Tue. Jun 25th, 2019

ਠੇਕਾ ਅਧਾਰਿਤ 90 ਫੀਸਦੀ ਮੁਲਾਜ਼ਮ ਇਸ ਮਹੀਨੇ ਹੋਣਗੇ ਪੱਕੇ: ਮਲੂਕਾ

ਠੇਕਾ ਅਧਾਰਿਤ 90 ਫੀਸਦੀ ਮੁਲਾਜ਼ਮ ਇਸ ਮਹੀਨੇ ਹੋਣਗੇ ਪੱਕੇ: ਮਲੂਕਾ
ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਕੰਮ ਅੰਤਿਮ ਪੜਾਅ ਤੇ: ਮਲੂਕਾ
ਵਿਕਾਸ ਦੇ ਮੁੱਦੇ ਤੇ ਕਿਸੇ ਵੀ ਕਿਸਮ ਦੀ ਬਹਿਸ ਲਈ ਸਦਾ ਤਿਆਰ: ਮਲੂਕਾ
250 ਦੇ ਕਰੀਬ ਪਰਿਵਾਰਾਂ ਫੜਿਆ ਅਕਾਲੀ ਦਲ ਦਾ ਪੱਲਾ

31-21
ਰਾਮਪੁਰਾ ਫੂਲ, 31 ਜੁਲਾਈ (ਕੁਲਜੀਤ ਸਿੰਘ ਢੀਗਰਾ): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਪੱਸ਼ਟ ਕੀਤਾ ਹੈ ਕਿ ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ਅਧੀਨ ਕੰਮ ਕਰ ਰਹੇ ਕਰੀਬ 90 ਫੀਸਦੀ ਮੁਲਾਜਮਾਂ ਨੂੰ ਇਸ ਮਹੀਨੇ ਪੱਕਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਸ ਨੂੰ ਅਮਲੀ ਰੂਪ ਛੇਤੀ ਹੀ ਦੇ ਦਿੱਤਾ ਜਾਵੇਗਾ।
ਬੀਤੀ ਰਾਤ ਸਥਾਨਕ ਵਾਰਡ ਨੰਬਰ 13 ਵਿੱਚ ਪ੍ਰੇਮ ਬਾਬਾ ਚਾਉਕੇ ਵਾਲੇ, ਮੋਨਿਕਾ ਸ਼ਰਮਾ ਅਤੇ ਵਿੱਕੀ ਢਿੱਲੋਂ ਦੀ ਪ੍ਰੇਰਣਾ ਸਦਕਾ 250 ਤੋਂ ਜਿ਼ਆਦਾ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਲੂਕਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਹਤ, ਸਿੱਖਿਆ ਅਤੇ ਹੋਰ ਅਨੇਕਾਂ ਵਿਭਾਗਾਂ ਦਾ ਕੰਮ ਠੇਕਾ ਅਧਾਰਿਤ ਮੁੁਲਾਜ਼ਮਾਂ ਵੱਲੋਂ ਬੜੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਸਰਕਾਰ ਨੇ ਇੰਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੀਤੀ ਤਿਆਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜਭਾਗ ਵਿੱਚ ਸੂਬੇ ਅੰਦਰ ਜੋ ਵਿਕਾਸ ਹੋਇਆ ਹੈ ਇਸ ਦੀ ਉਦਾਹਰਣ ਕਿਤੇ ਵੀ ਨਹੀੱ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਬਿਜਲੀ ਵਿੱਚ ਇਸ ਸਮੇਂ ਸਰਪਲਸ ਸੂਬਾ ਬਣ ਗਿਆ ਹੈ।
ਉਨ੍ਹਾਂ ਵਿਰੋਧੀ ਧਿਰਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਂਗਰਸ ਸਮੇਤ ਕੋਈ ਵੀ ਹੋਰ ਵਿਰੋਧੀ ਜੇਕਰ ਇਹ ਸਾਬਿਤ ਕਰ ਦੇਵੇ ਕਿ ਅਕਾਲੀ-ਭਾਜਪਾ ਦੇ ਮੁਕਾਬਲੇ ਕਿਸੇ ਹੋਰ ਵਿਰੋਧੀ ਸਰਕਾਰ ਨੇ ਰਾਮਪੁਰਾ ਹਲਕੇ ਵਿੱਚ ਵੱਧ ਵਿਕਾਸ ਕਾਰਜ ਕਰਵਾਏ ਹਨ ਤਾਂ ਉਹ ਖੁਦ ਚੋਣ ਨਹੀਂ ਲੜਣਗੇ। ਹਲਕੇ ਦੇ ਵਿਕਾਸ ਕਾਰਜਾਂ ਦਾ ਜਿ਼ਕਰ ਕਰਦਿਆਂ ਸ਼੍ਰੀ ਮਲੂਕਾ ਨੇ ਕਿਹਾ ਕਿ ਸ਼ਹਿਰ ਵਿੱਚ ਆਧੁਨਿਕ ਪਸ਼ੂ ਮੰਡੀ ਲੱਗਭੱਗ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੈਟਰਨਰੀ ਯੂਨੀਵਰਸਿਟੀ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿ਼ਆਦਾਤਰ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਬਕਾਇਆ ਕਾਰਜ ਛੇਤੀ ਹੀ ਪੂਰੇ ਕਰ ਲਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਭੁੱਚੋ ਦੇ ਇੰਚਾਰਜ ਦਰਸ਼ਨ ਸਿੰਘ ਕੋਟਫੱਤਾ, ਕੇਵਲ ਕਾਂਸਲ, ਅਕਾਲੀ ਦਲ ਬੀ.ਸੀ. ਵਿੰਗ ਦੇ ਜਿ਼ਲ੍ਹਾ ਦਿਹਾਤੀ ਪ੍ਰਧਾਨ ਸੁਰਿੰਦਰ ਜ਼ੌੜਾ, ਮਹਿਲਾ ਵਿੰਗ ਨਾਭਾ ਮੰਡੀ ਦੀ ਚੇਅਰਮੈਨ ਮੋਨਿਕਾ ਸ਼ਰਮਾ,ਸਤੀਸ਼ ਕੁਮਾਰ, ਕਰਨੈਲ ਸਿੰਘ ਢਿੱਲੋਂ, ਜਸਪਾਲ ਜੱਸੂ, ਜ਼ਸਵੰਤ ਭਾਈਰੂਪਾ, ਪ੍ਰਸ਼ੋਤਮ ਲਾਲ, ਕੌਂਸਲਰ ਸੁਰਜੀਤ ਸਿੰਘ, ਬਿੰਦੂ ਬਾਲਾ, ਅਮਰਨਾਥ ਕਕਲੀ, ਗੁਰਤੇਜ਼ ਸ਼ਰਮਾ, ਧਰਮਪਾਲ ਸ਼ਰਮਾ, ਮੋਹਣ ਲਾਲ, ਤ੍ਰਿਲੋਕ ਚੰਦ, ਕੀਮਤੀ ਲਾਲ, ਵਰਿੰਦਰ ਕੁਮਾਰ ਅਤੇ ਮਨੋਹਰ ਮੱਕੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: