ਲੋਕਾਂ ਦੀ ਸਿਹਤ ਸਹੂਲਤਾਂ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ ਗਿਆ ਹੈ। ਲੋਕ ਭਲਾਈ ਸਕੀਮਾਂ ਤਹਿਤ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨੀਆਂ ਚਾਹੁੰਦੀਆਂ ਹਨ, ਪਰ ਰਾਜ ਦੇ ਲੋਕ ਪੜੇ ਲਿਖੇ ਤੇ ਸੂਝਵਾਨ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਬਹੁਮਤ ਹਾਸਲ ਕਰਕੇ ਜਿੱਤ ਦਰਜ ਕਰੇਗੀ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਕੰਮ ਕਰਵਾਉਣ।
ਇਸ ਮੌਕੇ ਚੇਅਰਪਰਸਨ ਬਲਾਕ ਸੰਮਤੀ ਸੰਤੋਸ਼ ਕੁਮਾਰੀ, ਐਸ.ਐਚ.ਓ. ਪਲਵਿੰਦਰ ਸਿੰਘ, ਬੀ.ਡੀ.ਪੀ.ਓ ਹਰਬਿਲਾਸ, ਸਰਪੰਚ ਅਵਤਾਰ ਕੌਰ, ਸਰਪੰਚ ਜੰਗੀ ਰਾਮ, ਸਾਬਕਾ ਸਰਪੰਚ ਮਹਿੰਦਰ ਸਿੰਘ, ਹਰਬੰਸ ਸਿੰਘ ਹਾਰਟਾ, ਹਰਜਾਪ ਸਿੰਘ ਮੱਖਣ, ਮਹਿੰਦਰ ਸਿੰਘ ਮੁਖਲਿਆਣਾ, ਜਸਵਿੰਦਰ ਸਿੰਘ, ਮੋਹਨ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਪਰਮਵੀਰ ਸਿੰਘ, ਅਜੀਤ ਸਿੰਘ, ਛੋਟੂ ਰਾਮ, ਰਾਮ ਚੰਦ, ਲਾਲ ਚੰਦ, ਗੁਰਮੇਲ ਚੰਦ, ਅਮਰੀਕ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: