ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਪੰਜਾਬ ਵੱਲੋ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਗਿਆ ਮੰਗ ਪੱਤਰ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਪੰਜਾਬ ਵੱਲੋ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਗਿਆ ਮੰਗ ਪੱਤਰ

ਬਰਨਾਲਾ,ਬੰਧਨ ਤੋੜ ਸਿੰਘ : ਅੱਜ ਮਿਤੀ 13122018 ਨੂੰ ਵੱਖਵੱਖ ਜੱਥੇਬੰਦੀਆਂ ਦੇ ਸੰਗਠਿਤ ਠੇਕਾ ਸੰਘਰਸ਼ ਮੋਰਚਾ, ਪੰਜਾਬ ਬਰਾਂਚ ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਤਾਜੋਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਰਜਿ: ਨੰਬਰ 31 ਦੀ ਪ੍ਰਧਾਨਗੀ ਹੇਠ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਨੂੰ ਠੇਕੇ ਤੇ ਜਾਂ ਹੋਰ ਕੈਟਾਗਿਰੀਆਂ ਜਿਵੇਂ ਇੰਨਲਿਸਟਮੈਂਟ, ਪ੍ਰੋਜੈਕਟਾਂ, ਸੋਸਾਇਟੀਆਂ, ਵੱਖਵੱਖ ਕੰਪਨੀਆਂ, ਵੱਖਵੱਖ ਠੇਕੇਦਾਰਾਂ, ਏਜੰਸੀਆਂ, ਆਊਟਸੋਰਸਿੰਗ, ਸਵੈ ਰੋਜ਼ਗਾਰ, ਮਾਣ ਭੱਤਾ ਆਦਿ ਅਧੀਨ ਕੰਮ ਕਰਦੇ ਸਮੂਹ ਠੇਕਾ ਕਾਮਿਆਂ ਨੂੰ ਵੱਖਵੱਖ ਵਿਭਾਗਾਂ ਵਿੱਚ ਪੂਰੇ ਭੱਤਿਆਂ ਸਮੇਤ ਰੈਗੂਲਰ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਵੱਖਵੱਖ ਜੱਥੇਬੰਦੀਆਂ ਦੇ ਕਾਮਿਆਂ ਨੇ ਸਮੂਲੀਅਤ ਕੀਤੀ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਅਗਲੇ ਸੰਘਰਸ਼ ਬਾਰੇ ਜਾਣੂ ਕਰਵਾਉਂਦਿਆ ਦੱਸਿਆ ਕਿ ਜੇਕਰ ਸਰਕਾਰ ਵੱਲੋ ਉਕਤ ਕਾਮਿਆਂ ਨੂੰ ਵਿਭਾਗ ਅੰਦਰ ਲਿਆ ਕੇ ਰੈਗੂਲਰ ਨਾ ਕੀਤਾ ਤਾਂ 08 ਜਨਵਰੀ 2019 ਤੋਂ ਮੋਹਾਲੀ ਤੋ ਚੰਡੀਗੜ੍ਹ ਵਿੱਚ ਭਾਰੀ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਵੱੱਖਵੱਖ ਵਿਭਾਗਾਂ ਤੋਂ ਜੱਥੇਬੰਦੀਆਂ ਸਮੂਲੀਅਤ ਕਰਨਗੀਆ।ਮੰਗ ਪੱਤਰ ਦੇਣ ਵਿੱਚ ਹੋਰਨਾਂ ਤੋ ਇਲਾਵਾ ਹਰਪ੍ਰੀਤ ਸਿੰਘ ਰਾਜ਼ੀਆ, ਅਖਤਰ ਹੁਸੈਨ, ਗੁਰਜੰਟ ਸਿੰਘ ਸੁਖਪੁਰਾ, ਨਛੱਤਰ ਸਿੰਘ ਢਿੱਲਵਾਂ, ਸਿਤਾਰ ਖਾਂ ਨੇ ਸਮੂਲੀਅਤ ਕੀਤੀ।

Share Button

Leave a Reply

Your email address will not be published. Required fields are marked *

%d bloggers like this: